channel punjabi
Canada International KISAN ANDOLAN News North America

ਕਿਸਾਨਾਂ ਦੇ ਹੱਕ ਵਿੱਚ ਸਾਲਟ ਸਟੇਟ ਮੈਰੀ ਵਿਖੇ ਵਿਸ਼ਾਲ ਰੈਲੀ

ਸਾਲਟ ਸਟੇਟ ਮੈਰੀ (ਓਂਂਟਾਰੀਓ) :
ਕੈਨੇਡਾ ਵਿੱਚ ਉਂਟਾਰੀਓ ਦੇ ਸ਼ਹਿਰ ਸਾਲਟ ਸਟੇਟ ਮੈਰੀ ਵਿੱਚ ਅਲਗੋਮਾ ਸਿੱਖ ਐਸੋਸੀਏਸ਼ਨ ਨੇ ਭਾਰਤੀ ਕਿਸਾਨਾਂ ਦੇ ਸਮਰਥਨ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਰੈਲੀ ਕੱਢੀ, ਜਿਸ ਵਿੱਚ 50 ਤੋਂ ਵੱਧ ਕਾਰਾਂ ਦਾ ਕਾਫ਼ਲਾ ਤੁਰਿਆ। ਰੈਲੀ ਤੋਂ ਪਹਿਲਾਂ ਅਲਗੋਮਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਸਣੇ 50 ਤੋਂ ਵੱਧ ਕਾਰਾਂ ਵਿੱਚ ਸੈਂਕੜੇ ਲੋਕ ਸਾਲਟ ਸਟੇਟ ਮੈਰੀ ਸ਼ਹਿਰ ਗੁਰੂ ਘਰ ‘ਕੈਨੇਡੀਅਨ ਖ਼ਾਲਸਾ ਦਰਬਾਰ’ ਵਿਖੇ ਇਕੱਠੇ ਹੋਏ। ਇਸ ਮਗਰੋਂ ਸ਼ਾਮ ਲਗਭਗ ਸਾਢੇ 4 ਵਜੇ ਇਹ ਰੈਲੀ ਸ਼ੁਰੂ ਹੋਈ, ਜੋ ਕਿ ਕੈਂਬਰੀਅਨ ਹਾਲ ਤੋਂ ਹੁੰਦੀ ਹੋਈ ਸਿਟੀ ਹਾਲ ਪਹੁੰਚ ਕੇ ਸਮਾਪਤ ਹੋਈ। ਰੈਲੀ ਲਈ ਅਲਗੋਮਾ ਪਬਲਿਕ ਹੈਲਥ ਅਤੇ ਸੌਲਟ ਸਟੇ ਮੈਰੀ ਪੁਲਿਸ ਕੋਲੋਂ ਪ੍ਰਵਾਨਗੀ ਲਈ ਹੋਈ ਸੀ। ਇਸ ਦੌਰਾਨ ਰੈਲੀ ਵਿੱਚ ਸ਼ਾਮਲ ਲੋਕਾਂ ਨੂੰ ਮਾਸਕ, ਸੈਨੀਟਾਈਜ਼ਰ ਤੇ ਫੇਸ ਸ਼ੀਲਡਸ ਵੀ ਮੁਹੱਈਆ ਕਰਵਾਈਆਂ ਗਈਆਂ।
ਅਲਗੋਮਾ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਵੱਡਾ ਪ੍ਰਦਰਸ਼ਨ ਇਸ ਵੇਲੇ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਚੱਲ ਰਿਹਾ ਹੈ। ਪੰਜਾਬੀਆਂ ਸਣੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਏ ਕਿਸਾਨ ਠੰਢ ਦੇ ਇਸ ਮੌਸਮ ਵਿੱਚ ਬਾਹਰ ਟਰੈਕਟਰਾਂ ’ਤੇ ਸੌਂ ਕੇ ਰਾਤਾਂ ਕੱਟ ਰਹੇ ਹਨ। ਦਿੱਲੀ ਵਿੱਚ ਇਸ ਵੇਲੇ ਹਜ਼ਾਰਾਂ ਟਰੈਕਟਰਾਂ ’ਤੇ ਆਏ ਢਾਈ ਲੱਖ ਤੋਂ ਵੱਧ ਕਿਸਾਨ ਸ਼ਾਂਤੀਪੂਰਵਕ ਬੈਠੇ ਹਨ। ਉਹ ਆਪਣੇ ਹੱਕ ਮੰਗ ਰਹੇ ਹਨ ਤੇ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।
ਭਾਰਤ ਸਰਕਾਰ ਕਿਸਾਨ ਨੂੰ ਮਾਰੂ ਕਾਨੂੰਨ ਲਿਆ ਕੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਦੇ ਰਾਹ ਤੁਰੀ ਹੋਈ ਹੈ। ਉਹ ਖੇਤੀਬਾੜੀ ਦਾ ਧੰਦਾ ਤੇ ਜ਼ਮੀਨਾਂ ਕਿਸਾਨਾਂ ਕੋਲੋਂ ਖੋਹ ਕੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦੇਣਾ ਚਾਹੁੰਦੀ ਹੈ, ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਗੁਰਵਿੰਦਰ ਸਿੰਘ ਨੇ ਕਿਹਾ ਕਿ ਉਹ ਭਾਰਤ ਤਾਂ ਨਹੀਂ ਜਾ ਸਕੇ, ਪਰ ਆਪਣੇ ਸ਼ਹਿਰ ਸੌਲਟ ਸਟੇ ਮੈਰੀ ਵਿੱਚ ਅਲਗੋਮਾ ਸਿੱਖ ਐਸੋਸੀਏਸ਼ਨ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਭਾਰਤੀ ਕਿਸਾਨਾਂ ਦੇ ਸਮਰਥਨ ਵਿੱਚ ਆਵਾਜ਼ ਚੁੱਕ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦਾ ਹੱਕ ਮਿਲ ਸਕੇ ਅਤੇ ਉਨ੍ਹਾਂ ਦੇ ਹੱਕਾਂ ’ਤੇ ਕਾਰਪੋਰੇਟ ਘਰਾਣੇ ਡਾਕਾ ਨਾ ਮਾਰਨ। ਉਨ੍ਹਾਂ ਕਿਹਾ ਕਿ ਦਿੱਲੀ ’ਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਹੁਣ ਤੱਕ 100 ਤੋਂ ਉਪਰ ਕਿਸਾਨ ਸ਼ਹੀਦ ਹੋ ਚੁੱਕੇ ਹਨ, ਪਰ ਮੋਦੀ ਸਰਕਾਰ ਦੇ ਕੰਨ੍ਹਾਂ ’ਤੇ ਹੁਣ ਤੱਕ ਕੋਈ ਜੂੰ ਵੀ ਨਹੀਂ ਸਰਕੀ।

Related News

ਮਾਲਟਨ ‘ਚ ਪੁਲਿਸ ਵਲੋਂ 62 ਸਾਲਾਂ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ

team punjabi

ਸ਼ਹੀਦ ਡਿਪਟੀ ਸੰਦੀਪ ਸਿੰਘ ਧਾਲੀਵਾਲ ਨੂੰ ਇੱਕ ਹੋਰ ਸਨਮਾਨ, ਸੰਦੀਪ ਧਾਲੀਵਾਲ ਦੇ ਨਾਂ ‘ਤੇ ਰੱਖਿਆ ਬੈਲਟਵੇ 8 ਭਾਗ ਦਾ ਨਾਮ

Vivek Sharma

Leave a Comment