channel punjabi
International KISAN ANDOLAN News

ਰਾਜਧਾਨੀ ਦਿੱਲੀ ਵਿਖੇ ਕਿਸਾਨਾਂ ਨੇ ਲਿਆ ਵੱਡਾ ਫੈਸਲਾ, ਸੰਸਦ ਮਾਰਚ ਹੋਇਆ ਮੁਲਤਬੀ

ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਖੇ ਬੀਤੇ ਦਿਨ ‘ਟਰੈਕਟਰ ਮਾਰਚ’ ਦੌਰਾਨ ਹੋਈਆਂ ਹਿੰਸਕ ਝੜਪਾਂ, ਲਾਲ ਕਿਲ੍ਹੇ ‘ਚ ਜੋ ਕੁਝ ਵਾਪਰਿਆ ਉਸ ਸਭ ਨੇ ਕਿਸਾਨੀ ਅੰਦੋਲਨ ਦੀ ਰਫ਼ਤਾਰ ‘ਚ ਅੜਿੱਕਾ ਜ਼ਰੂਰ ਖੜ੍ਹਾ ਕਰ ਦਿੱਤਾ ਹੈ। ਕਿਸਾਨਾਂ ਵੱਲੋਂ ਪਹਿਲਾਂ ਤੋਂ ਤੈਅ ਪ੍ਰੋਗਰਾਮ ਨੂੰ ਮੁਲਤਵੀ ਕਰਨਾ ਇਸ ਪਾਸੇ ਇਸ਼ਾਰਾ ਕਰ ਰਿਹਾ ਹੈ ਕਿ ਸਮੂਹ ਕਿਸਾਨ ਜਥੇਬੰਦੀਆਂ ਨੂੰ ਆਪਣੀ ਰਣਨੀਤੀ ਨੂੰ ਦੁਬਾਰਾ ਘੜ੍ਹਨਾ ਪਵੇਗਾ। ਬੀਤੇ ਕੱਲ੍ਹ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ 1 ਫ਼ਰਵਰੀ ਨੂੰ ਸੰਸਦ ਵੱਲ ਮਾਰਚ ਕਰਨ ਦਾ ਆਪਣਾ ਪ੍ਰੋਗਰਾਮ ਟਾਲ ਦਿੱਤਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਪਰੇਡ ਸਰਕਾਰੀ ਸਾਜ਼ਿਸ਼ ਦਾ ਸ਼ਿਕਾਰ ਹੋ ਗਈ। ਨਾਲ ਹੀ ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੀਆਂ ਹਿੰਸਕ ਘਟਨਾਵਾਂ ਨਾਲ ਕਿਸੇ ਵੀ ਤਰ੍ਹਾਂ ਦੀ ਹਮਾਇਤ ਨਹੀਂ ਕਰਦਾ। ਉਹਨਾਂ ਦੀਪ ਸਿੱਧੂ ਨੂੰ ਆਰਐਸਐਸ ਦਾ ਏਜੰਟ ਗਰਦਾਨਿਆ ਹੈ। ਰਾਜੇਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਦੀਪ ਸਿੱਧੂ ਨੇ ਲਾਲ ਕਿਲ੍ਹੇ ‘ਤੇ ਧਾਰਮਿਕ ਝੰਡਾ ਲਗਾ ਕੇ ਤਿਰੰਗੇ ਦਾ ਅਪਮਾਨ ਕੀਤਾ ਅਤੇ ਦੇਸ਼ ਪ੍ਰਤੀ ਸਾਡੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਇਸ ਦੇ ਨਾਲ, ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, “ਮੈਂ ਕਿਸਾਨ ਮੋਰਚੇ ਦੀ ਤਰਫੋਂ ਦੇਸ਼ ਤੋਂ ਮੁਆਫੀ ਮੰਗਦਾ ਹਾਂ। ਕੱਲ੍ਹ ਕਿਸਾਨ ਪਰੇਡ ਦਾ ਆਯੋਜਨ ਕੀਤਾ ਗਿਆ, ਇਹ ਆਪਣੇ ਆਪ ‘ਚ ਇਤਿਹਾਸਕ ਸੀ। ਅਸੀਂ ਇੱਥੇ 26 ਨਵੰਬਰ ਨੂੰ ਬੈਠੇ ਸੀ। ਕੋਈ ਸਮੱਸਿਆ ਨਹੀਂ ਸੀ। ਕੁਝ ਸੰਸਥਾਵਾਂ ਕਹਿ ਰਹੀਆਂ ਸੀ ਕਿ ਉਹ ਲਾਲ ਕਿਲ੍ਹੇ ਜਾਣਗੇ, ਅਸੀਂ ਮਨ੍ਹਾਂ ਕੀਤਾ ਪਰ ਕੁਝ ਬਾਹਰੀ ਲੋਕਾਂ ਨੇ ਸਾਡੀ ਨਹੀਂ ਮੰਨੀ। ਇਹ ਸਭ ਸਰਕਾਰ ਦੀ ਸ਼ੈਅ ਨਾਲ ਹੋਇਆ । ਦੀਪ ਸਿੱਧੂ ਨੂੰ ਦੋ ਕੀਤਾ ਉਹ ਪੂਰੀ ਦੁਨੀਆ ਨੇ ਦੇਖਿਆ। ਉਹ ਆਰਐਸਐਸ ਦਾ ਆਦਮੀ ਹੈ।”

ਉਧਰ ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਕਿਹਾ ਕਿ ਅਸੀਂ ਦੀਪ ਸਿੱਧੂ ਦੇ ਸਮਾਜਿਕ ਬਾਈਕਾਟ ਦੀ ਸਭ ਨੂੰ ਅਪੀਲ ਕਰਦੇ ਹਾਂ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਦੀਪ ਸਿੱਧੂ ਕੱਲ੍ਹ ਦੀ ਹਿੰਸਾ ਲਈ ਜ਼ਿੰਮੇਵਾਰ ਹਨ। ਅਸੀਂ ਸਾਰਿਆਂ ਨੂੰ ਹਿੰਸਾ ਤੋਂ ਜਲਦੀ ਬਾਅਦ ਵਾਪਸ ਆਪਣੇ ਘਰ ਆਉਣ ਲਈ ਕਿਹਾ। ਸਾਰਿਆਂ ਨੇ ਦੇਖਿਆ ਕਿ ਦੀਪ ਸਿੱਧੂ ਦੀ ਫੋਟੋ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਹੈ। ਸਾਰੀ ਸੱਚਾਈ ਦੇਸ਼ ਦੇ ਸਾਹਮਣੇ ਆ ਜਾਣੀ ਚਾਹੀਦੀ ਹੈ।

ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਅੰਦੋਲਨ ਜਾਰੀ ਰਹੇਗਾ। ਸਾਰੇ ਲੋਕ ਲੰਗਰ ਅਤੇ ਭੰਡਾਰੇ ਕਰਦੇ ਰਹਿਣਗੇ। ਨੌਜਵਾਨਾਂ ਨੂੰ ਡਰਨ ਦੀ ਲੋੜ ਨਹੀਂ ਹੈ। ਪੁਲਿਸ ਪ੍ਰਸ਼ਾਸਨ ਕੱਲ੍ਹ ਦੀ ਘਟਨਾ ਲਈ ਜ਼ਿੰਮੇਵਾਰ ਹੈ। ਕਿਸਾਨ ਆਗੂ ਹਨਾਨ ਮੋਲ੍ਹਾ ਨੇ ਵੀ ਕਿਹਾ ਕਿ ਸਰਕਾਰ ਨੇ ਇੱਕ ਸਾਜਿਸ਼ ਰਚੀ ਹੈ ਜੋ ਦੁਨੀਆ ਦੇ ਸਾਹਮਣੇ ਆਈ ਹੈ। ਅਸੀਂ ਪੁਲਿਸ ਤੋਂ ਨਹੀਂ ਡਰਦੇ।

ਫਿਲਹਾਲ ਸਾਰੀਆਂ ਕਿਸਾਨ ਜਥੇਬੰਦੀਆਂ ਹੁਣ ਨਵੀਂ ਰਣਨੀਤੀ ਲਈ ਮੰਥਨ ਕਰ ਰਹੀਆਂ ਹਨ।

Related News

ਐਸਟ੍ਰਾਜ਼ੇਨੇਕਾ ਵੈਕਸੀਨ ਦੇ ਦੋ ਜ਼ਹਾਜਾਂ ਦੇ ਪਹੁੰਚਣ ‘ਚ ਹੋਰ ਲੱਗ ਸਕਦੈ ਸਮਾਂ

Rajneet Kaur

ਚੀਨ ਪੂਰੇ ਖੇਤਰ ਲਈ ਖ਼ਤਰਾ : ਤਾਇਵਾਨ ਦੀ ਰਾਸ਼ਟਰਪਤੀ ਸਾਈ ਈਂਗ ਵੇਨ

Vivek Sharma

ਕੈਨੇਡਾ ‘ਚ ਕੋਰੋਨਾ ਵਾਇਰਸ ਦਾ ਕਹਿਰ, ਕੋਰੋਨਾ ਪੀੜਿਤਾਂ ਦੀ ਗਿਣਤੀ ਪਹੁੰਚੀ 2,64,045 ‘ਤੇ

Rajneet Kaur

Leave a Comment