channel punjabi
Canada International News North America

ਸੁਪਰਫੈਨ ਵਜੋਂ ਕੈਨੇਡਾ ਭਰ ਵਿੱਚ ਮਸ਼ਹੂਰ ਨਵ ਭਾਟੀਆ ਨੇ ਗਲੋਬਲ ਇੰਡੀਅਨ ਐਵਾਰਡ ਲੈਣ ਤੋਂ ਕੀਤਾ ਇਨਕਾਰ

ਸੁਪਰਫੈਨ ਵਜੋਂ ਕੈਨੇਡਾ ਭਰ ਵਿੱਚ ਮਸ਼ਹੂਰ ਨਵਦੀਪ ਸਿੰਘ ਉਰਫ ਨਵ ਭਾਟੀਆ ਨੇ ਕੈਨੇਡਾ ਇੰਡੀਆ ਫਾਊੱਡੇਸ਼ਨ ਵੱਲੋਂ ਦਿੱਤੇ ਜਾਣ ਵਾਲੇ 50,000 ਡਾਲਰ ਦਾ ਗਲੋਬਲ ਇੰਡੀਅਨ ਐਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ। ਭਾਟੀਆ ਨੇ ਇਹ ਫੈਸਲਾ ਭਾਰਤ ਵਿੱਚ ਹਾਕਮ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ ਕੀਤਾ ਹੈ।

ਇੱਕ ਬਿਆਨ ਜਾਰੀ ਕਰਦਿਆਂ ਨਵ ਭਾਟੀਆ ਨੇ ਆਖਿਆ ਕਿ ਇੱਕ ਪਾਸੇ ਜਦੋਂ ਭਾਰਤ ਵਿੱਚ ਉਨ੍ਹਾਂ ਦੇ ਕਿਸਾਨ ਭਰਾ ਤੇ ਭੈਣਾਂ ਤਕਲੀਫ ਵਿੱਚ ਹਨ ਅਜਿਹੇ ਵਿੱਚ ਉਨ੍ਹਾਂ ਦੀ ਜ਼ਮੀਰ ਇਹ ਐਵਾਰਡ ਲੈਣ ਦੀ ਇਜਾਜ਼ਤ ਨਹੀੱ ਦਿੰਦੀ। ਉਨ੍ਹਾਂ ਆਖਿਆ ਕਿ ਇਸ ਸਮੇ ਸਾਡੀ ਕਮਿਊਨਿਟੀ ਉੱਤੇ ਭੀੜ ਪਈ ਹੈ ਤੇ ਅਜਿਹੇ ਵਿੱਚ ਉਹ ਕੈਨੇਡਾ ਇੰਡੀਆਂ ਫਾਂਊਡੇਸ਼ਨ ਐਵਾਰਡ 2020 ਕਬੂਲ ਨਹੀ ਕਰ ਸਕਦੇ। ਉਨ੍ਹਾਂ ਅੱਗੇ ਆਖਿਆ ਕਿ ਉਹ ਸਿੱਖ ਹਨ ਤੇ ਸਿੱਖ ਹੋਣ ਉੱਤੇ ਉਨ੍ਹਾਂ ਨੂੰ ਮਾਣ ਹੈ। ਭਾਰਤ ਵਿੱਚ 1984 ਵਿੱਚ ਹੋਈ ਸਿੱਖ ਨਸਲਕੁਸ਼ੀ ਤੋਂ ਬਾਅਦ ਉਹ ਕੈਨੇਡਾ ਆਏ। ਉਸ ਸਮੇਂ ਕਈ ਸਿੱਖਾਂ ਦੀਆਂ ਜਾਨਾਂ ਗਈਆਂ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਪਿਤਾ ਨੂੰ ਵੀ ਉਸ ਸਮੇਂ ਕਾਰ ਵਿੱਚੋਂ ਧੂਹ ਕੇ ਬਾਹਰ ਕੱਢ ਲਿਆ ਗਿਆ ਸੀ ਤੇ ਇੱਕ ਬਲਦਾ ਹੋਇਆ ਟਾਇਰ ਉਨ੍ਹਾਂ ਦੇ ਗਲ ਵਿੱਚ ਪਾਇਆ ਜਾਣ ਹੀ ਲੱਗਿਆ ਸੀ ਕਿ ਕਿਸੇ ਤਰ੍ਹਾਂ ਉਹ ਬਚ ਨਿਕਲੇ। ਉਨ੍ਹਾਂ ਆਖਿਆ ਕਿ ਅਸੀਂ ਖੁਸ਼ਕਿਸਮਤ ਸੀ ਪਰ ਬਹੁਤੇ ਐਨੇ ਖੁਸ਼ਕਿਸਮਤ ਨਹੀਂ ਸਨ। ਅਸੀਂ ਕੈਨੇਡਾ ਆ ਗਏ ਤੇ ਇਹ ਜੰਨਤ ਹੈ।

ਉਨ੍ਹਾਂ ਆਖਿਆ ਕਿ ਸਾਰਿਆਂ ਨੂੰ ਉਨ੍ਹਾਂ ਦੀ ਐਸ਼ੋ ਆਰਾਮ ਦੀ ਜਿ਼ੰਦਗੀ ਤਾਂ ਨਜ਼ਰ ਆਉਂਦੀ ਹੈ ਪਰ ਇਸ ਲਈ ਜੋ ਮਿਹਨਤ ਉਨ੍ਹਾਂ ਕੀਤੀ ਉਹ ਨਜ਼ਰ ਨਹੀੱ ਆਉਦੀ। ਉਨ੍ਹਾਂ ਆਖਿਆ ਕਿ ਇੱਥੇ ਆ ਕੇ ਉਨ੍ਹਾਂ ਵਾਸ਼ਰੂਮ ਵੀ ਸਾਫ ਕੀਤੇ। ਪਰ ਮਿਹਨਤ ਕਰਨ ਵਿੱਚ ਉਹ ਕਦੇ ਨਹੀਂ ਸੰਗੇ। ਉਨ੍ਹਾਂ ਪਿਛਲੇ ਸਾਲਾਂ ਵਿੱਚ ਕਈ ਐਵਾਰਡ ਹਾਸਲ ਕੀਤੇ। ਹਰ ਐਵਾਰਡ ਨਾਲ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਣਾ ਮਿਲੀ। ਇਹ ਐਵਾਰਡ ਵੀ ਬਹੁਤ ਕੀਮਤੀ ਸੀ ਤੇ ਮਾਰਚ ਵਿੱਚ ਉਨ੍ਹਾਂ ਕੈਨੇਡਾ ਇੰਡੀਆ ਫਾਊਂਡੇਸ਼ਨ ਤੋਂ ਇਹ ਐਵਾਰਡ ਸਵੀਕਾਰ ਵੀ ਲਿਆ ਸੀ। ਪਰ ਮੌਜੂਦਾ ਹਾਲਾਤ ਵਿੱਚ ਭਾਰਤ ਵਿੱਚ ਸਾਡੇ ਕਿਸਾਨ ਭੈਣ ਭਰਾਵਾਂ ਨਾਲ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦੇ ਚੱਲਦਿਆਂ ਉਨ੍ਹਾਂ ਦਾ ਜ਼ਮੀਰ ਉਨ੍ਹਾਂ ਨੂੰ ਇਹ ਐਵਾਰਡ ਸਵੀਕਾਰਨ ਦੀ ਇਜਾਜ਼ਤ ਨਹੀ ਦਿੰਦਾ। ਉਨ੍ਹਾਂ ਕਿਹਾ ਕਿ ਉਹ ਭਾਰਤ ਦੇ ਕਿਸਾਨਾਂ ਦੇ ਨਾਲ ਹਨ ਤੇ ਜਲਦ ਹੀ ਇਸ ਮਸਲੇ ਦੇ ਹੱਲ ਲਈ ਅਰਦਾਸ ਕਰਦੇ ਹਨ।

Related News

ਕੈਨੇਡਾ ਨੇ ਬੁੱਧਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 2,857 ਨਵੇਂ ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

ਓਨਟਾਰੀਓ: Bobcaygeon ‘ਚ ਇੱਕ ਲਾਂਗ ਟਰਮ ਕੇਅਰ ਹੋਮ ‘ਚ ਕੋਵਿਡ -19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

ਵਾਟਰਲੂ ਖੇਤਰ ਵਿੱਚ ਘਟੀ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ

Vivek Sharma

Leave a Comment