channel punjabi
Canada International News North America Uncategorized

ਓਂਟਾਰੀਓ ਕਾਫੀ ਸ਼ਾਪ ਦੇ ਗ੍ਰਾਹਕਾਂ ਨੇ ਆਪਣੇ ਮਨਪਸੰਦ ਕਰਮਚਾਰੀ ਨੂੰ ਯੂਨੀਵਰਸਿਟੀ ਵਾਪਸ ਭੇਜਣ ਲਈ ਫੰਡ ਇਕੱਠਾ ਕੀਤਾ

ਵੌਹਾਨ, ਓਂਟਾਰੀਓ ਕਾਫੀ ਸ਼ਾਪ ਦੇ ਗ੍ਰਾਹਕਾਂ ਨੇ ਆਪਣੇ ਮਨਪਸੰਦ ਕਰਮਚਾਰੀ ਨੂੰ ਯੂਨੀਵਰਸਿਟੀ ਵਾਪਸ ਭੇਜਣ ਲਈ ਫੰਡ ਇਕੱਠਾ ਕੀਤਾ ਹੈ। ਗਾਹਕ ਮੈਥਿਉ ਸ਼ੂਲਮਨ ਨੇ ਕਿਹਾ ਵਿਸ਼ਨੂੰ ਗੋਪਾਂਸੋਥਿਲਿੰਗਨ ਟਿਮ ਹੋਰਟੋਨਸ ਡ੍ਰਾਇਵ-ਥ੍ਰੂ ਵਿੱਚ ਹਰ ਇੱਕ ਦੇ ਦਿਨ ਨੂੰ ਚਮਕਦਾਰ ਬਣਾਉਣ ਲਈ ਸਕਾਰਾਤਮਕ ਊਰਜਾ ਨਾਲ ਗ੍ਰਾਹਕਾਂ ਨੂੰ ਨੂੰ ਮਿਲਦਾ ਹੈ।

ਜਦੋਂ ਇਕ ਟਿਮ ਹੋਰਟੋਨਸ ਦੇ ਗਾਹਕਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਮਨਪਸੰਦ ਕਰਮਚਾਰੀ, ਵਿਸ਼ਨੂੰ ਗੋਪਾਂਸੋਥਿਲਿੰਗਨ, ਵਿੱਤੀ ਰੁਕਾਵਟਾਂ ਕਾਰਨ ਯੂਨੀਵਰਸਿਟੀ ਤੋਂ ਬਾਹਰ ਹੋ ਗਏ ਸਨ, ਤਾਂ ਉਨ੍ਹਾਂ ਨੇ ਉਸਨੂੰ ਯੂਨੀਵਰਸਿਟੀ ਵਾਪਸ ਭੇਜਣ ਵਿਚ ਸਹਾਇਤਾ ਲਈ ਫੰਡ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ।

ਸ਼ੂਲਮਨ ਨੇ ਕਿਹਾ ਵਿਸ਼ਨੂੰ ਤੁਹਾਡਾ ਦਿਨ ਬਣਾਉਂਦਾ ਹੈ। ਕਮਿਉਨਿਟੀ ਦਾ ਹਰ ਕੋਈ ਸੋਚਦਾ ਹੈ ਕਿ ਉਹ ਵਿਸ਼ੇਸ਼ ਹਨ ਅਤੇ ਉਹ ਉਨ੍ਹਾਂ ਨਾਲ ਸਿਰਫ ਇਹ ਕਰਦਾ ਹੈ, ਪਰ ਪਤਾ ਚਲਦਾ ਹੈ ਕਿ ਉਹ ਇਹ ਸਭ ਦੇ ਨਾਲ ਕਰ ਰਿਹਾ ਹੈ। ਸਾਰਿਆਂ ਦੇ ਚਹਿਰਿਆਂ ‘ਤੇ ਖੁਸ਼ੀ ਲੈ ਕੇ ਆਉਂਦਾ ਹੈ।

ਵਿਸ਼ਨੂੰ ਯੌਰਕ ਯੂਨੀਵਰਸਿਟੀ ਵਿਚ ਆਈ.ਟੀ ਦੀ ਪੜ੍ਹਾਈ ਕਰ ਰਹੀ ਸੀ, ਪਰ ਵਿੱਤੀ ਕਮਜ਼ੋਰੀ ਕਾਰਨ ਉਸਨੇ ਪੜਾਈ ਛੱਡ ਦਿਤੀ ਸੀ। ਜਦੋਂ ਸ਼ੂਲਮਨ ਨੇ ਉਸਦੀ ਕਹਾਣੀ ਸੁਣੀ, ਉਸਨੇ ਗੋਫੰਡਮੀ (GoFundMe) ਮੁਹਿੰਮ ਦਾ ਆਯੋਜਨ ਕੀਤਾ ਜਿਸਦਾ ਨਾਮ “ਵਿਸ਼ਨੂੰ ਦਿ ਟਿਮ ਹੋਰਟਨਸ ਦੀ ਹੈਪੀ ਫਿਸਟ ਬੰਪਰ! ਰੱਖਿਆ। ਮੁਹਿੰਮ ਨੇ ਹੁਣ ਤੱਕ ਆਪਣੇ 10,000 ਡਾਲਰ ਦੇ ਟੀਚੇ ਵਿਚੋਂ ਸਿਰਫ 9,300 ਡਾਲਰ ਇਕੱਠੇ ਕੀਤੇ ਹਨ, ਜਿਸ ਵਿਚ 200 ਤੋਂ ਵੱਧ ਲੋਕਾਂ ਨੇ ਡੋਨੇਟ ਕੀਤਾ ਹੈ।

ਗੋਪਾਂਸੋਥਿਲਿੰਗਨ ਨੇ ਕਿਹਾ,ਇਹ ਹੈਰਾਨੀਜਨਕ ਹੈ ਕਿ ਲੋਕ ਉਸ ਦੁਆਰਾ ਕੀਤੀਆਂ ਗਈਆਂ ਛੌਟੀਆਂ ਚੀਜ਼ਾਂ ਦੀ ਕਦਰ ਕਰਦੇ ਹਨ।

Related News

ਓਨਟਾਰੀਓ ਨੇ ਟੋਅ ਟਰੱਕ ਇੰ ਉਦਯੋਗ ਵਿੱਚ ਹਿੰਸਾ ਦੇ ਜਵਾਬ ਵਿੱਚ ਨਵੇਂ ਨਿਯਮ ਕੀਤੇ ਪੇਸ਼

Rajneet Kaur

ਪੁਤਿਨ ਦੀ ਸ਼ਾਨਦਾਰ ਜਿੱਤ, 2036 ਤੱਕ ਆਪਣਾ ਰਾਜ ਵਧਾਉਣ ਦਾ ਜਿੱਤਿਆ ਹੱਕ

team punjabi

ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਵਾਸੀ ਦੋ ਸਕੇ ਭਰਾਵਾਂ ਦਾ ਕਤਲ ਕੀਤੇ ਜਾਣ ਦਾ ਮਾਮਲਾ ਆਇਆ ਸਾਹਮਣੇ

Rajneet Kaur

Leave a Comment