channel punjabi
International News USA

BIG BREAKING : ਟਰੰਪ ਸਮਰਥਕਾਂ ਦਾ ਜ਼ਬਰਦਸਤ ਹੰਗਾਮਾ, ਗੋਲੀਬਾਰੀ, ਹਿੰਸਾ, ਅੱਥਰੂ ਗੈਸ ਦੇ ਗੋਲੇ ਛੱਡੇ ਗਏ

ਵਾਸ਼ਿੰਗਟਨ : ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਲੋਕਤੰਤਰੀ ਦੇਸ਼ ਵਿਚ ਸੱਤਾ-ਪ੍ਰੀਵਰਤਨ ਇਕ ਦਮ ਹਿੰਸਕ ਹੋ ਗਿਆ। ਦੇਖਦੇ ਦੇਖਦੇ ਸੈਂਕੜਿਆਂ ਦੀ ਗਿਣਤੀ ਵਿਚ ਪ੍ਰਦਰਸਨਕਾਥੀਇਇੀ ਵੀਵਿੱਚਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਨ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ-ਇਲੈਕਟ Joe Biden ਦੇ ਚੋਣ ਪ੍ਰਮਾਣੀਕਰਣ ਨੂੰ ਰੋਕਣ ਦੀ ਮੰਗ ਕਰਦਿਆਂ ਕੈਪੀਟਲ ਭਵਨ ‘ਤੇ ਧਾਵਾ ਬੋਲ ਦਿੱਤਾ । ਸਯੁੰਕਤ ਰਾਜ ਦੇ ਉਪ-ਰਾਸ਼ਟਰਪਤੀ ਮਾਈਕ ਪੈਂਸ ਨੂੰ ਹਾਊਸ ਚੈਂਬਰ ਦੇ ਫਰਸ਼ ਤੋਂ ਖਿੱਚ ਲਿਆ ਗਿਆ ਅਤੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਧੱਕਣ ਲਈ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ ।
ਬੇਸ਼ੱਕ ਇਹ ਸਭ ਕਿਸੇ ਵੱਡੇ ਬਜਟ ਦੀ ਹਾਲੀਵੁੱਡ ਫਿਲਮ ਜਿਹਾ ਜਾਪ ਰਿਹਾ ਹੋਵੇ, ਪਰ ਇਹ ਹਕੀਕਤ ਹੈ।

ਹਾਊਸ ਚੈਂਬਰ ਦੇ ਅੰਦਰ ਦੇ ਮੈਂਬਰਾਂ ਨੂੰ ਗੈਸ ਮਾਸਕ ਲਗਾਉਣ ਲਈ ਕਿਹਾ। ਕਈ ਸੈਨੇਟਰਾਂ ਨੇ ਟਵੀਟ ਕੀਤਾ ਕਿ ਉਹ ਆਪਣੇ ਦਫਤਰਾਂ ਵਿਚ ਪਨਾਹ ਲੈ ਰਹੇ ਸਨ ਜਦੋਂਕਿ ਸੁਰੱਖਿਆ ਨੇ ਇਮਾਰਤ ਦਾ ਬਹੁਤ ਸਾਰਾ ਹਿੱਸਾ ਖਾਲੀ ਕਰਵਾ ਲਿਆ। ਟਰੰਪ ਸਮਰਥਕਾਂ ਨੇ ਘੰਟਿਆਂ ਤੱਕ ਨਾਅਰੇਬਾਜ਼ੀ ਕੀਤੀ। ਕੈਪੀਟਲ ਬਿਲਡਿੰਗ ਜਿੱਥੇ ਇੰਝ ਜਾਪ ਰਿਹਾ ਸੀ ਜਿਵੇਂ ਪ੍ਰਦਰਸ਼ਨਕਾਰੀਆਂ ਦਾ ਹੜ੍ਹ ਆ ਗਿਆ ਹੋਵੇ । ਹਾਲਾਤਾਂ ਦੇ ਗੰਭੀਰ ਹੋਣ ਕਾਰਨ ਚੁਣੇ ਗਏ ਅਮਰੀਕਾ ਦੇ ਰਾਸ਼ਟਰਪਤੀ Joe Biden ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸ਼ਾਂਤੀ ਬਣਾਈ ਰੱਖਣ ਲਈ ਦਖਲ ਦੇਣ ਦੀ ਅਪੀਲ ਕਰਨੀ ਪਈ।

ਕਈ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਟਰੰਪ ਸਮਰਥਕਾਂ ਨੂੰ capital ਬਿਲਡਿੰਗ ਤੋਂ ਬਾਹਰ ਕੀਤਾ ਗਿਆ।
ਉੱਥੇ ਹੁਣ ਸਭ ਕੁਝ ਠੀਕ-ਠਾਕ ਹੈ। ਸਥਿਤੀ ਕਾਬੂ ਹੇਠ ਹੈ।

Related News

ਟਰੂਡੋ ਕਿਸਾਨਾਂ ਬਾਰੇ ਆਪਣੇ ਬਿਆਨ ‘ਤੇ ਕਾਇਮ, ਭਾਰਤ ਨੇ ਮੀਟਿੰਗ ‘ਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ

Vivek Sharma

ਓਂਟਾਰੀਓ ‘ਚ ਕੋਰੋਨਾ ਵਾਇਰਸ ਦੇ 70 ਨਵੇਂ ਕੇਸਾਂ ਦੀ ਪੁਸ਼ਟੀ

Rajneet Kaur

Leave a Comment