channel punjabi
Canada International News North America

ਹੈਲਥ ਕੇਅਰ ‘ਚ ਕੋਵਿਡ 19 ਦੇ ਪ੍ਰਕੋਪ ਆਏ ਸਾਹਮਣੇ

ਲੋਅਰ ਮੇਨਲੈਂਡ ਦੇ ਇਕ ਹਸਪਤਾਲ ਵਿਚ ਕੋਵਿਡ 19 ਪ੍ਰਕੋਪ ਘੋਸ਼ਿਤ ਕੀਤਾ ਗਿਆ ਹੈ।

ਪ੍ਰੋਵਿੰਸ਼ੀਅਲ ਹੈਲਥ ਅਫਸਰ ਡਾ. ਬੋਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਦੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਚਿਲੀਵੈਕ ਹਸਪਤਾਲ ਅਤੇ ਸੰਨੀਬੈਂਕ ਰਿਟਾਇਰਮੈਂਟ ਹੋਮ ਦੋਵਾਂ ਵਿੱਚ ਬਿਮਾਰੀਆਂ ਫੈਲੀਆਂ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 381 ਲੋਕ ਹਸਪਤਾਲ ਵਿੱਚ ਹਨ। ਉਨ੍ਹਾਂ ਵਿਚੋਂ 78 ਇੰਟੈਂਸਿਵ ਕੇਅਰ ਵਿਚ ਹਨ।

ਇਕ ਦਿਨ ਪਹਿਲਾਂ ਸੇਂਟ ਪੌਲਜ਼ ਹਸਪਤਾਲ ਦੇ ਹਾਰਟ ਸੈਂਟਰ ਵਿਚ ਇਕ ਯੂਨਿਟ ਵਿਚ ਇਕ ਪ੍ਰਕੋਪ ਫੈਲਣ ਦੀ ਖ਼ਬਰ ਮਿਲੀ ਸੀ। ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19 ਨਾਲ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ 625 ਲੋਕ ਵਾਇਰਸ ਨਾਲ ਸੰਕਰਮਿਤ ਹੋਏ ਹਨ।

ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਮੌਤਾਂ ਦੀ ਗਿਣਤੀ 962 ਹੋ ਗਈ ਹੈ। ਬਹੁਤੀਆਂ ਜਾਨਾਂ ਲਾਂਗ ਟਰਮ ਵਸਨੀਕਾਂ ਦੀਆਂ ਗਈਆਂ ਹਨ । ਟੀਕੇ ਆਉਣ ਤੋਂ ਬਾਅਦ, ਬੀ ਸੀ ਵਿਚ 33,665 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ।

Related News

ਵਿਨੀਪੈਗ ਪੁਲਿਸ 12 ਸਾਲਾਂ ਲਾਪਤਾ ਲੜਕੀ ਨੂੰ ਲੱਭਣ ਲਈ ਜਨਤਾ ਤੋਂ ਕਰ ਰਹੀ ਹੈ ਮਦਦ ਦੀ ਮੰਗ

Rajneet Kaur

ਕੋਵਿਡ 19 ਦੇ ਕੇਸਾਂ ਦੀ ਪਛਾਣ ਹੋਣ ਤੋਂ ਬਾਅਦ ਚਿਲੀਵੈਕ ਦਾ ਇੱਕ ਸਕੂਲ ਸਵੈ-ਇੱਛਾ ਨਾਲ ਕੀਤਾ ਗਿਆ ਬੰਦ

Rajneet Kaur

ਅਲਬਰਟਾ ‘ਚ ਤੇਜ਼ੀ ਨਾਲ ਵਧਦੇ ਜਾ ਰਹੇ ਹਨ ਕੋਰੋਨਾ ਵਾਇਰਸ ਪ੍ਰਭਾਵਿਤਾਂ ਦੇ ਮਾਮਲੇ, ਨਵੀਆਂ ਪਾਬੰਦੀਆਂ ਦਾ ਐਲਾਨ ਮੰਗਲਵਾਰ ਸ਼ਾਮ ਨੂੰ

Vivek Sharma

Leave a Comment