channel punjabi
International KISAN ANDOLAN News

ਗੁਰਨਾਮ ਸਿੰਘ ਚਡੂਨੀ ਨੇ ਦੀਪ ਸਿੱਧੂ ‘ਤੇ ਲਾਏ ਗੰਭੀਰ ਇਲਜ਼ਾਮ, ਐੱਨ.ਆਈ.ਏ. ਨੇ ਭੇਜਿਆ ਸੰਮਨ

ਨਵੀਂ ਦਿੱਲੀ/ਚੰਡੀਗੜ੍ਹ : 26 ਜਨਵਰੀ ਦੀ ਟ੍ਰੈਕਟਰ ਪਰੇਡ ਦੌਰਾਨ ਦਿੱਲੀ ਪੁਲਿਸ ਅਤੇ ਕਿਸਾਨਾਂ ਦੇ ਵਿਚ ਹਿੰਸਕ ਟਕਰਾਅ ਦੇਖਣ ਨੂੰ ਮਿਲਿਆ। ਲਾਲ ਕਿਲ੍ਹੇ ਵਿਖੇ ਹੋਏ ਟਕਰਾਅ ਦੀ ਜ਼ਿੰਮੇਵਾਰੀ ਪੰਜਾਬੀ ਅਦਾਕਾਰ ਦੀਪ ਸਿੱਧੂ ਵੱਲੋਂ ਸੋਸ਼ਲ ਮੀਡੀਆ ਤੇ ਆ ਕੇ ਲਈ ਗਈ ਹੈ । ਇਸ ਵਿਚਾਲੇ ਹਰਿਆਣਾ ਦੇ ਕਿਸਾਨ ਲੀਡਰ ਤੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਨੇ ਦੀਪ ਸਿੱਧੂ ‘ਤੇ ਬੇਹੱਦ ਗੰਭੀਰ ਇਲਜ਼ਾਮ ਲਾਏ ਹਨ। ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਦੀਪ ਸਿੱਧੂ ਨੇ ਕਿਸਾਨਾਂ ਨੂੰ ਭੜਕਾਇਆ ਹੈ।

ਗੁਰਨਾਮ ਚਡੂਨੀ ਨੇ ਮੰਗਲਵਾਰ ਨੂੰ ਗਏ ਲਾਲਕਿਲ੍ਹਾ ‘ਤੇ ਹੋਏ ਹੰਗਾਮੇ ਲਈ ਦੀਪ ਸਿੱਧੂ ਨੂੰ ਜਿੰਮੇਵਾਰ ਠਹਿਰਾਇਆ ਹੈ। ਬੀਕੇਯੂ ਲੀਡਰ ਨੇ ਇਕ ਵੀਡੀਓ ਸੰਦੇਸ਼ ‘ਚ ਕਿਹਾ, ‘ਦੀਪ ਸਿੱਧੂ ਨੇ ਜੋ ਕੀਤਾ ਹੈ ਉਹ ਨਿੰਦਣਯੋਗ ਹੈ। ਲਾਲ ਕਿਲ੍ਹਾ ਜਾਣ ਦਾ ਸਾਡਾ ਕੋਈ ਪ੍ਰੋਗਰਾਮ ਨਹੀਂ ਸੀ। ਉਹ ਬਾਗੀ ਹੋ ਕੇ ਕਿੱਥੇ ਗਿਆ ਤੇ ਲੋਕ ਵੀ ਉਸ ਦੇ ਬਹਿਕਾਵੇ ‘ਚ ਆ ਗਏ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਲਾਲ ਕਿਲ੍ਹਾ ਲੈ ਜਾਣਗੇ।’

ਚਡੂਨੀ ਨੇ ਇੱਥੋਂ ਤੱਕ ਕਿਹਾ ਕਿ ਦੀਪ ਸਿੱਧੂ ਬਹੁਤ ਦਿਨ ਪਹਿਲਾਂ ਤੋਂ ਹੀ ਗੜਬੜ ਕਰ ਰਹੇ ਹਨ ਤੇ ਕਿਸਾਨ ਲੀਡਰਾਂ ਦੇ ਖਿਲਾਫ ਬੋਲਦੇ ਹਨ। ਉਹਨਾਂ ਕਿਹਾ ਕਿ ਇਹ ਕਿਸਾਨਾਂ ਦਾ ਅੰਦੋਲਨ ਹੈ ਨਾ ਕਿ ਧਾਰਮਿਕ ਅੰਦੋਲਨ। ਉਨ੍ਹਾਂ ਕਿਸਾਨ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਦੀ ਨਿੰਦਾ ਵੀ ਕੀਤੀ।

ਉਧਰ ਕਿਸੇ ਸਮੇਂ ਸੰਸਦ ਮੈਂਬਰ ਅਤੇ ਅਦਾਕਾਰ ਸੰਨੀ ਦਿਓਲ ਦੇ ਕਰੀਬੀ ਰਹੇ ਦੀਪ ਸਿੱਧੂ ਨੂੰ ਹੁਣ ਐਨਆਈਏ ਨੇ ਤਲਬ ਕੀਤਾ ਹੈ। ਇਹ ਨੋਟਿਸ ਸਿਖਸ ਫਾਰ ਜਸਟਿਸ ਮਾਮਲੇ ‘ਚ ਭੇਜਿਆ ਗਿਆ ਹੈ। ਸਿੱਧੂ ਨੇ ਲਾਲ ਕਿਲ੍ਹਾ ਦੀ ਪ੍ਰਾਚੀਰ ‘ਤੋਂ ਫੇਸਬੁੱਕ ਲਾਈਵ ਵੀ ਕੀਤਾ ਸੀ। ਵੀਡੀਓ ‘ਚ ਸਿੱਧੂ ਨੇ ਪੰਜਾਬੀ ‘ਚ ਕਿਹਾ ਸੀ, ‘ਅਸੀਂ ਵਿਰੋਧ ਜਤਾਉਣ ਦੇ ਆਪਣੇ ਲੋਕਤੰਤਰਿਕ ਅਧਿਕਾਰ ਦਾ ਇਸਤੇਮਾਲ ਕਰਦਿਆਂ ਲਾਲ ਕਿਲ੍ਹਾ ‘ਤੇ ਸਿਰਫ਼ ਨਿਸ਼ਾਨ ਸਾਹਿਬ ਦਾ ਝੰਡਾ ਲਹਿਰਾਇਆ ਹੈ।’

ਇਸ ਵਿਚਾਲੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਕੇਸ਼ ਟਿਕੈਤ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਹਿੰਸਾ ਨਹੀਂ ਕੀਤੀ, ਸਗੋਂ ਪੁਲਿਸ ਨੇ ਹਾਲਾਤ ਅਜਿਹੇ ਬਣਾਏ ਕਿ ਉਹਨਾਂ ਦੀ ਟਰੈਕਟਰ ਰੈਲੀ ਨੂੰ ਫੇਲ੍ਹ ਕੀਤਾ ਜਾ ਸਕੇ। ਟਿਕੈਤ ਨੇ ਦਾਅਵਾ ਕੀਤਾ ਕਿ ਦੰਗਾ ਕਰਨ ਵਾਲਿਆਂ ਦਾ ਕਿਸਾਨ ਜਥੇਬੰਦੀਆਂ ਨਾਲ ਕੋਈ ਲੈਣਾ ਦੇਣਾ ਨਹੀਂ। ਦੰਗਾ ਕਰਨ ਵਾਲਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗਣਤੰਤਰ ਦਿਹਾੜੇ ਮੌਕੇ ਟਰੈਕਟਰ ਰੈਲੀ ਕੱਢਣ ਲਈ ਦਿੱਲੀ ਪੁਲਿਸ ਨੇ ਇਜਾਜ਼ਤ ਦਿੱਤੀ ਸੀ ਤੇ ਇਸ ਲਈ ਪਹਿਲਾਂ ਤੋਂ ਹੀ ਰੂਟ ਤੈਅ ਕਰ ਦਿੱਤੇ ਗਏ ਸਨ।

ਪਰ ਤੈਅ ਰੂਟਾਂ ਦਾ ਪਾਲਣ ਨਾ ਕਰਕੇ ਕੁਝ ਪ੍ਰਦਰਸ਼ਨਕਾਰੀ ਲਾਲ ਕਿਲ੍ਹਾ ਪਹੁੰਚ ਗਏ। ਜਿੱਥੇ ਉਨ੍ਹਾਂ ਕਾਫੀ ਹੜਕੰਪ ਮਚਾਇਆ। ਆਈਟੀਓ ਪਹੁੰਚੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਲਾਠੀਚਾਰਜ ਵੀ ਕੀਤਾ ਤੇ ਅੱਥਰੂ ਗੈਸ ਦੇ ਗੋਲੇ ਵੀ ਦਾਗੇ।

Related News

ਬੀ.ਸੀ ‘ਚ ਪਹਿਲੀ ਕੋਵਿਡ 19 ਵੈਕਸੀਨ ਜਲਦ ਪਹੁੰਚੇਗੀ

Rajneet Kaur

ਕੋਰੋਨਾ ਵਾਇਰਸ ਨੂੰ ਲੈ ਕੇ ਨਵਾਂ ਖੁਲਾਸਾ : ਇਸ ਸਾਲ ਦੇ ਅੰਤ ਤੱਕ ਲੋਕਾਂ ਲਈ ਉਪਲਬਧ ਹੋਵੇਗੀ ਕੋਰੋਨਾ ਵੈਕਸੀਨ !

Vivek Sharma

ਵੱਡੀ ਖ਼ਬਰ: ਅਮਰੀਕੀ ਰਾਜ ਇਦਾਹੋ ਦੀ ਕੋਇਰ ਡੀ ਅਲੇਨ ਝੀਲ ‘ਤੇ ਦੋ ਜਹਾਜ਼ਾਂ ਦੀ ਟੱਕਰ, 8 ਲੋਕਾਂ ਦੀ ਹੋਈ ਮੌਤ

team punjabi

Leave a Comment