channel punjabi
Canada International News

AIR CANADA ਦੇ ‘ਬੋਇੰਗ 737 ਮੈਕਸ-8’ ਦੀ ਐਮਰਜੈਂਸੀ ਲੈਂਡਿੰਗ! ਬੋਇੰਗ ਮੁੜ ਤੋਂ ਵਿਵਾਦਾਂ ਵਿੱਚ

ਮਾਂਟਰੀਅਲ : ਲੰਮੇ ਵਕਫੇ ਤੋਂ ਬਾਅਦ ਉੱਡਣ ਦੀ ਪ੍ਰਵਾਨਗੀ ਹਾਸਲ ਕਰਨ ਵਾਲੇ ‘ਬੋਇੰਗ 737 ਮੈਕਸ 8’ ਦੇ ਸਿਤਾਰੇ ਹੁਣ ਵੀ ਗਰਦਿਸ਼ ਵਿੱਚ ਹੀ ਜਾਪ ਰਹੇ ਹਨ। ਦਰਅਸਲ ਏਅਰ ਕੈਨੇਡਾ ਦੁਆਰਾ ਸੰਚਾਲਿਤ ਇੱਕ ਬੋਇੰਗ 737 ਮੈਕਸ 8 ਨੂੰ ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਹੀ ਇੰਜਨ ‘ਚ ਖ਼ਰਾਬੀ ਕਾਰਨ ਮਜਬੂਰਨ ਲੈਂਡ ਕਰਵਾਉਣਾ ਪਿਆ। ਇਹ ਘਟਨਾ ਬੁੱਧਵਾਰ ਦੀ ਦੱਸੀ ਜਾ ਰਹੀ ਹੈ।

ਅਧਿਕਾਰੀਆਂ ਅਨੁਸਾਰ ਏਅਰ ਕੈਨੇਡਾ ਦੁਆਰਾ ਸੰਚਾਲਿਤ ਇੱਕ ਬੋਇੰਗ 737 ਮੈਕਸ 8 ਨੇ ਰਿਪੋਜੀਸ਼ਨਿੰਗ ਫਲਾਈਟ ਅਧੀਨ ਮਰਾਣਾ ਐਰੀਜ਼ੋਨਾ-ਮਾਂਟਰੀਅਲ ਲਈ ਉਡਾਣ ਭਰੀ ਸੀ, ਜਿਸਦੇ ਥੋੜਾ ਸਮਾਂ ਬਾਅਦ ਹੀ ਪਾਇਲਟਾਂ ਨੂੰ ਇੱਕ ਇੰਜਨ ਖਰਾਬ ਹੋਣ ਦੀ ਚੇਤਾਵਨੀ ਮਿਲੀ । ਏਅਰ ਲਾਈਨ ਦਾ ਕਹਿਣਾ ਹੈ ਕਿ ਰਿਪੋਜੀਸ਼ਨਿੰਗ ਫਲਾਈਟ ਦੇ ਪਾਇਲਟਾਂ ਨੇ ਚੇਤਾਵਨੀ ਵੇਖਦਿਆਂ ਹੀ ਇਕ ਇੰਜਣ ਬੰਦ ਕਰ ਦਿੱਤਾ । ਇਸਨੂੰ ਟਕਸਨ ਨੂੰ ਭੇਜ ਦਿੱਤਾ ਗਿਆ, ਜਿਥੇ ਉਸਨੇ ਸੁਰੱਖਿਅਤ ਲੈਂਡਿੰਗ ਕੀਤੀ। ਏਅਰ ਕੈਨੇਡਾ ਦਾ ਕਹਿਣਾ ਹੈ ਕਿ ਜਹਾਜ਼ ਵਿਚ ਤਿੰਨ ਚਾਲਕ ਦਲ ਦੇ ਮੈਂਬਰ ਹੀ ਸਵਾਰ ਸਨ ਪਰ ਫਲਾਈਟ ਵਿਚ ਕੋਈ ਯਾਤਰੀ ਨਹੀਂ ਸੀ। ਇਹ ਜਹਾਜ਼ ਟਕਸਨ ਵਿਚ ਬਣਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਕੈਨੇਡਾ ਨੇ ਬੋਇੰਗ 737 ਮੈਕਸ ਨੂੰ ਕਰੀਬ ਦੋ ਸਾਲ ਬਾਅਦ ਪਿਛਲੇ ਹਫ਼ਤੇ ਹੀ ਡਿਜ਼ਾਇਨ ਵਿੱਚ ਬਦਲਾਅ ਦੀ ਸ਼ਰਤ ਦੇ ਨਾਲ ਪ੍ਰਵਾਨਗੀ ਦਿੱਤੀ ਹੈ। ਲਗਾਤਾਰ ਤਕਨੀਕੀ ਖਾਮੀਆਂ ਦੇ ਚਲਦਿਆਂ ਦੋ ਸਾਲ ਪਹਿਲਾਂ ਬੋਇੰਗ 737 ਮੈਕਸ 8 ਯਾਤਰੀ ਜਹਾਜਾਂ ਨੂੰ ਕੈਨੇਡਾ ਸਮੇਤ ਅਨੇਕਾਂ ਦੇਸ਼ਾਂ ਦੀ ਏਅਰ ਲਾਈਨਜ ਨੇ ਬੈਨ ਕਰ ਦਿੱਤਾ ਸੀ।

ਦੋ ਸਾਲ ਪਹਿਲਾਂ ਇੰਡੋਨੇਸ਼ੀਆ ਅਤੇ ਇਥੋਪੀਆ ਵਿੱਚ ਮਾਰੂ ਕਰੈਸ਼ ਹੋਏ ਸਨ ਜਿਸ ਤੋਂ ਬਾਅਦ ਬੋਇੰਗ 737 ਮੈਕਸ 8 ਸੀਰੀਜ਼ ਦੇ ਜਹਾਜ਼ਾਂ ਨੂੰ ਦੁਨੀਆ ਭਰ ਵਿੱਚ ਬੈਨ ਕੀਤਾ ਗਿਆ ਸੀ।

Related News

BIG NEWS : ਫਾ਼ਇਜ਼ਰ ਦਾ ਦਾਅਵਾ : ਕੋਰੋਨਾ ਵੈਕਸੀਨ 95 ਪ੍ਰਤੀਸ਼ਤ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ

Vivek Sharma

ਕੈਨੇਡਾ: ਭਾਰਤੀ ਕਿਸਾਨਾਂ ਦੇ ਹੱਕ ‘ਚ ਟਰੈਕਟਰ ਟੂ ਚੌਪਰ ਰੈਲੀ ਦਾ ਕੀਤਾ ਗਿਆ ਆਯੋਜਨ

Rajneet Kaur

ਸੁਪਰ 30 ਦੇ ਆਨੰਦ ਕੁਮਾਰ ਦੀ ਕੈਨੇਡੀਅਨ ਸੰਸਦ ‘ਚ ਹੋਈ ਤਾਰੀਫ਼

Rajneet Kaur

Leave a Comment