channel punjabi
Canada International News North America

ਕੈਨੇਡਾ ਦੇ ਪ੍ਰਧਾਨਮੰਤਰੀ ਨੇ ਸੰਭਾਵਿਤ ਚੋਣਾਂ ਤੋਂ ਪਹਿਲਾਂ ਕੈਬਨਿਟ ਦੇ ਚੋਟੀ ਦੇ ਖਿਡਾਰੀਆਂ ਨੂੰ ਬਦਲਿਆ

ਕੈਨੇਡੀਅਨ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਇੱਕ ਨਵਾਂ ਵਿਦੇਸ਼ ਮੰਤਰੀ ਨਾਮਜ਼ਦ ਕੀਤਾ ਅਤੇ ਇੱਕ ਚੋਣ ਤੋਂ ਪਹਿਲਾਂ ਆਪਣੀ ਕੈਬਨਿਟ ਵਿੱਚ ਹੋਰ ਚੋਟੀ ਦੇ ਖਿਡਾਰੀਆਂ ਨੂੰ ਬਦਲਿਆ।ਟਰੂਡੋ ਨੂੰ ਇਹ ਮਜਬੂਰਨ ਫੈਸਲਾ ਉਦੋਂ ਲੈਣਾ ਪਿਆ ਜਦੋਂ 43 ਸਾਲਾ ਅਵਿਸ਼ਕਾਰ ਮੰਤਰੀ ਨਵਦੀਪ ਬੈਂਸ ਨੇ ਅਚਾਨਕ ਘੋਸ਼ਣਾ ਕੀਤੀ ਕਿ ਉਹ ਪਰਿਵਾਰਕ ਕਾਰਨਾਂ ਕਰਕੇ ਰਾਜਨੀਤੀ ਤੋਂ ਅਸਤੀਫਾ ਦੇ ਰਿਹਾ ਹੈ।

ਨਵਦੀਪ ਸਿੰਘ ਬੈਂਸ ਨੇ ਸਾਰੇ ਕੈਨੇਡਾ ਵਾਸੀਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ । ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਆਖਿਆ ਕਿ ਉਨ੍ਹਾਂ ਵੱਲੋਂ 2019 ਦੀਆਂ ਚੋਣਾਂ ਆਖਰੀ ਮੁਹਿੰਮ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਸਭ ਲਈ ਅਹਿਮ ਹੁੰਦਾ ਹੈ। ਮੇਰੇ ਪਰਿਵਾਰ ਨੇ ਮੇਰੇ ਲਈ ਬਹੁਤ ਕੁਰਬਾਨੀ ਕੀਤੀ ਹੈ। ਪਿਛਲਾ ਸਾਲ ਬਹੁਤ ਮੁਸ਼ਕਿਲ ਵਾਲਾ ਸੀ। ਮੈਂ ਆਪਣੀਆਂ ਬੇਟੀਆਂ ਨੂੰ ਸਮਾਂ ਨਹੀਂ ਦੇ ਸਕਿਆ ਸੀ, ਪਰ ਹੁਣ ਮੈਂ ਆਪਣੇ ਪਰਿਵਾਰ ਨੂੰ ਸਮਾ ਦੇਵਾਗਾ।ਉਨ੍ਹਾਂ ਆਖਿਆ ਕਿ ਮੈਂ ਖੁਸ਼ਕਿਸਮਤ ਹਾਂ ਕਿ ਤੁਹਾਡਾ ਸਭ ਦਾ ਸਾਥ ਮਿਲਿਆ। ਉਨ੍ਹਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਧੰਨਵਾਦ ਕੀਤਾ, ਕਿ ਉਨ੍ਹਾਂ ਨੂੰ ਵਿਗਿਆਨ ਤੇ ਉਦਯੋਗ ਮੰਤਰੀ ਦਾ ਮਾਣ ਬਖਸ਼ਿਆ। ਇਨ੍ਹਾਂ ਖੇਤਰਾਂ ਵਿੱਚ ਕੀਤੇ ਗਏ ਕਾਰਜ ਨਾਲ ਕੈਨੇਡਾ ਵਲੋ ਆਪਣੇ ਘਰ ਅੰਦਰ ਹੀ ਸਿਹਤ ਸੁਰੱਖਿਆ ਉਪਕਰਨਾ ਨੂੰ ਬਣਾਇਆ ਗਿਆ। ਮੇਰੀ ਇਹ ਪਹਿਲ ਰਹੀ ਕਿ ਨਵੇਂ ਮੌਕਿਆਂ ਨੂੰ ਪੈਦਾ ਕੀਤਾ ਜਾਵੇ ਅਤੇ ਲੋਕਾਂ ਨੂੰ ਵਧੀਆ ਨੌਕਰੀਆਂ ਮੁਹਈਆ ਕਰਵਾਈਆਂ ਜਾਣ।ਉਨ੍ਹਾਂ ਨੇ ਆਪਣੇ ਨਾਲ ਜੁੜੇ ਹੋਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਹਰ ਤਰੀਕੇ ਨਾਲ ਸਹਿਯੋਗ ਦਿੱਤਾ।

Related News

ਕਿਊਬਿਕ ‘ਚ ਕੋਵਿਡ 19 ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਮੁੜ ਹੋ ਸਕਦੀ ਹੈ ਤਾਲਾਬੰਦੀ : ਪ੍ਰੀਮੀਅਰ ਫ੍ਰੈਨੋਇਸ ਲੀਗਾਲਟ

Rajneet Kaur

ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਵਿੱਚ ਮੁੜ ਕੀਤਾ ਵਾਧਾ

Vivek Sharma

ਕੋਵਿਡ-19 ਦੌਰਾਨ ਵਿੱਤੀ ਤੌਰ ‘ਤੇ ਕੈਨੇਡੀਅਨਾਂ ਦੀ ਮਦਦ ਲਈ ਸ਼ੁਰੂ ਕੀਤਾ CERB ਪ੍ਰੋਗਰਾਮ ਹੋਇਆ ਖਤਮ

Rajneet Kaur

Leave a Comment