channel punjabi
Canada International News North America

ਵੈਕਸੀਨ ਲਗਵਾਉਣ ਲਈ ਪਾਬੰਦੀਆਂ ਦੀ ਕੀਤੀ ਉਲੰਘਣਾ, ਕੈਸੀਨੋ ਦੇ ਸੀਈਓ ਨੂੰ ਨੌਕਰੀ ਤੋਂ ਕੀਤਾ ਗਿਆ ਬਾਹਰ

ਓਟਾਵਾ : ਕੈਨੇਡਾ ਵਿੱਚ ਕੋਰੋਨਾ ਵਾਇਰਸ ਕਾਰਨ ਹੁਣ ਵੀ ਲੋਕਾਂ ‘ਚ ਸਹਿਮ ਹੈ ਕਿਉਂਕਿ ਇੱਥੇ ਹੁਣ ਵੀ ਰੋਜ਼ਾਨਾ ਔਸਤਨ 4000 ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਵੈਕਸੀਨ (ਟੀਕਾ) ਲਗਵਾਉਣ ਲਈ ਦੁਨੀਆ ਭਰ ਦੇ ਲੋਕਾਂ ਵਿਚ ਦੌੜ ਲੱਗੀ ਹੈ। ਹਰ ਕੋਈ ਕਿਸੇ ਨਾ ਕਿਸੇ ਤਰ੍ਹਾਂ ਪਹਿਲਾਂ ਟੀਕਾ ਲਗਵਾਉਣਾ ਚਾਹੁੰਦਾ ਹੈ। ਇਸ ਵਿਚਕਾਰ ਕੈਨੇਡਾ ਵਿਚ ਇਕ ਵੱਡੀ ਕਸੀਨੋ ਕੰਪਨੀ ਦੇ ਸੀ.ਈ.ਓ. ਨੂੰ ਵੈਕਸੀਨ ਲਈ ਤਾਲਾਬੰਦੀ ਨਿਯਮਾਂ ਨੂੰ ਤੋੜਨਾ ਅਤੇ ਝੂਠ ਬੋਲ ਕੇ ਕੋਰੋਨਾ ਟੀਕਾ ਲਵਾਉਣਾ ਮਹਿੰਗਾ ਪਿਆ। ਕੰਪਨੀ ਦੇ ਬੋਰਡ ਨੇ ਬਦਨਾਮੀ ਤੋਂ ਬਚਣ ਲਈ ਆਪਣੇ ਸੀ.ਈ.ਓ. ਤੋਂ ਜ਼ਬਰਨ ਅਸਤੀਫਾ ਲੈ ਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਰਾਡ ਬੇਕਰ ਸਾਲ 2011 ਤੋਂ ਕੈਨੇਡੀਅਨ ਕਸੀਨੋ ਕੰਪਨੀ ਗ੍ਰੇਟ ਕੈਨੇਡੀਅਨ ਗੇਮਿੰਗ ਕਾਰਪ ਵਿਚ ਸੀ.ਈ.ਓ. ਦੇ ਰੂਪ ਵਿਚ ਕੰਮ ਕਰ ਰਹੇ ਸਨ। ਉਨ੍ਹਾਂ ਨੇ ਕੋਰੋਨਾ ਵੈਕਸੀਨ ਦੀ ਖੁਰਾਕ ਲਈ ਐਮਰਜੈਂਸੀ ਨਿਯਮਾਂ ਨੂੰ ਤੋੜਦੇ ਹੋਏ ਉੱਤਰੀ ਕੈਨੇਡਾ ਵਿਚ ਸਥਿਤ ਯੁਕੋਨ ਦੀ ਯਾਤਰਾ ਕੀਤੀ। ਇਸ ਯਾਤਰਾ ਨੂੰ ਲੈ ਕੇ ਯੁਕੋਨ ਪ੍ਰਸ਼ਾਸਨ ਨੇ ਰਾਡ ਅਤੇ ਉਨ੍ਹਾਂ ਦੀ ਪਤਨੀ ਐਕਾਤੇਰੀਨਾ ਬੇਕਰ ’ਤੇ ਨਾਗਰਿਕ ਐਮਰਜੈਂਸੀ ਉਪਾਅ ਨਿਯਮ ਦਾ ਉਲੰਘਣ ਕਰਨ ਦਾ ਦੋਸ਼ ਲਾਇਆ।

ਕੈਨੇਡੀਅਨ ਖੇਤਰ ਦੇ ਕੈਬਨਿਟ ਦਫਤਰ ਦੇ ਬੁਲਾਰੇ ਮੈਥਿਊ ਕੈਮਰਨ ਨੇ ਕਿਹਾ ਕਿ ਇਹ ਦੋਵੇਂ ਲੋਕ ਯੁਕੋਨ ਦੀ ਰਾਜਧਾਨੀ ਵ੍ਹਾਈਟਹਾਰਸ ਵਿਚ 19 ਜਨਵਰੀ ਨੂੰ ਪੁੱਜੇ। ਉਨ੍ਹਾਂ ਨੇ 15 ਦਿਨਾਂ ਦੇ ਇਕਾਂਤਵਾਸ ਨਿਯਮਾਂ ਨੂੰ ਤੋੜਦੇ ਹੋਏ ਦੋ ਦਿਨ ਬਾਅਦ ਹੀ ਬੇਵਰ ਕ੍ਰੀਕ ਦੀ ਯਾਤਰਾ ਕੀਤੀ। ਇੰਨਾ ਹੀ ਨਹੀਂ, ਉਨ੍ਹਾਂ ਨੇ ਇਕ ਸਥਾਨਕ ਮੋਟਲ ਦਾ ਕਰਮਚਾਰੀ ਹੋਣ ਦਾ ਦਾਅਵਾ ਕਰਕੇ ਕੋਰੋਨਾ ਵੈਕਸੀਨ ਲਗਵਾਇਆ। ਇਸ ਮਗਰੋਂ ਕਸੀਨੋ ਨੇ ਸੀ.ਈ.ਓ. ਨੂੰ ਨੌਕਰੀ ’ਚੋਂ ਕੱਢ ਦਿੱਤਾ ਹੈ।

Related News

ਆਕਸਫੋਰਡ ਦਾ ਕੋਰੋਨਾ ਵੈਕਸੀਨ ਟ੍ਰਾਇਲ ਹਾਲੇ ਵੀ ਹਵਾ ਵਿੱਚ !

Vivek Sharma

2020 ਦੀ ਵੱਡੀ ਖੋਜ : ਹੁਣ 20 ਮਿੰਟਾਂ ‘ਚ ਹੋ ਸਕੇਗੀ ਕੋਰੋਨਾ ਦੀ ਜਾਂਚ !

Vivek Sharma

ਮਰਹੂਮ ਸਰਦੂਲ ਸਿਕੰਦਰ ਨਮਿਤ ਸ਼ਰਧਾਂਜਲੀ ਸਮਾਗਮ, ਨਾਮੀ ਕਲਾਕਾਰਾਂ ਸਮੇਤ ਹਜ਼ਾਰਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

Vivek Sharma

Leave a Comment