channel punjabi
International News North America

ਕਿਸਾਨਾਂ ਨਾਲ 6ਵੇਂ ਗੇੜ ਦੀ ਬੈਠਕ ਦਾ ਬਦਲਿਆ ਸਮਾਂ ਅਤੇ ਦਿਨ

ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਦਾ ਦਿੱਲੀ ਦੀਆਂ ਸੜਕਾਂ ‘ਤੇ ਧਰਨਾ ਪ੍ਰਦਰਸ਼ਨ 33ਵੇਂ ਦਿਨ ਜਾਰੀ ਹੈ। ਪਹਿਲਾਂ ਸਰਕਾਰ ਨਾਲ ਗੱਲਬਾਤ ਨੂੰ ਲੈ ਕੇ ਮਿਲੀ ਚਿੱਠੀ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਸ਼ਨਿਚਰਵਾਰ ਨੂੰ ਗੱਲਬਾਤ ਦਾ ਫੈਸਲਾ ਕੀਤਾ ਸੀ । ਸਾਂਝਾ ਕਿਸਾਨ ਮੋਰਚੇ ਨੇ ਤੈਅ ਕੀਤਾ ਸੀ ਕਿ ਗੱਲਬਾਤ ਫਿਰ ਤੋਂ ਸ਼ੁਰੂ ਕੀਤੀ ਜਾਵੇਗੀ। ਕਿਸਾਨਾਂ ਅਤੇ ਸਰਕਾਰ ਦਰਮਿਆਨ ਮੀਟਿੰਗ 29 ਦਸੰਬਰ ਨੂੰ ਸਵੇਰੇ 11 ਵਜੇ ਸੱਦੀ ਗਈ ਸੀ ।

ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵਲੋਂ ਭੇਜੇ 4 ਸੂਤਰੀ ਏਜੰਡੇ ਮਗਰੋਂ ਅੱਜ ਰਸਮੀ ਸੱਦਾ ਭੇਜਿਆ ਹੈ। ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਦਾ ਸਮਾਂ ਅਤੇ ਦਿਨ ਦੋਵੇਂ ਹੀ ਬਦਲ ਦਿੱਤੇ ਹਨ। ਹੁਣ 29 ਦੀ ਥਾਂ 30 ਦਸੰਬਰ ਦੁਪਹਿਰ 2 ਵਜੇ ਵਿਗਿਆਨ ਭਵਨ ‘ਚ ਬੈਠਕ ਹੋਵੇਗੀ, ਜਿਸ ‘ਚ ਕਿਸਾਨੀ ਮੁੱਦੇ ‘ਤੇ ਚਰਚਾ ਕੀਤੀ ਜਾਵੇਗੀ। ਇਸ ‘ਚ ਲਿਖਿਆ ਗਿਆ ਹੈ ਕਿ ਕ੍ਰਿਪਾ ਬੇਨਤੀ ਹੈ ਕਿ 30 ਦਸੰਬਰ 2020 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ‘ਚ ਕੇਂਦਰੀ ਪੱਧਰੀ ਕਮੇਟੀ ਨਾਲ ਮੁਦੇ ਦੇ ਹੱਲ ਲਈ ਬੈਠਕ ‘ਚ ਹਿੱਸਾ ਲੈਣ ਦਾ ਕਸ਼ਟ ਕਰੋ।

Related News

ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਵਾਸੀ ਦੋ ਸਕੇ ਭਰਾਵਾਂ ਦਾ ਕਤਲ ਕੀਤੇ ਜਾਣ ਦਾ ਮਾਮਲਾ ਆਇਆ ਸਾਹਮਣੇ

Rajneet Kaur

ਅਲਬਰਟਾ ਦੇ ਇਕ ਵਿਅਕਤੀ ਦੀ ਓਕਨਾਗਨ ਝੀਲ ਤੋਂ ਮਿਲੀ ਲਾਸ਼, ਪੁਲਿਸ ਵਲੋਂ ਜਾਂਚ ਸ਼ੁਰੂ

Rajneet Kaur

ਪੀਲ ਜ਼ਿਲ੍ਹਾ ਸਕੂਲ ਬੋਰਡ ਦੇ ਅੱਧੇ ਐਲੀਮੈਂਟਰੀ ਵਿਦਿਆਰਥੀਆਂ ਨੇ ਆਨਲਾਈਨ ਲਰਨਿੰਗ ਦੀ ਕੀਤੀ ਚੋਣ

Rajneet Kaur

Leave a Comment