channel punjabi
Canada International News North America

ਵੈਨਕੂਵਰ ਪੁਲਿਸ ਬਰੇਨ ਇਨਜਰਡ ਲਾਪਤਾ ਵਿਅਕਤੀ ਦੀ ਭਾਲ ‘ਚ

ਵੈਨਕੂਵਰ ਪੁਲਿਸ ਕ੍ਰਿਸਮਸ ਦੀ ਸ਼ਾਮ ਤੋਂ ਪੂਰਬੀ ਵੈਨਕੂਵਰ ਤੋਂ ਬਰੇਨ ਇਨਜਰਡ (brain-injured) ਹੋਏ ਵਿਅਕਤੀ ਨੂੰ ਲੱਭਣ ਲਈ ਮਦਦ ਮੰਗ ਰਹੀ ਹੈ।

64-ਸਾਲਾ ਪਿੰਗ ਚੁੰਗ, ਰਾਤ 10 ਵਜੇ ਦੇ ਕਰੀਬ ਰੂਪਟ ਸਟ੍ਰੀਟ ਅਤੇ ਈਸਟ 5ਵੇਂ ਐਵੇਨਿਉ ਨੇੜੇ ਆਪਣਾ ਅਸੀਸਟੈਡ ਲਿਵਿੰਗ ਹੋਮ ਛੱਡ ਗਿਆ। ਵੀਰਵਾਰ ਤੋਂ ਬਾਅਦ ਉਹ ਕਿਸੇ ਨੂੰ ਦਿਖਾਈ ਨਹੀਂ ਦਿਤਾ।

ਪੁਲਿਸ ਨੇ ਕਿਹਾ ਕਿ ਚੁੰਗ ਦੇ ਦਿਮਾਗ ਦੀ ਸੱਟ ਲੱਗੀ ਹੈ ਅਤੇ ਉਹ ਸੰਵੇਦਨਸ਼ੀਲਤਾ ਨਾਲ ਕਮਜ਼ੋਰ ਹੈ। ਉਸਨੂੰ ਦਵਾਈ ਦੀ ਜ਼ਰੂਰਤ ਹੈ, ਅਤੇ ਪੁਲਿਸ ਉਸਦੀ ਤੰਦਰੁਸਤੀ ਲਈ ਚਿੰਤਤ ਹੈ। ਪੁਲਿਸ ਨੇ ਦਸਿਆ ਕਿ ਚੁੰਗ ਏਸ਼ੀਅਨ ਹੈ ਅਤੇ ਉਸਦਾ ਕੱਦ 5 ਫੁੱਟ 9 ਇੰਚ ਹੈ। ਉਸਦੇ ਕਾਲੇ ਵਾਲ ਹਨ , ਉਹ ਲੰਗੜਾ ਕੇ ਚਲਦਾ ਹੈ ਅਤੇ ਅਕਸਰ ਬੋਤਲਾਂ ਇਕੱਤਰ ਕਰਨ ਲਈ ਇੱਕ ਕਾਰਟ ਦੀ ਵਰਤੋਂ ਕਰਦਾ ਹੈ। ਪੁਲਿਸ ਨੇ ਕਿਹਾ ਕਿ ਉਸ ਨੂੰ ਆਖਰੀ ਵਾਰ ਇਕ ਡਾਰਕ ਜੈਕੇਟ, ਪੀਲੇ ਕਮੀਜ਼, ਕਾਲੇ ਜਾਗਿੰਗ ਪੈਂਟ ਅਤੇ ਡਾਰਕ ਜੁੱਤੇ ਪਹਿਨੇ ਵੇਖਿਆ ਗਿਆ ਸੀ ਪਰ ਪੁਲਿਸ ਨੇ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਉਸਨੇ ਆਪਣੇ ਕੱਪੜੇ ਬਦਲ ਲਏ ਹੋਣ।

ਪੁਲਿਸ ਨੇ ਕਿਹਾ ਜੇਕਰ ਕਿਸੇ ਵਿਅਕਤੀ ਨੂੰ ਚੁੱੰਗ ਦਿਖਾਈ ਦਵੇ ਤਾਂ ਉਹ 9-1-1 ‘ਤੇ ਕਾਲ ਕਰਨ ਅਤੇ ਉਨ੍ਹੀਂ ਦੇਰ ਚੁੰਗ ਦੇ ਨਾਲ ਰਹਿਣ।

Related News

ਉੱਤਰੀ ਅਲਬਰਟਾ : ਸਕਾਈਡਾਈਵਿੰਗ ਕਰੈਸ਼ ‘ਚ ਓਨਟਾਰੀਓ ਦੇ ਇੱਕ ਵਿਅਕਤੀ ਦੀ ਮੌਤ

Rajneet Kaur

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ, ਠੀਕ ਹੋਣ ‘ਚ ਲੱਗ ਸਕਦੈ 2 ਸਾਲ ਤੱਕ ਦਾ ਸਮਾਂ : ਮਾਹਿਰ

Rajneet Kaur

ਮਿਸੀਸਾਗਾ ‘ਚ ਹੋਏ ਇੱਕ ਹਾਦਸੇ ਵਿੱਚ ਬਰੈਂਪਟਨ ਦੇ 21 ਸਾਲਾ ਹੈਪ੍ਰੀਤ ਰਾਮਗੜ੍ਹੀਆ ‘ਤੇ ਲਾਇਆ ਗਿਆ ਦੋਸ਼, ਜਿਸ ਵਿੱਚ ਤਿੰਨ ਦੀ ਮੌਤ ਹੋ ਗਈ ,ਪੰਜ ਜ਼ਖਮੀ

Rajneet Kaur

Leave a Comment