channel punjabi
Canada News North America

ਪ੍ਰੀਮੀਅਰ ਡੱਗ ਫੋਰਡ ਨੇ ਵਿਦੇਸ਼ ਤੋਂ ਸਿੱਧੀਆਂ ਉਡਾਣਾਂ ‘ਤੇ ਪਾਬੰਦੀ ਲਾਉਣ ਦੀ ਕੀਤੀ ਮੰਗ

ਟੋਰਾਂਟੋ : ਕੈਨੇਡਾ ਵਿੱਚ ਕੋਰੋਨਾ ਦੀ ਵੈਕਸੀਨ ਲੋਕਾਂ ਨੂੰ ਦਿੱਤੇ ਜਾਣ ਦਰਮਿਆਨ ਹੁਣ ਵੀ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਪ੍ਰਭਾਵਿਤ ਸੂਬਿਆਂ ਵਿੱਚ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਗਿਆ ਹੈ। ਇਸ ਵਿਚਾਲੇ ਓਂਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕੈਨੇਡਾ ਸਰਕਾਰ ਨੂੰ ਵਿਦੇਸ਼ ਤੋਂ ਸਿੱਧੀਆਂ ਉਡਾਣਾਂ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਡੱਗ ਫੋਰਡ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇਸ਼ਾਂ ਤੋਂ ਕੈਨੇਡਾ ਆਉਣ ਵਾਲੀਆਂ ਸਿੱਧੀਆਂ ਉਡਾਣਾਂ ’ਤੇ ਅਸਥਾਈ ਪਾਬੰਦੀ ਲਗਾਈ ਜਾਵੇ ਜਿੱਥੇ ਨਵੇਂ ਕੋਰੋਨਾ ਸਟ੍ਰੇਨ ਦੇ ਮਰੀਜ਼ ਮਿਲੇ ਹਨ ਤਾਂ ਜੋ ਕੋਵਿਡ-19 ਦੇ ਨਵੇਂ ਰੂਪ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਪ੍ਰੀਮੀਅਰ ਡੱਗ ਫੋਰਡ ਨੇ ਟੋਰਾਂਟੋ ਦੇ ਇੰਟਰਨੈਸ਼ਨਲ ਪੀਅਰਸਨ ਏਅਰਪੋਰਟ ’ਤੇ ਸੂਬੇ ਵੱਲੋਂ ਲਾਂਚ ਕੀਤੀ ਗਏ ਸਵੈ-ਇਛੁੱਕ ਕੋਵਿਡ-19 ਟੈਸਟਿੰਗ ਪਾਇਲਟ ਪ੍ਰੋਜੈਕਟ ਸਬੰਧੀ ਅਪਡੇਟ ਦਿੰਦੇ ਹੋਏ ਇਹ ਬੇਨਤੀ ਕੀਤੀ। ਡੱਗ ਫੋਰਡ ਨੇ ਕਿਹਾ ਕਿ ਪਾਇਲਟ ਪ੍ਰੋਜੈਕਟ ਤਹਿਤ ਸੂਬੇ ਵਿੱਚ ਹੁਣ ਤੱਕ 6580 ਟੈਸਟ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 146 ਟੈਸਟਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜਿਨ੍ਹਾਂ ਵਿੱਚ 4 ਮਰੀਜ਼ ਯੂਕੇ ਦੇ ਵੈਰੀਐਂਟ ਵਾਲੇ ਦੱਸੇ ਜਾ ਰਹੇ ਹਨ। ਇਸ ਸਬੰਧੀ ਹਾਲੇ ਜਾਂਚ ਵੀ ਚੱਲ ਰਹੀ ਹੈ। 6 ਜਨਵਰੀ ਤੋਂ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ ਪ੍ਰੋਗਰਾਮ ਓਂਟਾਰੀਓ ਵਿੱਚ ਘੱਟੋ-ਘੱਟ 14 ਦਿਨ ਰੁਕਣ ਵਾਲੇ ਕਿਸੇ ਵੀ ਕੌਮਾਂਤਰੀ ਯਾਤਰੀ ਨੂੰ ਕੋਵਿਡ-19 ਦੀ ਸਵੈਇਛੁੱਕ ਟੈਸਟਿੰਗ ਦੀ ਪੇਸ਼ਕਸ਼ ਕਰਦਾ ਹੈ। ਟੈਸਟ ਦੀ ਰਿਪੋਰਟ 24 ਤੋਂ 48 ਘੰਟੇ ਵਿਚਕਾਰ ਮਿਲ ਜਾਂਦੀ ਹੈ।

Related News

BIG NEWS : ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਨੇ ਸਾਂਝੇ ਤੌਰ ‘ਤੇ ਲਿਆ ਵੱਡਾ ਫੈਸਲਾ, ਪਾਬੰਦੀਆਂ ਅੱਗੇ ਵੀ ਜਾਰੀ ਰੱਖਣ ਦਾ ਐਲਾਨ

Vivek Sharma

ਮੌਸ ਪਾਰਕ ਦੇ ਅਪਾਰਟਮੈਂਟ ਵਿਚ 2 ਵਿਅਕਤੀਆਂ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਵਲੋਂ ਜਾਂਚ ਸ਼ੁਰੂ

Rajneet Kaur

ਇਜ਼ਰਾਈਲ ‘ਚ ਮਿਲੇ 1,100 ਸਾਲ ਪੁਰਾਣੇ ਸੋਨੇ ਦੇ ਸਿੱਕੇ

Rajneet Kaur

Leave a Comment