channel punjabi
Canada International News North America

ਅਲਬਰਟਾ ਦੇ ਸਿਹਤ ਮੰਤਰੀ ਟਾਈਲਰ ਸ਼ੈਂਡਰੋ ਨੇ ਵੀਰਵਾਰ ਨੂੰ ਫੈਡਰਲ ਸਰਕਾਰ ‘ਤੇ ਸਾਧਿਆ ਨਿਸ਼ਾਨਾ, ਵੈਕਸੀਨੇਸ਼ਨ ਬਾਰੇ ਕੀਤੀ ਗੱਲਬਾਤ

ਅਲਬਰਟਾ ਦੇ ਸਿਹਤ ਮੰਤਰੀ ਟਾਈਲਰ ਸ਼ੈਂਡਰੋ ਨੇ ਵੀਰਵਾਰ ਨੂੰ ਫੈਡਰਲ ਸਰਕਾਰ ‘ਤੇ ਨਿਸ਼ਾਨਾ ਸਾਧਿਆ ‘ਤੇ ਕਿਹਾ ਕਿ ਕੋਵਿਡ-19 ਟੀਕੇ ਦੀ ਘਾਟ ਕਾਰਨ ਸੂਬੇ ਨੂੰ ਇਸ ਹਫ਼ਤੇ ਇਕ ਵੀ ਪਹਿਲੀ ਖੁਰਾਕ ਦਾ ਪ੍ਰਬੰਧ ਕਰਨ ਤੋਂ ਅਸਮਰੱਥ ਬਣਾਇਆ ਗਿਆ ਹੈ। ਅਲਬਰਟਾ ਦੇ ਸਿਹਤ ਮੰਤਰੀ ਨੇ ਵੈਕਸੀਨੇਸ਼ਨ ਬਾਰੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਪ੍ਰੋਵਿੰਸ ਨੂੰ ਕੋਵਿਡ-19 ਦੀਆ 1 ਲੱਖ 2 ਹਜ਼ਾਰ 5 ਸੌ 24 ਡੋਜ਼ਸ ਪ੍ਰਾਪਤ ਹੋਈਆ ਹਨ। 12 ਹਜ਼ਾਰ ਅਲਬਰਟਾ ਵਾਸੀਆ ਨੂੰ ਸੈਕਿੰਡ ਡੋਜ਼ ਲਗਾਈ ਗਈ ਹੈ। ਜਿੰਨ੍ਹਾਂ ਦੱਸਿਆ ਕਿ ਫਾਇਜ਼ਰ ਵੱਲੋਂ ਸਪਲਾਈ ਕੱਟ ਕਰਨ ਕਰਕੇ ਨਵੀਆਂ ਡੋਜ਼ਸ ਪ੍ਰਾਪਤ ਨਹੀਂ ਹੋਈਆ। ਫੈਡਰਲ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਸਿਹਤ ਮੰਤਰੀ ਨੇ ਦੋਸ਼ ਲਗਾਇਆ ਕਿ ਫੈਡਰਲ ਸਰਕਾਰ ਆਪਣਾ ਵਾਅਦਾ ਨਿਭਾਉਣ ਵਿੱਚ ਫੇਲ੍ਹ ਸਾਬਤ ਹੋਈ ਹੈ। ਵੈਕਸਿਨ ਦੀ ਸਪਲਾਈ ਨਹੀਂ ਮਿਲ ਰਹੀ ।

ਫੈਡਰਲ ਸਰਕਾਰ ਨੇ ਸੂਬੇ ਨੂੰ ਭਰੋਸਾ ਦਿੱਤਾ ਕਿ ਇਸ ਨੂੰ ਅਜੇ ਵੀ ਪਹਿਲੀ ਤਿਮਾਹੀ ਵਿਚ 468,000 ਖੁਰਾਕਾਂ ਦੀ ਪੂਰੀ ਵਾਅਦਾ ਕੀਤੀ ਅਲਾਟਮੈਂਟ ਪ੍ਰਾਪਤ ਹੋਵੇਗੀ। ਕੋਵਿਡ-19 ਨਾਲ ਲੜਨ ਲਈ ਕੀਤੇ ਗਏ ਬੇਮਿਸਾਲ ਉਪਾਅ ਦੇ ਬਾਵਜੂਦ ਕੇਵਲ 11 ਮਹੀਨਿਆਂ ਵਿੱਚ, ਕੋਵਿਡ-19 ਨੇ 10 ਸਾਲਾਂ ਤੋਂ ਫਲੂ ਇਨਫਲੂਐਂਜ਼ਾ ਦੇ ਕੇਸਾਂ ਨਾਲੋਂ ਜਿਆਦਾ ਜਾਨਾਂ ਲੈ ਲਈਆਂ ਹਨ।

Related News

ਕੈਨੇਡਾ‌ ਸਰਕਾਰ ਨੇ ਲਾਂਚ ਕੀਤਾ ਅਪਡੇਟਡ ਤਨਖਾਹ ਸਬਸਿਡੀ ਕੈਲਕੁਲੇਟਰ

Vivek Sharma

ਕੋਵਿਡ-19 ਮਹਾਂਮਾਰੀ ਦੌਰਾਨ ਵਰਕਰਜ਼ ਦੀ ਸਹਾਇਤਾ ਬਦਲੇ ਲਿਬਰਲ ਸਰਕਾਰ ਨੂੰ ਸਮਰਥਨ ਦੇਣ ਲਈ ਐਨਡੀਪੀ ਤਿਆਰ

Rajneet Kaur

ਅਮਰਪ੍ਰੀਤ ਸਿੰਘ ਔਲਖ ਨੂੰ ਪੰਜਾਬ ਸਰਕਾਰ ਵੱਲੋਂ ਕੈਨੇਡਾ ਦਾ ਕੋਆਰਡੀਨੇਟਰ ਨਿਯੁਕਤ ਕੀਤਾ

Rajneet Kaur

Leave a Comment