channel punjabi
Canada Frontline International News North America Uncategorized

ਅਮਰੀਕਾ ਵਿੱਚ ਕੋਰੋਨਾ ਦੀ ਭਿਆਨਕ ਮਾਰ, ਇੱਕ ਦਿਨ ‘ਚ 60 ਹਜ਼ਾਰ ਤੋ ਵੱਧ ਮਾਮਲੇ ਆਏ ਸਾਹਮਣੇ

24 ਘੰਟਿਆਂ ‘ਚ ਰਿਕਾਰਡ 60 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ

ਕੋਰੋਨਾ ਵਾਇਰਸ ਦੀ ਮਾਰ ਨਾਲ ਬੇਹਾਲ ਹੋਇਆ ਅਮਰੀਕਾ

ਮਾਹਿਰਾਂ ਨੇ ਹਾਲਾਤ ਹੋਰ ਮਾੜੇ ਹੋਣ ਦੀ ਜਤਾਈ ਸ਼ੰਕਾ

ਵਾਸ਼ਿੰਗਟਨ : ਤਮਾਮ ਉਪਰਾਲਿਆਂ ਦੇ ਬਾਵਜੂਦ ਅਮਰੀਕਾ ਵਿੱਚ ਕੋਰੋਨਾ ਦੀ ਮਾਰ ਲਗਾਤਾਰ ਵਧਦੀ ਜਾ ਰਹੀ ਹੈ । ਮਹਾਮਾਰੀ ਨਿਰੰਤਰ ਭਿਆਨਕ ਰੂਪ ਲੈ ਰਹੀ ਹੈ। ਬੀਤੇ 24 ਘੰਟਿਆਂ ‘ਚ ਰਿਕਾਰਡ 60 ਹਜ਼ਾਰ ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਕ ਦਿਨ ‘ਚ ਕੋਰੋਨਾ ਇਨਫੈਕਟਿਡ ਲੋਕਾਂ ਦਾ ਇਹ ਨਵਾਂ ਰਿਕਾਰਡ ਹੈ। ਅਮਰੀਕਾ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ‘ਚ ਗਿਰਾਵਟ ਤੋਂ ਬਾਅਦ ਫਿਰ ਤੋਂ ਉਛਾਲ ਦੇਖਿਆ ਜਾ ਰਿਹਾ ਹੈ। ਲਗਾਤਾਰ ਤੀਜੇ ਦਿਨ ਇਹ ਵਾਧਾ ਦੇਖਣ ਨੂੰ ਮਿਲਿਆ ਹੈ। ਕੈਲੀਫੋਰਨੀਆ, ਫਲੋਰੀਡਾ ਅਤੇ ਟੈਕਸਾਸ ਮਹਾਮਾਰੀ ਦੇ ਨਵੇਂ ਕੇਂਦਰ ਬਣਦੇ ਜਾ ਰਹੇ ਹਨ। ਇਨ੍ਹਾਂ ਤਿੰਨਾਂ ਹੀ ਸੂਬਿਆਂ ‘ਚ ਹੁਣ ਦੇ ਦਿਨਾਂ ‘ਚ ਕੋਰੋਨਾ ਦੇ ਨਵੇਂ ਮਰੀਜ਼ਾਂ ‘ਚ ਤੇਜ਼ ਰਫ਼ਤਾਰ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ। ਉਧਰ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਆਉਂਦੇ ਦਿਨਾਂ ਵਿੱਚ ਅਮਰੀਕਾ ਅੰਦਰ ਕੋਰੋਨਾ ਮਹਾਂਮਾਰੀ ਦਾ ਹੋਰ ਵੀ ਭਿਆਨਕ ਰੂਪ ਵੇਖਣ ਨੂੰ ਮਿਲ ਸਕਦਾ ਹੈ ।

ਅਮਰੀਕਾ ‘ਚ ਵੀਰਵਾਰ ਨੂੰ 60 ਹਜ਼ਾਰ 565 ਨਵੇਂ ਇਨਫੈਕਟਿਡ ਪਾਏ ਗਏ। ਇਸ ਮਿਆਦ ‘ਚ ਲਗਾਤਾਰ ਤੀਜੇ ਦਿਨ 800 ਤੋਂ ਵੱਧ ਪੀੜਤਾਂ ਦੀ ਮੌਤ ਹੋਈ। ਬੁੱਧਵਾਰ ਨੂੰ ਵੀ 60,020 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਸੀ। ਅਮਰੀਕਾ ‘ਚ ਹੁਣ ਤਕ ਕੁਲ 32 ਲੱਖ 22 ਹਜ਼ਾਰ ਤੋਂ ਵੱਧ ਲੋਕ ਇਨਫੈਕਟਿਡ ਪਾਏ ਜਾ ਚੁੱਕੇ ਹਨ। ਇਨ੍ਹਾਂ ‘ਚੋਂ 14 ਲੱਖ 26 ਹਜ਼ਾਰ ਉੱਭਰ ਗਏ ਹਨ। ਕਰੀਬ 16 ਲੱਖ 60 ਹਜ਼ਾਰ ਸਰਗਰਮ ਮਾਮਲੇ ਹਨ। ਜਦਕਿ ਇਕ ਲੱਖ 35 ਹਜ਼ਾਰ ਤੋਂ ਵੱਧ ਦਮ ਤੋੜ ਚੁੱਕੇ ਹਨ। ਕੈਲੀਫੋਰਨੀਆ, ਟੈਕਸਾਸ ਤੇ ਫਲੋਰੀਡਾ ‘ਚ ਨਵੇਂ ਮਾਮਲਿਆਂ ਦਾ ਰੋਜ਼ਾਨਾ ਨਵਾਂ ਰਿਕਾਰਡ ਬਣ ਰਿਹਾ ਹੈ। ਇਨ੍ਹਾਂ ਤਿੰਨਾਂ ਹੀ ਸੂਬਿਆਂ ‘ਚ ਦਸ-ਦਸ ਹਜ਼ਾਰ ਦੇ ਕਰੀਬ ਨਵੇਂ ਮਾਮਲੇ ਦੇਖੇ ਜਾ ਰਹੇ ਹਨ। ਅਲਬਾਮਾ, ਮੋਂਟਾਨਾ ਤੇ ਵਿਸਕਾਨਸਿਨ ‘ਚ ਵੀ ਇਨਫੈਕਸ਼ਨ ‘ਚ ਵੀਰਵਾਰ ਨੂੰ ਰਿਕਾਰਡ ਵਾਧਾ ਦਰਜ ਕੀਤਾ ਗਿਆ। ਅਮਰੀਕਾ ‘ਚ ਮਹਾਮਾਰੀ ਦਾ ਕੇਂਦਰ ਰਹੇ ਨਿਊਯਾਰਕ ਸੂਬੇ ‘ਚ ਇਨਫੈਕਸ਼ਨ ‘ਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ। ਇੱਕਲੇ ਇਸੇ ਸੂਬੇ ‘ਚ ਚਾਰ ਲੱਖ 25 ਹਜ਼ਾਰ ਤੋਂ ਵੱਧ ਲੋਕ ਇਨਫੈਕਟਿਡ ਪਾਏ ਗਏ ਹਨ। ਅਮਰੀਕਾ ਵਿੱਚ ਫਿਲਹਾਲ ਕੋਰੋਨਾ ਦਾ ਕਹਿਰ ਥਮਦਾ ਨਜ਼ਰ ਨਹੀਂ ਆ ਰਿਹਾ। ਮਾਹਿਰਾਂ ਅਨੁਸਾਰ ਆਉਂਦੇ ਦਿਨਾਂ ਵਿਚ ਮਹਾਮਾਰੀ ਦਾ ਹੋਰ ਭਿਆਨਕ ਰੂਪ ਦੇਖਣ ਨੂੰ ਮਿਲ ਸਕਦਾ ਹੈ। ਅਜਿਹੇ ਵਿਚ ਜਰੂਰਤ ਹੈ ਕਿ ਹਰ ਕੋਈ ਸਾਵਧਾਨੀ ਰੱਖੇ ਅਤੇ ਕੋਰੋਨਾ ਖਿਲਾਫ ਜਾਰੀ ਜੰਗ ਵਿਚ ਜੇਤੂ ਬਣ ਕੇ ਉੱਭਰੋ।

Related News

ਖ਼ੁਲਾਸਾ : ਇਕ ਜਾਸੂਸ ਨੇ ਨਿਊਜ਼ ਸੰਪਾਦਕ ਨੂੰ ਮੁਹੱਈਆ ਕਰਵਾਈ ਸੀ ਮੇਘਨ ਮਰਕੇਲ ਦੀ ਪਰਸਨਲ ਡਿਟੇਲਜ਼

Vivek Sharma

ਰੂਸ ਨੇ ਆਮ ਜਨਤਾ ਲਈ ਕੋਰੋਨਾ ਵੈਕਸੀਨ ਨੂੰ ਮਾਰਕਿਟ ਵਿੱਚ ਉਤਾਰਿਆ, ਭਾਰਤ ਨੂੰ ਵੈਕਸੀਨ ਦੇਣ ਲਈ ਰੂਸ ਰਾਜ਼ੀ

Vivek Sharma

BIG NEWS : ਭਾਰਤ ਨੇ ਕੋਰੋਨਾ ਦੀ ਸਵਦੇਸ਼ੀ ਵੈਕਸੀਨ ਕੀਤੀ ਤਿਆਰ : ‘ਕੋਵੈਕਸੀਨ’ ਨਾਲ ਹੋਵੇਗਾ ਕੋਰੋਨਾ ਦਾ ਮੁਕਾਬਲਾ

Vivek Sharma

Leave a Comment