channel punjabi
Canada International News North America

ਕੋਰੋਨਾ ਮਹਾਮਾਰੀ ਨੂੰ ਲੈ ਕੇ ਭਾਰਤ ਤੋਂ ਵੱਡੀ ਖ਼ਬਰ ! ਇਸ ਵੱਡੇ ਅਦਾਕਾਰ ਨੂੰ ਹੋਇਆ ‘ਕੋਰੋਨਾ’

ਸਦੀ ਦੇ ਮਹਾਨਾਇਕ ਨੂੰ ਹੋਇਆ ਕੋਰੋਨਾ

ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਕੀਤਾ ਭਰਤੀ

ਦੇਸ਼-ਵਿਦੇਸ਼ ਤੋਂ ਸਿਹਤਯਾਬ ਹੋਣ ਲਈ ਮਿਲ ਰਹੀਆਂ ਨੇ ਸ਼ੁਭ ਕਾਮਨਾਵਾਂ

ਮੁੰਬਈ : ਕੋਰੋਨਾ ਮਹਾਮਾਰੀ ਨੂੰ ਲੈ ਕੇ ਇਸ ਵੇਲੇ ਦੀ ਵੱਡੀ ਖ਼ਬਰ ਭਾਰਤ ਤੋਂ ਸਾਹਮਣੇ ਆ ਰਹੀ ਹੈ। ਸਦੀ ਦੇ ਮਹਾਨਾਇਕ ਅਤੇ ਹਿੰਦੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਅਮਿਤਾਭ ਬੱਚਨ ਵੀ ਕੋਰੋਨਾ ਦਾ ਸ਼ਿਕਾਰ ਹੋ ਗਏ ਨੇ। ਅਮਿਤਾਭ ਬੱਚਨ ਨੇ ਖੁਦ ਦੇ ਕੋਰੋਨਾ ਪੀੜਤ ਹੋਣ ਦੀ ਜਾਣਕਾਰੀ ਆਪਣੇ ਟਵਿੱਟਰ ਤੇ ਸਾਂਝੀ ਕੀਤੀ ਹੈ । ਅਮਿਤਾਭ ਬੱਚਨ ਨੇ ਆਪਣੇ ਟਵੀਟ ‘ਚ ਲਿਖਿਆ ਹੈ, “ਮੈਂ ਕੋਵਿਡ ਪਾਜ਼ੀਟਿਵ ਪਾਇਆ ਗਿਆ ਹਾਂ.. ਹਸਪਤਾਲ ਵਿਚ ਸ਼ਿਫਟ ਕੀਤਾ ਗਿਆ ਹਾਂ.. ਪਰਿਵਾਰ ਅਤੇ ਸਟਾਫ਼ ਮੈਂਬਰਾਂ ਦੇ ਟੈਸਟ ਲਏ ਗਏ ਨੇ.. ਨਤੀਜਿਆਂ ਦਾ ਇੰਤਜ਼ਾਰ ਹੈ..।” ਇਸਦੇ ਨਾਲ ਹੀ ਅਮਿਤਾਭ ਬੱਚਨ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਜਿਹੜੇ ਪਿਛਲੇ 10 ਦਿਨਾਂ ਦੇ ਦੌਰਾਨ ਉਨ੍ਹਾਂ ਦੇ ਸੰਪਰਕ ਵਿੱਚ ਆਏ ਸਨ ।

ਇਸ ਵਿਚ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਅਮਿਤਾਬ ਬੱਚਨ ਦੇ ਪੁੱਤਰ ਅਭਿਸ਼ੇਕ ਬੱਚਨ ਵੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਨੇ। ਉਹਨਾਂ ਨੂੰ ਵੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਅਮਿਤਾਭ ਬੱਚਨ ਅਤੇ ਉਹਨਾਂ ਦੇ ਪੁੱਤਰ ਅਭਿਸ਼ੇਕ ਬੱਚਨ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਕੋਰੋਨਾ ਪਾਜ਼ਿਟਿਵ ਹੋਣ ਦੀ ਖਬਰ ਤੋਂ ਬਾਅਦ ਉਨ੍ਹਾਂ ਨੂੰ ਸਿਹਤਯਾਬ ਹੋਣ ਲਈ ਸ਼ੁਭਕਾਮਨਾਵਾਂ ਦੇਣ ਦਾ ਦੌਰ ਜਾਰੀ ਹੈ। ਸਿਆਸਤਦਾਨ, ਫਿਲਮ ਇੰਡਸਟਰੀ ਦੇ ਲੋਕ ਅਤੇ ਅਮਿਤਾਭ ਬੱਚਨ ਦੇ ਚਾਹੁਣ ਵਾਲੇ ਲਗਾਤਾਰ ਉਨ੍ਹਾਂ ਦੇ ਛੇਤੀ ਚੰਗੇ ਹੋਣ ਲਈ ਦੁਆਵਾਂ ਕਰ ਰਹੇ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦੇ ਹੋਏ ਸੁਪਰ ਸਟਾਰ ਅਮਿਤਾਬ ਬੱਚਨ ਦੇ ਛੇਤੀ ਸਿਹਤਯਾਬ ਹੋਣ ਲਈ ਪ੍ਰਾਰਥਨਾ ਕੀਤੀ ਹੈ। ਮੁੱਖ ਮੰਤਰੀ ਨੇ ਲਿਖਿਆ ਕਿ ਪੰਜਾਬ ਦੇ ਕੋਰੋਨਾ ਖਿਲਾਫ ਜਾਰੀ ਮਿਸ਼ਨ ਫਤਿਹ ਵਿਚ ਅਮਿਤਾਭ ਬੱਚਨ ਨੇ ਭਰਪੂਰ ਸਹਿਯੋਗ ਦਿੱਤਾ ਹੈ। ਉਨ੍ਹਾਂ ਆਸ ਜਤਾਈ ਕਿ ਅਮਿਤਾਭ ਬੱਚਨ ਕੋਰੋਨਾ ਖ਼ਿਲਾਫ਼ ਜੰਗ ਵਿੱਚ ਫਤਿਹ ਹਾਸਲ ਕਰਨਗੇ ।

ਦੱਸਣਯੋਗ ਹੈ ਕਿ ਭਾਰਤ ਦਾ ਮਹਾਰਾਸ਼ਟਰ ਸੂਬਾ ਸਭ ਤੋਂ ਵੱਧ ਕੋਰੋਨਾ ਦੀ ਮਾਰ ਹੇਠ ਹੈ । ਭਾਰਤ ਵਿੱਚ ਕਰੋਨਾ ਦੇ ਪਾਜ਼ਿਟਿਵ ਵਿਅਕਤੀਆਂ ਵਿੱਚੋਂ ਅੱਧੇ ਤੋਂ ਵੱਧ ਮਹਾਰਾਸ਼ਟਰ ਸੂਬੇ ਤੋਂ ਹੀ ਸਾਹਮਣੇ ਆਏ ਨੇ ।

Related News

ਕੀ ਕੈਨੇਡਾ ‘ਚ ਮੁੜ ਬੰਦ ਹੋਣਗੇ ਸਕੂਲ ? ਸਿਹਤ ਵਿਭਾਗ ਕਰ ਸਕਦਾ ਹੈ ਸਿਫ਼ਾਰਿਸ਼ !

Vivek Sharma

ਚੀਨੀ ਡਿਪਲੋਮੈਟ ਨੇ ਕੈਨੇਡਾ ਅਤੇ ਚੀਨ ਸੰਬੰਧ ਵਿਚਾਲੇ ਟੁੱਟੇ ਰਿਸ਼ਤਿਆਂ ਵਿਚ ਅੱਗ ਵਿਚ ਘਿਓ ਦਾ ਕੀਤਾ ਕੰਮ,Li Yang ਦਾ ਵਿਵਾਦਤ ਟਵੀਟ

Rajneet Kaur

ਬਰੈਂਪਟਨ ਦੇ ਕਾਉਂਸਲਰ ਗੁਰਪ੍ਰੀਤ ਢਿੱਲੋਂ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ‘ਚ ਕੀਤਾ ਗਿਆ ਮੁਅੱਤਲ

Rajneet Kaur

Leave a Comment