channel punjabi
Canada International News North America

ਬਰੈਂਪਟਨ : ਸੈਂਡਲਵੁੱਡ ਸੀਨੀਅਰ ਕਲੱਬ ਵਲੋਂ ਭਾਰਤੀ ਕਿਸਾਨਾ ਦੇ ਅਪਣੀਆਂ ਮੰਗਾਂ ਮਨਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਦਾ ਕੀਤਾ ਪੁਰਜ਼ੋਰ ਸਮਰਥਨ

ਬਰੈਂਪਟਨ ਦੇ ਸੈਂਡਲਵੁੱਡ ਸੀਨੀਅਰ ਕਲੱਬ ਵਲੋਂ ਭਾਰਤੀ ਕਿਸਾਨਾ ਦੇ ਅਪਣੀਆਂ ਮੰਗਾਂ ਮਨਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਦਾ ਪੁਰਜ਼ੋਰ ਸਮਰਥਨ ਕੀਤਾ ਗਿਆ। ਕਲੱਬ ਦੇ ਪ੍ਰਧਾਨ ਸ: ਰਣਜੀਤ ਸਿੰਘ ਜੋਸਨ ਨੂੰ ਦੱਸਿਆ ਕਿ ਕਲੱਬ ਦੇ ਮੈਂਬਰ ਵੱਖ ਵੱਖ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਰੋਸ ਮੁਜ਼ਾਹਰਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਬੀਤੇ ਦਿਨੀ ਫਾਰਮਰਜ਼ ਸਪੋਰਟ ਕੋਔਰਡੀਨੇਸ਼ਨ ਕਮੇਟੀ ਦੇ ਸੱਦੇ ਤੇ ਵੱਡੇ ਕਾਰਪੋਰੇਟ ਘਰਾਣਿਆਂ, ਅਡਾਨੀ, ਅਭਾਨੀ, ਪਤੰਜਲੀ ਆਦਿ ਦੇ ਸਮਾਨ ਦੇ ਬਾਈਕਾਟ ਦੇ ਸੱਦੇ ਦਾ ਪ੍ਰਦਰਸ਼ਨ ਕਰਨ ਮੌਕੇ ਵੀ ਕਲੱਬ ਦੇ ਮੈਂਬਰ ਵੱਖ ਵੱਖ ਮੋੜਾਂ ਤੇ ਦੂਸਰੀਆਂ ਸੰਸਥਾਂਵਾਂ ਦੇ ਮੈਂਬਰਾਂ ਨਾਲ ਕੜਾਕੇ ਦੀ ਠੰਡ ਵਿਚ ਪਲੇਅਕਾਰਡ ਲਈ ਖੜ੍ਹੇ ਰਹੇ।

ਕਲੱਬ ਦੇ ਮੈਂਬਰਾਂ ਵਲੋਂ ਭਾਰਤ ਸਰਕਾਰ ਦੁਆਰਾ ਪਾਸ ਕੀਤੇ ਕਿਸਾਨ ਵਿਰੋਧੀ ਤਿੰਨੋ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਕਿਸਾਨਾ ਦੀ ਮੰਗ ਪ੍ਰਤੀ ਅਪਣਾਏ ਜਾ ਰਹੇ ਸਰਕਾਰ ਦੇ ਹੱਠੀ ਰਵੱਈਏ ਦੀ ਨਿੰਦਾ ਕੀਤੀ ਗਈ। ਪ੍ਰਧਾਨ ਰਣਜੀਤ ਸਿੰਘ ਦਾ ਕਹਿਣਾ ਸੀ ਕਿ ਸਰਕਾਰ ਮੁਤਾਬਿਕ ਇਹ ਬਿਲ ਕਿਸਾਨਾ ਦੇ ਹਿੱਤ ਵਿਚ ਉਨ੍ਹਾਂ ਦੀ ਮਾਲੀ ਹਾਲਤ ਨੂੰ ਸੁਧਾਰਨ ਲਈ ਬਣਾਏ ਗਏ ਹਨ। ਕਿਸਾਨ ਅਪਣੀਆਂ ਕਿਨੀਆਂ ਹੀ ਮੀਟਿੰਗਾਂ ਵਿਚ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਕਿਸਾਨੀ ਨੂੰ ਹੋਣ ਵਾਲੇ ਨੁਕਸਾਨ ਦੀ ਗੱਲ ਸਿੱਧ ਕਰ ਚੁੱਕੇ ਹਨ। ਜਦ ਜਿਨ੍ਹਾਂ ਦੀ ਭਲਾਈ ਲਈ ਬਣਾਏ ਦੱਸੇ ਜਾ ਰਹੇ ਹਨ, ਉਹ ਹੀ ਇਨ੍ਹਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਹਨ ਤਾਂ ਫਿਰ ਸਰਕਾਰ ਨੂੰ ਕਾਨੂੰਨ ਰੱਦ ਕਰਨ ਵਿਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਕਲੱਬ ਦੇ ਬਹੁਤ ਸਾਰੇ ਮੈਂਬਰ ਇਸ ਸੰਘਰਸ਼ ਵਿਚ ਅਪਣਾ ਬਣਦਾ ਯੋਗਦਾਨ ਪਾਉਣ ਲਈ ਇਨ੍ਹੀ ਦਿਨੀ ਭਾਰਤ ਵੀ ਜਾ ਰਹੇ ਹਨ।

Related News

ਵਿਦੇਸ਼ਾਂ ‘ਚ ਫ਼ਸੇ ਭਾਰਤੀਆਂ ਨੂੰ ਵਾਪਸ ਲਿਆਉਣ ਦਾ ਅਗਲਾ ਪੜਾਅ 1 ਸਤੰਬਰ ਤੋਂ , ਵੈਨਕੂਵਰ ਅਤੇ ਟੋਰਾਂਟੋ ਤੋਂ ਹੋਣਗੀਆਂ ਕੁਲ 30 ਉਡਾਣਾਂ

Vivek Sharma

ਸੰਭਾਵਿਤ ਵਿਸਫੋਟਕ ਯੰਤਰ ਦੀ ਖੋਜ ਤੋਂ ਬਾਅਦ ਵੈਨਕੂਵਰ ਪੁਲਿਸ ਨੇ ਨਿਉਬ੍ਰਾਇਟਨ ਪਾਰਕ ਨੂੰ ਕੀਤਾ ਬੰਦ

Rajneet Kaur

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ‘ਚ ਹਾਰ ਮਿਲਣ ਤੋਂ ਬਾਅਦ ਰੱਖਿਆ ਮੰਤਰੀ ਮਾਰਕ ਐਸਪਰ ਨੂੰ ਅਹੁੱਦੇ ਤੋਂ ਹਟਾਇਆ

Rajneet Kaur

Leave a Comment