channel punjabi
International News

ਫਾਈਜ਼ਰ ਅਤੇ ਬਾਇਓਨਟੈੱਕ ਦਾ ਦਾਅਵਾ, ਸਾਡੀ ਵੈਕਸੀਨ ਬ੍ਰਿਟੇਨ ਅਤੇ ਦੱਖਣੀ ਅਫ਼ਰੀਕਾ ਵਾਲੇ ਵਾਇਰਸ ‘ਤੇ ਵੀ ਕਾਰਗਰ

ਬ੍ਰਿਟੇਨ ਵਿੱਚ ਪਾਏ ਗਏ ਕੋਰੋਨਾ ਦੇ ਨਵੇਂ ਸਟ੍ਰੇਨ ਨੇ ਮਾਹਰਾਂ ਨੂੰ ਫਿਕਰਾਂ ਵਿੱਚ ਪਾਇਆ ਹੋਇਆ ਹੈ। ਬ੍ਰਿਟੇਨ ਵਾਲੇ ਵਾਇਰਸ ਨੂੰ ਪਹਿਲਾਂ ਵਾਲੇ ਕੋਰੋਨਾ ਵਾਇਰਸ ਤੋਂ 70 ਫ਼ੀਸਦੀ ਜ਼ਿਆਦਾ ਘਾਤਕ ਮੰਨਿਆ ਜਾ ਰਿਹਾ ਹੈ। ਹੁਣ ਕੋਰੋਨਾ ਦੀ ਵੈਕਸੀਨ ਬਣਾਉਣ ਵਾਲੀ ਫਾਈਜ਼ਰ ਅਤੇ ਬਾਇਓਨਟੈੱਕ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਕੋਰੋਨਾ ਵੈਕਸੀਨ ਬ੍ਰਿਟੇਨ ਅਤੇ ਦੱਖਣੀ ਅਫਰੀਕਾ ਦੇ ਨਵੇਂ ਕੋਰੋਨਾ ਵਾਇਰਸ ‘ਤੇ ਵੀ ਅਸਰਦਾਰ ਸਾਬਤ ਹੋਵੇਗੀ। ਬਿਆਨ ‘ਚ ਕਿਹਾ ਗਿਆ ਹੈ ਕਿ ਕੋਰੋਨਾ ਦੇ ਪੁਰਾਣੇ ਵਾਇਰਸ ਅਤੇ ਨਵੇਂ ਵੈਰੀਐਂਟਸ ‘ਚ ਜੋ ਕੁਝ ਬਦਲਾਅ ਦੇਖੇ ਗਏ ਹਨ ਉਨ੍ਹਾਂ ਕਾਰਣ ਅਜਿਹਾ ਨਹੀਂ ਹੋਵੇਗਾ ਕਿ ਵੈਕਸੀਨ ਦੀ ਪ੍ਰਭਾਵਸ਼ੀਲਤਾ ਘੱਟ ਹੋ ਜਾਵੇਗੀ। ਖੋਜਕਰਤਾਵਾਂ ਨੇ ਆਪਣੀ ਹੁਣ ਤੱਕ ਦੀ ਰਿਸਰਚ ਤੋਂ ਪਾਇਆ ਹੈ ਕਿ ਕੋਰੋਨਾ ਦੇ ਨਵੇਂ ਵੈਰੀਐਂਟ ਨਾਲ ਲੜਨ ਲਈ ਕਿਸੇ ਵੀ ਤਰ੍ਹਾਂ ਦੀ ਦੂਜੀ ਵੈਕਸੀਨ ਦੀ ਜ਼ਰੂਰਤ ਨਹੀਂ ਹੈ। ਇਸ ਖੋਜ ਦੇ ਆਧਾਰ ‘ਤੇ ਫਾਈਜ਼ਰ ਅਤੇ ਬਾਇਓਨਟੈੱਕ ‘ਤੇ ਵੈਕਸੀਨ ਅਸਰ ਨਹੀਂ ਕਰੇਗੀ ਤਾਂ ਕੰਪਨੀ ਕੋਈ ਹੋਰ ਪ੍ਰਤੀਕਿਰਿਆ ਕਰੇਗੀ।

ਫਾਈਜ਼ਰ ਅਤੇ ਬਾਇਓਨਟੈੱਕ ਨੇ ਬਿਆਨ ‘ਚ ਕਿਹਾ ਹੈ ਕਿ ਕੰਪਨੀ ਨਵੇਂ ਵਾਇਰਸ ‘ਤੇ ਵੀ ਆਪਣੀ ਵੈਕਸੀਨ ਦੀ ਪ੍ਰਭਾਵਸ਼ੀਲਤਾ ‘ਤੇ ਨਜ਼ਰ ਬਣਾਏ ਰੱਖੇਗੀ। ਫਾਈਜ਼ਰ ਅਤੇ ਬਾਇਓਨਟੈੱਕ ਦਾ ਇਹ ਮੰਨਣਾ ਹੈ ਕਿ ਜੇਕਰ ਵਾਇਰਸ ਦੇ ਨਵੇਂ ਵੈਰੀਐਂਟ ਨਾਲ ਲੜਨ ਲਈ ਦੂਜੀ ਵੈਕਸੀਨ ਦੀ ਜ਼ਰੂਰਤ ਪਈ ਤਾਂ ਉਨ੍ਹਾਂ ਦੀ ਵੈਕਸੀਨ ਪਲੇਟਫਾਰਮ ਇੰਨੀ ਲਚਕਦਾਰ ਹੈ ਕਿ ਉਹ ਦੂਜੀ ਵੈਕਸੀਨ ਜਲਦ ਤਿਆਰ ਕਰ ਲੈਣਗੇ। ਜ਼ਿਕਰਯੋਗ ਹੈ ਕਿ ਦੁਨੀਆ ਦੇ ਕਈ ਦੇਸ਼ਾਂ ‘ਚ ਕੋਰੋਨਾ ਦਾ ਕਹਿਰ ਹਾਲੇ ਵੀ ਜਾਰੀ ਹੈ। ਦੁਨੀਆ ‘ਚ ਕੋਰੋਨਾ ਇਨਫੈਕਟਿਡ ਦੀ ਕੁੱਲ ਗਿਣਤੀ 10 ਕਰੋੜ ਤੋਂ ਪਾਰ ਜਾ ਚੁੱਕੀ ਹੈ।

Related News

ਓਟਾਵਾ ਦੇ ਸ਼ਹਿਰ ‘ਚ ਵਾਪਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ 3 ਸ਼ੱਕੀ ਵਿਅਕਤੀ ਗ੍ਰਿਫਤਾਰ: ਪੁਲਿਸ

Rajneet Kaur

ਕੈਨੇਡਾ ‘ਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਵਿੱਚ ਵਾਧਾ ਜਾਰੀ

Vivek Sharma

ਬਰੈਂਪਟਨ ‘ਚ ਕੋਵਿਡ 19 ਕਾਰਨ ਰੁਜ਼ਗਾਰ ਗਵਾਉਣ ਵਾਲਿਆਂ ਲਈ ਸੁਨਹਿਰੀ ਮੌਕਾ, GetConnect ਐਪ ਕੀਤੀ ਗਈ ਲਾਂਚ

Rajneet Kaur

Leave a Comment