channel punjabi
International News USA

ਅਮਰੀਕੀ ਲੋਕਤੰਤਰ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਸੂਰਤ ‘ਚ ਬਖਸ਼ੇ ਨਹੀਂ ਜਾਣਗੇ : BIDEN

ਵਾਸ਼ਿੰਗਟਨ : ਅਮਰੀਕਾ ਵਿੱਚ ਸੱਤਾ ਤਬਦੀਲੀ ਨੂੰ 5 ਦਿਨ ਬਾਕੀ ਹਨ, ਅਜਿਹੇ ਵਿੱਚ ਨਵੇਂ ਚੁਣੇ ਗਏ ਰਾਸ਼ਟਰਪਤੀ Joe Biden ਹੁਣ ਪਹਿਲਾਂ ਨਾਲੋਂ ਜ਼ਿਆਦਾ ਐਕਟਿਵ ਹੋ ਚੁੱਕੇ ਹਨ। Biden ਅਤੇ ਉਹਨਾਂ ਦੀ ਟੀਮ ਹਰ ਮਸਲੇ ‘ਤੇ ਪੂਰੀ ਨਜ਼ਰ ਰੱਖ ਰਹੇ ਹਨ। 6 ਦਸੰਬਰ ਦੀ ਘਟਨਾ ਲਈ ਟਰੰਪ ਨੂੰ ਲੰਮੇਂ ਹੱਥੀਂ ਲੈਂਦਿਆਂ Biden ਨੇ ਕਿਹਾ ਕਿ ਅਮਰੀਕੀ ਸੰਸਦ ’ਤੇ ਹਮਲਾ ਪੂਰੀ ਤਰ੍ਹਾਂ ਪਹਿਲੀ ਮਿੱਥੀ ਯੋਜਨਾ ਅਤੇ ਨਵੀਂ ਚੁਣੀ ਹੋਈ ਸਰਕਾਰ ਨੂੰ ਬੇਦਖ਼ਲ ਕਰਨ ਦੇ ਲਈ ਸੀ । Biden ਨੇ ਸਾਫ ਕਿਹਾ ਕਿ ਅਮਰੀਕੀ ਲੋਕਤੰਤਰ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਸੂਰਤ ਵਿਚ ਬਖਸ਼ੇ ਨਹੀਂ ਜਾਣਗੇ।
ਅਪਣੇ ਟਵੀਟ ਵਿਚ ਵਰਤਮਾਨ ਰਾਸ਼ਟਰਪਤੀ ਟਰੰਪ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ Biden ਨੇ ਜ਼ੋਰਦਾਰ ਹਮਲਾ ਬੋਲਿਆ ਹੈ। ਅਪਣੇ ਟਵੀਟ ਵਿਚ ਉਹਨਾਂ ਲਿਖਿਆ ਕਿ ਅਮਰੀਕੀ ਸੰਸਦ ’ਤੇ ਹਮਲਾ ਘਰੇਲੂ ਅੱਤਵਾਦੀਆਂ ਨੇ ਕੀਤਾ ਹੈ। ਜਿਸ ਤੋਂ ਬਾਅਦ ਸਵਾਲ ਉਠ ਰਹੇ ਹਨ ਕਿ ਆਖਰ Biden ਨੇ ਕਿਸ ਨੂੰ ਅੱਤਵਾਦੀ ਕਿਹਾ ਹੈ?

6 ਜਨਵਰੀ ਨੂੰ ਟਰੰਪ ਸਮਰਥਕਾਂ ਦੀ ਹਿੰਸਾ ਤੋਂ ਬਾਅਦ ਟਰੰਪ ਪੂਰੀ ਦੁਨੀਆ ਦੇ ਨੇਤਾਵਾਂ ਦੇ ਨਿਸ਼ਾਨੇ ’ਤੇ ਹਨ, ਉਨ੍ਹਾਂ ਦੇ ਖ਼ਿਲਾਫ਼ ਮਹਾਦੋਸ਼ ਮਤਾ ਪਾਸ ਹੋ ਚੁੱਕਾ ਹੈ ਅਤੇ ਜੇਕਰ ਸੈਨੇਟ ਵਿਚ ਉਨ੍ਹਾਂ ਦੇ ਖ਼ਿਲਾਫ਼ ਜਾਂਚ ਦਾ ਆਦੇਸ਼ ਪਾਸ ਹੋ ਜਾਂਦਾ ਹੈ ਤਾ ਫੇਰ ਉਨ੍ਹਾਂ ਦੇ ਖ਼ਿਲਾਫ਼ ਮੁਕੱਦਮਾ ਵੀ ਚਲ ਸਕਦਾ ਹੈ ਅਤੇ ਹੋਣ ਵਾਲੇ ਰਾਸ਼ਟਰਪਤੀ ਨੇ ਟਵੀਟ ਵਿਚ ਸਾਫ ਕਰ ਦਿੱਤਾ ਹੈ ਕਿ ਉਹ ਟਰੰਪ ਨੂੰ ਬਖਸ਼ਣ ਵਾਲੇ ਨਹੀਂ ਹਨ।

ਅਮਰੀਕੀ ਸੰਸਦ ਦੇ ਹੇਠਲੇ ਸਦਨ ਵਿਚ ਡੈਮੋਕਰੇਟਸ ਅਤੇ ਟਰੰਪ ਦੀ ਹੀ ਪਾਰਟੀ ਦੇ ਦਸ ਸੰਸਦ ਮੈਂਬਰਾਂ ਨੇ ਟਰੰਪ ਖ਼ਿਲਾਫ਼ ਮਹਾਦੋਸ਼ ਚਲਾਉਣ ਦਾ ਸਮਰਥਨ ਕੀਤਾ। ਲੇਕਿਨ ਟਰੰਪ ਨੂੰ 20 ਜਨਵਰੀ ਤੋਂ ਪਹਿਲਾਂ ਰਾਸ਼ਟਰਪਤੀ ਅਹੁਦੇ ਤੋਂ ਤਾਂ ਹੀ ਬੇਦਖ਼ਲ ਕੀਤਾ ਜਾ ਸਕਦਾ ਹੈ ਜਦ ਸੈਨੇਟ ਵਿਚ ਵੀ ਟਰੰਪ ਨੂੰ ਮਹਾਦੋਸ਼ ਦਾ ਦੋਸ਼ੀ ਪਾਇਆ ਜਾਵੇ ਲੇਕਿਨ ਸੈਨੇਟ ਵਿਚ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਬਹੁਮਤ ਹਾਸਲ ਹੈ।

Related News

ਕੈਨੇਡਾ ‘ਚ ਕੋਰੋਨਾ ਵਾਇਰਸ ਕਾਰਨ ਜਾਨ ਗੁਆਉਣ ਵਾਲਿਆਂ ਦਾ ਅੰਕੜਾ 12 ਹਜ਼ਾਰ ਤੋਂ ਹੋਇਆ ਪਾਰ, ਇਹਨਾਂ ‘ਚ ਜ਼ਿਆਦਾਤਰ ਬਜ਼ੁਰਗ

Vivek Sharma

ਵੱਡੀ ਖ਼ਬਰ : ਯੂਰਪ ਵਿੱਚ ਹੁਣ ਕੋਰੋਨਾ ਮਹਾਮਾਰੀ ਦੇ ਦੂਜੇ ਦੌਰ ਦਾ ਖ਼ਤਰਾ‌ !

Vivek Sharma

ਓਂਟਾਰੀਓ ‘ਚ ਕੋਵਿਡ-19 ਕਾਰਨ ਤਿੰਨ ਹੋਰ ਮੌਤਾਂ

team punjabi

Leave a Comment