channel punjabi
Canada News North America

ਟੋਰਾਂਟੋ ਵਿੱਚ ਘਰਾਂ ਨੂੰ ਅੱਗ ਲੱਗਣ ਕਾਰਨ ਦੋ ਵਿਅਕਤੀ ਝੁਲਸੇ, 5 ਜਨਿਆਂ ਨੂੰ ਸੁਰੱਖਿਅਤ ਬਚਾਇਆ ਗਿਆ

ਟੋਰਾਂਟੋ : ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਸ਼ੁੱਕਰਵਾਰ ਤੜਕੇ ਭਿਆਨਕ ਹਾਦਸਾ ਵਾਪਰਿਆ। ਇੱਥੇ ਦੋ ਘਰ ਅੱਗ ਦੀ ਲਪੇਟ ਵਿਚ ਆ ਗਏ, ਜਿਸ ਕਾਰਨ 2 ਵਿਅਕਤੀ ਬੁਰੀ ਤਰ੍ਹਾਂ ਨਾਲ ਝੁਲਸ ਗਏ। ਦੱਸਿਆ ਜਾ ਰਿਹਾ ਹੈ ਕਿ ਤੜਕੇ 5 ਵਜੇ ਗਿਆਨਸਬਰੋਹ ਸੜਕ ਉੱਤੇ ਸਥਿਤ ਦੋ ਘਰਾਂ ਵਿਚ ਭਿਆਨਕ ਅੱਗ ਲੱਗ ਗਈ। ਇਕ ਘਰ ਦੀ ਦੂਜੀ ਮੰਜ਼ਲ ‘ਤੇ ਭਿਆਨਕ ਅੱਗ ਲੱਗ ਗਈ, ਜੋ ਨੇੜਲੇ ਘਰ ਤੱਕ ਪੁੱਜ ਗਈ। ਇਸ ਅੱਗ ਵਿਚ ਫਸੇ 5 ਵਿਅਕਤੀਆਂ ਨੂੰ ਘਰਾਂ ਵਿਚੋਂ ਬਾਹਰ ਕੱਢਿਆ ਗਿਆ ਪਰ 2 ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ।

ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਅਕਤੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਕ ਘਰ ਵਿਚ ਲੱਗੀ ਅੱਗ ਤੇਜ਼ੀ ਨਾਲ ਨੇੜਲੇ ਘਰ ਵੱਲ ਫੈਲ ਗਈ ਤੇ ਦੋਵੇਂ ਘਰਾਂ ਨੂੰ ਖਾਲੀ ਕਰਵਾਇਆ ਗਿਆ। ਅੱਗ ਕਿਨ੍ਹਾਂ ਕਾਰਨਾਂ ਕਰਕੇ ਲੱਗੀ, ਅਜੇ ਇਸ ਸਬੰਧੀ ਜਾਣਕਾਰੀ ਨਹੀਂ ਮਿਲ ਸਕੀ।

ਫਾਇਰ ਫਾਈਟਰਜ਼ ਨੇ ਦੱਸਿਆ ਕਿ ਸੜਕਾਂ ਉੱਤੇ ਬਰਫ ਪਈ ਹੋਣ ਕਾਰਨ ਕਾਫੀ ਤਿਲਕਣ ਹੋ ਗਈ ਤੇ ਇਸੇ ਕਾਰਨ ਰਾਹਤ ਕਾਰਜ ਵੀ ਪ੍ਰਭਾਵਿਤ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਸ ਅੱਗ ਕਾਰਨ ਘਰਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ । ਲੋਕਾਂ ਨੇ ਦੱਸਿਆ ਕਿ ਜੇਕਰ ਫਾਇਰ ਫਾਈਟਰਜ਼ ਸਮੇਂ ਸਿਰ ਅੱਗ ‘ਤੇ ਕਾਬੂ ਨਾ ਪਾਉਂਦੇ ਤਾਂ ਸ਼ਾਇਦ ਅੱਗ ਹੋਰ ਘਰਾਂ ਵਿਚ ਵੀ ਫੈਲ ਸਕਦੀ ਸੀ।

Related News

BIG NEWS : ਹੁਣ ਜਾਨਸਨ ਐਂਡ ਜਾਨਸਨ ਨੇ ਵੈਕਸੀਨ ਸਪਲਾਈ ‘ਚ ਫਿਲਹਾਲ ਲਈ ਹੱਥ ਕੀਤੇ ਖੜ੍ਹੇ !

Vivek Sharma

ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਦੱਸਿਆ ਕਿ ਮੰਗਲਵਾਰ ਤੱਕ ਦੇਸ਼ ਵਿਚ 868 ਕੋਵਿਡ-19 ਵੈਰੀਐਟਾਂ ਦੇ ਮਾਮਲੇ ਆਏ ਸਾਹਮਣੇ

Rajneet Kaur

‘ਕੋਰੋਨਾ’ ਨੂੰ ਜਾਅਲੀ ਦੱਸਣ ਵਾਲੇ ਬਾਡੀ ਬਿਲਡਰ ਦੀ ‘ਕੋਰੋਨਾ ਵਾਇਰਸ’ ਕਾਰਨ ਮੌਤ

Vivek Sharma

Leave a Comment