channel punjabi
Canada International News

ਕਰੀਮਾ ਬਲੋਚ ਦੀ ਰਹੱਸਮਈ ਮੌਤ ਦਾ ਮਾਮਲਾ ਭਖਿਆ,ਟੋਰਾਂਟੋ ਪੁਲਿਸ ਹੈਡਕੁਆਰਟਰ ਦੇ ਬਾਹਰ ਪ੍ਰਦਰਸ਼ਨ, ਜਾਂਚ ਦੀ ਮੰਗ

ਟੋਰਾਂਟੋ : ਬਲੋਚਿਸਤਾਨ ਦੀ ਨੌਜਵਾਨ ਐਕਟਿਵਿਸਟ ਕਰੀਮਾ ਬਲੋਚ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਦਾ ਮਾਮਲਾ ਹੁਣ ਤੂਲ ਫੜਦਾ ਜਾ ਰਿਹਾ ਹੈ। ਕਰੀਮਾ ਬਲੋਚ ਦੇ ਦੋਸਤਾਂ ਅਤੇ ਪਾਰਿਵਾਰਿਕ ਮੈਂਬਰਾਂ ਨੂੰ ਯਕੀਨ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ। ਟੋਰਾਂਟੋ ਪੁਲਿਸ ਦੇ ਰਵਈਏ ਤੋਂ ਨਾਰਾਜ਼ ਕਰੀਮਾ ਬਲੋਚ ਦੇ ਪਾਰਿਵਾਰਿਕ ਮੈਂਬਰਾਂ ਅਤੇ ਦੋਸਤਾਂ ਨੇ ਪ੍ਰਦਰਸ਼ਨ ਕੀਤਾ ਅਤੇ ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਮੰਗ ਕੀਤੀ। ਟੋਰਾਂਟੋ ਪੁਲਿਸ ਹੈਡਕੁਆਰਟਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ ਵਿਚ ਪੋਸਟਰ ਚੁੱਕੇ ਹੋਏ ਸਨ ਜਿਸ ਵਿੱਚ ਲਿੱਖਿਆ ਹੋਇਆ ਸੀ, ‘ਕਰੀਮਾ ਬਲੋਚ ਨੂੰ ਕਿਸ ਨੇ ਮਾਰਿਆ?’ ‘ਪਾਕਿਸਤਾਨ ੲਜੰਸੀਆਂ ਨੂੰ ਕੈਨੇਡਾ ਤੋਂ ਬਾਹਰ ਕੱਢੋ’, ‘ਟੋਰਾਂਟੋ ਪੁਲਿਸ ਮਾਮਲੇ ਦੀ ਹੋਰ ਜਾਂਚ ਕਰੇ’, ‘ਕਰੀਮਾ ਬਲੋਚ ਨੂੰ ਇੰਸਾਫ਼ ਦਿਓ’।

ਕੋਰੋਨਾ ਤਾਲਾਬੰਦੀ ਅਤੇ ਕ੍ਰਿਸਮਸ ਦਾ ਮੌਕਾ ਹੋਣ ਦੇ ਬਾਵਜੂਦ ਦਰਜ਼ਨਾਂ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਹੈਡਕੁਆਟਰ ਦੇ ਬਾਹਰ ਧਰਨਾ ਦਿੱਤਾ। ਪੁਲਿਸ ਵੱਲੋਂ ਜਾਂਚ ਵਿਚ ਕਹੀ ਇਹ ਗੱਲ ਕਿ ਕੋਈ ਵੀ ਸਾਜ਼ਸ਼ ਨਹੀਂ ਹੋਈ ਹੈ, ਨੂੰ ਕਰੀਮਾ ਦੇ ਦੋਸਤ ਮੰਨਣ ਨੂੰ ਤਿਆਰ ਨਹੀਂ ਹਨ।

ਦੱਸ ਦਈਏ ਕਿ ਐਤਵਾਰ ਸ਼ਾਮ ਨੂੰ ਕਰੀਮਾ ਬਲੋਚ ਅਚਾਨਕ ਗਾਇਬ ਹੋਣ ਤੋਂ ਬਾਅਦ ਸੋਮਵਾਰ ਸਵੇਰ ਨੂੰ ਉਸ ਦੀ ਲਾਸ਼ ਓਂਟਾਰੀਓ ਝੀਲ ਵਿੱਚੋਂ ਮਿੱਲੀ। ਕੈਨੇਡਾ ਵਿਚ ਹਿੰਦੂ ਫੋਰਮ ਦੇ ਨੇਤਾ, ਪ੍ਰੋਗਰੈਸਿਵ ਪਾਕਿਸਤਾਨੀ ਕੈਨੇਡੀਅਨਜ਼ ਦੀ ਕਮੇਟੀ, ਇੰਡੋ-ਕੈਨੇਡਾ ਕਸ਼ਮੀਰ ਕੋਂਸਿਲ, ਹਿੰਦੂ ਐਡਵੋਕੇਸੀ ਕੋਂਸਿਲ ਅਤੇ ਪ੍ਰੋਗ੍ਰੈਸਿਵ ਮੁਸਲਿਮ ਐਸੋਸਿਏਸ਼ਨਾਂ ਦੀ ਕਮੇਟੀ ਨੇ ਧਰਨੇ ਵਿਚ ਹਿੱਸਾ ਲਿਆ।

ਹਿੰਦੂ ਫੋਰਮ ਕੈਨੇਡਾ ਨੇ ਆਪਣੇ ਪ੍ਰੈੱਸ ਨੋਟ ਵਿੱਚ ਕਿਹਾ ਕਿ ਇਹ ਤਾਂ ਸਭ ਨੂੰ ਪਤਾ ਹੈ ਕਿ ਕਰੀਮਾ ਬਲੋਚ ਨੂੰ ਜਾਣ ਤੋਂ ਮਾਰ ਦੇਣ ਦੀਆਂ ਧਮਕੀਆਂ ਮਿਲ ਰਹੀਆਂ ਸਨ। ਉਸ ਦੇ ਪਰਿਵਾਰਿਕ ਮੈਂਬਰਾਂ ਅਤੇ ਦੋਸਤਾਂ ਨੂੰ ਪਿਛਲੇ 20 ਸਾਲਾਂ ਦੌਰਾਨ ਪਾਕਿਸਤਾਨ ਦੇ ਕਬਜ਼ੇ ਵਾਲੇ ਬਲੋਚਿਸਤਾਨ ਵਿਚ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਕਰੀਮਾ ਬਲੋਚ ਜਨਤਕ ਤੌਰ ‘ਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ISI ਦੀ ਅਲੋਚਨਾ ਕਰਦੀ ਸੀ। ਉਹ ਏਜੰਸੀਆ ਵੱਲੋਂ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਖੁੱਲ੍ਹੇ ਤੌਰ ਤੇ ਵਿਰੋਧ ਕਰਦੀ ਸੀ। ਕਰੀਮਾ ਬਲੋਚ ਇੱਕਲੋਤਾ ਅਜਿਹਾ ਮਾਮਲਾ ਨਹੀਂ ਹੈ ਜਿਸ ਦੀ ਰਹੱਸਮਈ ਮੌਤ ਹੋਈ ਹੈ। ਬਲੋਚਿਸਤਾਨ ਵਿਚ ਕਈ ਪੱਤਰਕਾਰ ਅਤੇ ਹੋਰ ਪੇਸ਼ੇ ਨਾਲ ਜੁੜੇ ਲੋਕ ਜੋ ਪਾਕਿਸਤਾਨ ਏਜੰਸੀਆਂ ਵੱਲੋਂ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਖੁੱਲ੍ਹ ਕੇ ਨਿਖੇਧੀ ਕਰਦੇ ਸੀ, ਦੀ ਵੀ ਇਸੇ ਤਰ੍ਹਾਂ ਰਹੱਸਮਈ ਮੌਤ ਹੋਈ ਹੈ।

Related News

3·7 ਮਿਲੀਅਨ ਡਾਲਰ ਸੀਨੀਅਰਜ਼ ਤੇ ਅਪਾਹਜ ਲੋਕਾਂ ਦੀ ਮਦਦ ਲਈ ਨਿਵੇਸ਼ ਕਰੇਗੀ ਓਂਟਾਰੀਓ ਸੂਬੇ ਦੀ ਸਰਕਾਰ

Vivek Sharma

ਜਾਰਜ ਫਲਾਇਡ ਦੇ ਪਰਿਵਾਰ ਨੇ ਇਨਸਾਫ਼ ਲਈ ਅਦਾਲਤ ਦਾ ਲਿਆ ਸਹਾਰਾ, 4 ਮੁਲਾਜ਼ਮਾਂ ਤੇ ਲਾਇਆ ਮੌਤ ਦਾ ਦੋਸ਼

Rajneet Kaur

MN-S ਦੇ ਸਾਬਕਾ ਪ੍ਰਧਾਨ ਨੇ ਹੋਟਲ ਵਿਚ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਨਾ ਕਰਨ ਦੇ ਦੋਸ਼ ‘ਚ ਮੌਜੂਦਾ ਨੇਤਾ ਤੋਂ ਅਸਤੀਫੇ ਦੀ ਕੀਤੀ ਮੰਗ

Rajneet Kaur

Leave a Comment