channel punjabi
International News North America

ਦਿੱਲੀ ਪੁਲਸ ਨੇ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸਬੰਧ ‘ਚ 200 ਲੋਕਾਂ ਨੂੰ ਲਿਆ ਹਿਰਾਸਤ ‘ਚ

ਦਿੱਲੀ ਪੁਲਸ ਨੇ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸਬੰਧ ‘ਚ 200 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਜਲਦ ਹੀ ਉਨ੍ਹਾਂ ਨੂੰ ਗਿ੍ਰਫ਼ਤਾਰ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਦੇ ਲੀਡਰ ਯੋਗੇਂਦਰ ਯਾਦਵ ਸਣੇ ਕਈ ਲੀਡਰਾਂ ਖਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਸ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਵਰਣ ਸਿੰਘ ਪੰਧੇਰ ਖਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬੀ ਅਦਾਕਾਰ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਖਿਲਾਫ਼ ਵੀ ਦਿੱਲੀ ਪੁਲਿਸ ਨੇ F.I.R ਦਰਜ ਕੀਤੀ ਹੈ।

ਦਿੱਲੀ ਪੁਲਸ ਨੇ ਕੱਲ੍ਹ ਦੀ ਹਿੰਸਾ ਨੂੰ ਲੈ ਕੇ ਆਈ. ਪੀ. ਸੀ. ਦੀ ਧਾਰਾ 395 (ਡਕੈਤੀ), 397 (ਲੁੱਟ-ਖੋਹ ਜਾਂ ਡਕੈਤੀ, ਮਾਰਨ ਜਾਂ ਸੱਟ ਪਹੁੰਚਾਉਣ ਦੀ ਕੋਸ਼ਿਸ਼), 120 ਬੀ (ਅਪਰਾਧਿਕ ਸਾਜਿਸ਼ ਦੀ ਸਜ਼ਾ) ਅਤੇ ਹੋਰ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕੀਤੀ ਹੈ।

Related News

ਭਾਰਤੀ ਮੂਲ ਦੀ ਕਮਲਾ ਹੈਰਿਸ ਬਣੀ ਉਪ-ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ, ਭਾਰਤੀ ਅਮਰੀਕੀ ਭਾਈਚਾਰੇ ਨੇ ਪ੍ਰਗਟਾਈ ਖੁਸ਼ੀ

Rajneet Kaur

ਖਾਸ ਖ਼ਬਰ : ਕੋਰੋਨਾ ਦੀ ਦੁਨੀਆ ਭਰ ‘ਚ ਤਬਾਹੀ ਬਰਕਰਾਰ, 24 ਘੰਟਿਆਂ ‘ਚ ਸਾਹਮਣੇ ਆਏ 6.26 ਲੱਖ ਮਾਮਲੇ

Vivek Sharma

ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਵੱਲੋਂ ਸਰੀ ਦੇ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਨੂੰ ਨੋਟਿਸ ਜਾਰੀ

Rajneet Kaur

Leave a Comment