channel punjabi
Canada International North America

ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਇਹਨਾਂ ਜਾਨਵਰਾਂ ‘ਚ ਵੀ ਮਿਲੇ ਕੋਰੋਨਾ ਦੇ ਲੱਛਣ, ਸੂਬਾ ਸਰਕਾਰ ਨੂੰ ਪਈਆਂ ਭਾਜੜਾਂ

ਵੈਨਕੂਵਰ : ਕੈਨੇਡਾ ਦੇ ਕਈ ਸੂਬਿਆਂ ਵਿੱਚ ਚੱਲ ਰਹੀ ਕੋਰੋਨਾ ਦੀ ਲਹਿਰ ਹਾਲੇ ਤਕ ਕਾਬੂ ਨਹੀਂ ਕੀਤੀ ਜਾ ਸਕੀ । ਉਧਰ ਇਨਸਾਨਾਂ ਤੋਂ ਬਾਅਦ ਹੁਣ ਜਾਨਵਰਾਂ ਵਿੱਚ ਵੀ ਕੋਰੋਨਾ ਦੇ ਲੱਛਣ ਪਾਏ ਜਾਣ ਨਾਲ ਸਥਿਤੀ ਹੋਰ ਵੀ ਗੰਭੀਰ ਬਣਦੀ ਜਾ ਰਹੀ ਹੈ । ਬ੍ਰਿਟਿਸ਼ ਕੋਲੰਬੀਆਂ (B.C.) ਦੀ ਫਰੇਜ਼ਰ ਵੈਲੀ ਦੇ ਇਕ ਹੋਰ ਫਾਰਮ ਵਿਚ ‘ਮਿੰਕ’ ਕੋਰੋਨਾ ਸੰਕ੍ਰਮਿਤ ਪਾਏ ਗਏ ਹਨ। ਖੇਤੀਬਾੜੀ, ਖੁਰਾਕ ਅਤੇ ਮੱਛੀ ਪਾਲਣ ਮੰਤਰਾਲਾ ਨੇ ਇਕ ਰਿਲੀਜ਼ ਵਿਚ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਇਕ ਫਾਰਮ ਵਿਚ ਵੀ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ।

ਮੰਤਰਾਲਾ ਮੁਤਾਬਕ, 19 ਤੋਂ 23 ਦਸੰਬਰ ਦਰਮਿਆਨ ਫਾਰਮ ਦੇ ਇਕ ਹਜ਼ਾਰ ਤੋਂ ਵੱਧ ਜਾਨਵਰਾਂ ਵਿਚੋਂ 23 ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਤਿੰਨ ਮਿੰਕ ਸਾਰਸ-ਕੋਵ-2 ਨਾਲ ਸੰਕ੍ਰਮਿਤ ਪਾਏ ਗਏ ਹਨ, ਜੋ ਇਨਸਾਨਾਂ ਵਿਚ ਕੋਵਿਡ-19 ਦਾ ਕਾਰਨ ਬਣਦਾ ਹੈ। ਫਿਲਹਾਲ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਮਿੰਕ ਵਾਇਰਸ ਨਾਲ ਕਿਵੇਂ ਸੰਕ੍ਰਮਿਤ ਹੋਏ। ਮੰਤਰਾਲਾ ਇਸ ਸਮੇਂ ਸੰਭਾਵਤ ਸਰੋਤਾਂ ਦੀ ਪਛਾਣ ਕਰਨ ਲਈ ਵੱਖ-ਵੱਖ ਵਿਭਾਗਾਂ ਨਾਲ ਕੰਮ ਕਰ ਰਿਹਾ ਹੈ।

ਬ੍ਰਿਟਿਸ਼ ਕੋਲੰਬੀਆ ਦੇ ਪ੍ਰਸ਼ਾਸ਼ਨ ਨੇ ਫਰੇਜ਼ਰ ਵੈਲੀ ਦੇ ਫਾਰਮ ਵਿਚ ਜਾਨਵਰਾਂ ਦੇ ਸੰਪਰਕ ਵਿਚ ਕਿਸੇ ਵੀ ਤਰ੍ਹਾਂ ਨਾਲ ਆਉਣ ‘ਤੇ ਰੋਕ ਲਾ ਦਿੱਤੀ ਹੈ ਅਤੇ ਫਾਰਮ ਨੂੰ ਨਿਗਰਾਨੀ ਅਧੀਨ ਰੱਖਿਆ ਗਿਆ ਹੈ। ਸੂਚਨਾ ਮੁਤਾਬਕ ਹੁਣ ਤੱਕ ਫਾਰਮ ਦਾ ਕੋਈ ਵੀ ਕਾਮਾ ਕੋਰੋਨਾ ਪਾਜ਼ੀਟਿਵ ਨਹੀਂ ਪਾਇਆ ਗਿਆ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਫਰੇਜ਼ਰ ਵੈਲੀ ਦੇ ਇਕ ਹੋਰ ਮਿੰਕ ਫਾਰਮ ਵਿਚ ਕੋਵਿਡ-19 ਦੇ ਮਾਮਲੇ ਪਾਏ ਗਏ ਸਨ। ਉਸ ਫਾਰਮ ਵਿਚ ਘੱਟੋ-ਘੱਟ 200 ਮਿੰਕ ਦੀ ਅਚਾਨਕ ਮੌਤ ਹੋ ਗਈ ਸੀ ਅਤੇ ਫਾਰਮ ਨਾਲ ਜੁੜੇ ਕੁੱਲ 17 ਵਿਅਕਤੀ ਬੁੱਧਵਾਰ ਤੱਕ ਵਾਇਰਸ ਨਾਲ ਸੰਕ੍ਰਮਿਤ ਪਾਏ ਗਏ ਹਨ। ਸੂਬੇ ਨੇ ਬੀ. ਸੀ. ਦੇ ਐਨੀਮਲ ਹੈਲਥ ਐਕਟ ਦੀ ਵਿਵਸਥਾ ਦਾ ਹਵਾਲਾ ਦਿੰਦੇ ਹੋਏ ਕਿਸੇ ਵੀ ਫਾਰਮ ਦਾ ਨਾਂ ਜਾਰੀ ਨਹੀਂ ਕੀਤਾ ਹੈ। ਇਸ ਕਾਨੂੰਨ ਤਹਿਤ ਕੋਈ ਖ਼ਾਸ ਜਾਨਵਰ ਕਿੱਥੇ ਰੱਖਿਆ ਗਿਆ ਹੈ, ਇਸ ਦੀ ਜਾਣਕਾਰੀ ਦੇਣਾ ਮਨ੍ਹਾ ਹੈ। ਫਿਲਹਾਲ ਫਾਰਮ ਹਾਊਸ ਨੂੰ ਨਿਗਰਾਨੀ ਅਧੀਨ ਰੱਖਿਆ ਗਿਆ ਹੈ।

Related News

ਰੀਓ ਥੀਏਟਰ ਕੈਨੇਡਾ ਦੇ ਸਭ ਤੋਂ ਪੁਰਾਣੇ ਸੁਤੰਤਰ ਸਿਨੇਮਾਘਰਾਂ ਵਿੱਚੋਂ ਇੱਕ ਨੂੰ ਬਚਾਉਣ ਲਈ ਕਰ ਰਿਹੈ ਸਹਾਇਤਾ ਦੀ ਕੋਸ਼ਿਸ਼

Rajneet Kaur

ਹਸਪਤਾਲਾਂ ਨੂੰ ਕੋਵਿਡ-19 ਦੇ ਕੇਸਾਂ ਦੇ ਵਧਣ ਦੇ ਨਾਲ ਵੱਧ ਸਮਰਥਾ ਦੀਆਂ ਯੋਜਨਾਵਾਂ ਤਿਆਰ ਕਰਨ ਲਈ ਕਿਹਾ: ਓਂਟਾਰੀਓ ਹੈਲਥ ਮੁਖੀ ਮੈਟ ਐਡਰਸਨ

Rajneet Kaur

ਬਰੈਂਪਟਨ:ਜੀਟੀਏ ‘ਚ ਕਿਸਾਨ ਹਮਾਇਤੀ ਗਰੁੱਪ ਨੇ ਭਾਰਤ ਦੇ ਕਿਸਾਨੀ ਸੰਘਰਸ਼ ਦੀ ਕੀਤੀ ਹਮਾਇਤ

Rajneet Kaur

Leave a Comment