channel punjabi
Canada International News North America

BIG NEWS : ਕੈਨੇਡਾ ‘ਚ ਸਿਆਸੀ ਤੂਫ਼ਾਨ, ਹੁਣ M.P. ਨਿੱਕੀ ਐਸ਼ਟਨ ਨੂੰ ਵਿਦੇਸ਼ ਯਾਤਰਾ ਪਈ ਮਹਿੰਗੀ, ਪਾਰਟੀ ਨੇ ਅਹਿਮ ਅਹੁਦੇ ਤੋਂ ਹਟਾਇਆ

ਕੈਨੇਡਾ ਦੇ ਸਿਆਸੀ ਆਗੂਆਂ ਨੂੰ ਇਹਨੇ ਦਿਨੀਂ ਵਿਦੇਸ਼ ਯਾਤਰਾ ਮਹਿੰਗੀ ਪੈਂਦੀ ਪ੍ਰਤੀਤ ਹੋ ਰਹੀ ਹੈ । ਦੋ ਦਿਨ ਪਹਿਲਾਂ ਹੀ ਉਂਟਾਰੀਓ ਦੇ ਵਿੱਤ ਮੰਤਰੀ ਰਾਡ ਫਿਲਿਪਸ ਨੂੰ ਛੁੱਟੀਆਂ ਕੱਟਣ ਵਾਸਤੇ ਵਿਦੇਸ਼ ਜਾਣ ਦੇ ਚਲਦਿਆਂ ਅਸਤੀਫ਼ਾ ਦੇਣਾ ਪਿਆ ਸੀ, ਜਿਹੜਾ ਮਨਜ਼ੂਰ ਵੀ ਕਰ ਲਿਆ ਗਿਆ । ਹੁਣ ਐਨਡੀਪੀ ਨੇ ਆਪਣੀ ਸੰਸਦ ਮੈਂਬਰ ਨਿੱਕੀ ਐਸ਼ਟਨ ਨੂੰ ਉਸਦੀ ਗ੍ਰੀਸ ਯਾਤਰਾ ਦੇ ਚਲਦਿਆਂ ਪਰਛਾਵੇਂ ਆਲੋਚਕ (Shadow Critic Role) ਭੂਮਿਕਾਵਾਂ ਤੋਂ ਹਟਾਉਣ ਦਾ ਐਲਾਨ ਕੀਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਨਿੱਕੀ ਐਸ਼ਟਨ ਨੇ ਵਿਦੇਸ਼ ਜਾਣ ਤੋਂ ਪਹਿਲਾਂ ਪਾਰਟੀ ਪ੍ਰਧਾਨ ਜਗਮੀਤ ਸਿੰਘ ਨੂੰ ਇਸ ਬਾਰੇ ਸੂਚਿਤ ਨਹੀਂ ਕੀਤਾ, ਇਸ ਲਈ ਇਹ ਸਖ਼ਤ ਫ਼ੈਸਲਾ ਲਿਆ ਗਿਆ ਹੈ । ਜ਼ਿਕਰਯੋਗ ਹੈ ਕਿ ਮਹਾਂਮਾਰੀ ਦੇ ਦੌਰਾਨ ਕੈਨੇਡੀਅਨਾਂ ਨੂੰ ਘਰ ਰਹਿਣ ਲਈ ਸਰਕਾਰ ਵੱਲੋਂ ਸੱਦਾ ਦਿੱਤਾ ਗਿਆ ਹੈ ਤਾਂ ਕਿ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਕਾਬੂ ਕੀਤਾ ਜਾ ਸਕੇ । ਇਸੇ ਦੇ ਚਲਦਿਆਂ ਸਿਆਸੀ ਆਗੂਆਂ ਤੋਂ ਲੈ ਕੇ ਨੌਕਰਸ਼ਾਹ ਇਸ ਵਾਰ ਕ੍ਰਿਸਮਸ ਦੀਆਂ ਛੁੱਟੀਆਂ ਵਿੱਚ ਵਿਦੇਸ਼ ਯਾਤਰਾ ਨਹੀਂ ਕਰ ਰਹੇ।

ਉਧਰ ਸ਼ੁੱਕਰਵਾਰ ਸ਼ਾਮ ਨੂੰ ਇੱਕ ਟਵੀਟ ਵਿੱਚ, ਮੈਨੀਟੋਬਾ ਦੇ ਚਰਚਿਲ-ਕੀਵਤਿਨੁਕ ਏਸਕੀ ਦੀ ਸੰਸਦ ਮੈਂਬਰ ਨਿੱਕੀ ਐਸ਼ਟਨ ਨੇ ਕਿਹਾ ਕਿ ਉਸਨੇ ਗ੍ਰੀਸ ਜਾਣ ਤੋਂ ਪਹਿਲਾਂ ਕ੍ਰਿਸਮਸ ਘਰ ਵਿੱਚ ਇਕੱਲਿਆਂ ਹੀ ਮਨਾਇਆ ਹੈ, ਹੁਣ ਉਸਨੂੰ ਆਪਣੀ ਬੀਮਾਰ ਦਾਦੀ ਨੂੰ ਦੇਖਣ ਲਈ ਵਿਦੇਸ਼ ਜਾਣਾ ਪਿਆ ਹੈ।

ਟਵੀਟ ਤੋਂ ਲਗਭਗ ਇਕ ਘੰਟਾ ਬਾਅਦ ਐਨਡੀਪੀ ਨੇ ਇੱਕ ਬਿਆਨ ਜਾਰੀ ਕੀਤਾ, ਜਿਸ ਵਿਚ ਕਿਹਾ ਗਿਆ ਕਿ ਐਨਡੀਪੀ ਨੇਤਾ ਜਗਮੀਤ ਸਿੰਘ ਨੂੰ ਉਨ੍ਹਾਂ ਦੀ ਯਾਤਰਾ ਬਾਰੇ ਪਹਿਲਾਂ ਜਾਣਕਾਰੀ ਨਹੀਂ ਦਿੱਤੀ ਗਈ ਸੀ ਅਤੇ ਨਿੱਕੀ ਐਸ਼ਟਨ ਨੂੰ ਉਸ ਦੇ ਪਰਛਾਵੇਂ ਆਲੋਚਕ ਭੂਮਿਕਾਵਾਂ ਤੋਂ ਹਟਾ ਦਿੱਤਾ ਜਾਵੇਗਾ।

ਬਿਆਨ ਵਿੱਚ ਲਿਖਿਆ ਗਿਆ ਹੈ, ‘ਜਦੋਂ ਕਿ ਅਸੀਂ ਸ੍ਰੀਮਤੀ ਐਸ਼ਟਨ ਦੀ ਸਥਿਤੀ ਪ੍ਰਤੀ ਹਮਦਰਦੀ ਰੱਖਦੇ ਹਾਂ ਅਤੇ ਉਸਦੇ ਪਰਿਵਾਰ ਨਾਲ ਰਹਿਣ ਦੀ ਉਸਦੀ ਜ਼ਰੂਰਤ ਨੂੰ ਸਮਝਦੇ ਹਾਂ, ਲੱਖਾਂ ਕੈਨੇਡੀਅਨ ਲੋਕ ਸਿਹਤ ਸੰਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ, ਉਦੋਂ ਵੀ ਜਦੋਂ ਉਨ੍ਹਾਂ ਲਈ ਬਿਮਾਰ ਜਾਂ ਬਿਰਧ ਰਿਸ਼ਤੇਦਾਰਾਂ ਨੂੰ ਮਿਲਣਾ ਅਸੰਭਵ ਹੋ ਗਿਆ ਸੀ।’ ਇਸ ਦੇ ਨਾਲ ਹੀ ਪਾਰਟੀ ਦੇ ਨਜ਼ਰੀਏ ਨੂੰ ਬਿਆਨ ਕਰਦੀ ਲਾਈਨ ਵਿੱਚ ਲਿਖਿਆ ਗਿਆ ਹੈ, ‘ਕੈਨੇਡੀਅਨ, ਸਹੀ ਢੰਗ ਨਾਲ ਆਪਣੇ ਚੁਣੇ ਹੋਏ ਨੁਮਾਇੰਦਿਆਂ ਦੀ ਉਦਾਹਰਣ ਦੇ ਕੇ, ਉਹਨਾਂ ਦੀ ਅਗਵਾਈ ਕਰਨ ਦੀ ਉਮੀਦ ਕਰਦੇ ਹਨ।’

ਗ੍ਰੀਸ ਜਾਣ ਲਈ ਐਸ਼ਟਨ ਦਾ ਫੈਸਲਾ ਉਦੋਂ ਆਇਆ ਜਦੋਂ ਸੰਘੀ ਸਰਕਾਰ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਗ਼ੈਰ-ਜ਼ਰੂਰੀ ਅੰਤਰਰਾਸ਼ਟਰੀ ਯਾਤਰਾ ਦੇ ਵਿਰੁੱਧ ਸਲਾਹ ਦੇ ਰਹੀ ਹੈ। ਐਨਡੀਪੀ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਐਸ਼ਟਨ ਨੂੰ ਇਸ ਜ਼ਰੂਰੀ ਪਰਿਵਾਰਕ ਸਥਿਤੀ ਦੇ ਅਧਾਰ ‘ਤੇ ਗ੍ਰੀਸ (ਯੂਨਾਨ) ਦੇ ਅਧਿਕਾਰੀਆਂ ਦੁਆਰਾ ਦਾਖਲੇ ਦੀ ਆਗਿਆ ਦਿੱਤੀ ਗਈ ਸੀ।

Related News

ਭਾਰਤੀ ਮੂਲ ਦੇ ਮਾਜੂ ਵਰਗੀਜ਼ ਰਾਸ਼ਟਰਪਤੀ Joe Biden ਦੇ ਉਪ ਸਹਾਇਕ ਨਿਯੁਕਤ, ਭਾਰਤੀਆਂ ‘ਚ ਖੁਸ਼ੀ ਦੀ ਲਹਿਰ

Vivek Sharma

ਸੀਰਮ ਇੰਸਟੀਟਿਊਟ ਆਫ਼ ਇੰਡਿਆ (SII) ਨੇ ਵੈਕਸੀਨ ਦੀਆਂ ਕੀਮਤਾਂ ਵਿੱਚ ਕੀਤੀ ਕਟੌਤੀ, ਸੂਬਾ ਸਰਕਾਰਾਂ ਲਈ 25% ਤੱਕ ਕੀਮਤਾਂ ਕੀਤੀਆਂ ਘੱਟ

Vivek Sharma

ਬੀ.ਸੀ:ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਕੋਵਿਡ -19 ਦੇ 762 ਨਵੇਂ ਕੇਸਾਂ ਅਤੇ 10 ਮੋਤਾਂ ਦੀ ਕੀਤੀ ਪੁਸ਼ਟੀ

Rajneet Kaur

Leave a Comment