channel punjabi
Canada North America

ਕ੍ਰਿਸਮਸ ਮੌਕੇ ਕੈਨੇਡਾ ‘ਚ ਹੋਈ ਬਰਫ਼ਬਾਰੀ ਨੇ ਲੋਕ ਕੀਤੇ ਖ਼ੁਸ਼

ਟੋਰਾਂਟੋ: ਕੈਨੇਡਾ ਵਿਚ ਕ੍ਰਿਸਮਸ ਮੌਕੇ ਬਰਫ਼ਬਾਰੀ ਹੋ ਰਹੀ ਹੈ ਜਿਸ ਨਾਲ ਚਾਰੇ ਪਾਸੇ ਬਫ਼ਰ ਹੀ ਬਰਫ਼ ਵਿਛ ਗਈ ਹੈ। ਸਵੇਰ ਸਮੇਂ ਹਲਕੀ ਬਾਰਸ਼ ਨਾਲ ਸ਼ੁਰੂਆਤ ਹੋਈ ਸੀ ਪਰ ਸ਼ਾਮ ਤੱਕ ਇਹ ਕਦੇ ਤੇਜ਼ ਅਤੇ ਕਦੇ ਰੁਕ-ਰੁਕ ਕੇ ਹੁੰਦੀ ਰਹੀ। ਇੰਝ ਜਾਪ ਰਿਹਾ ਹੈ ਜਿਵੇਂ ਪੂਰਾ ਟੋਰਾਂਟੋ ਦੁੱਧ ਚਿੱਟੀ ਚਾਦਰ ਦੀ ਬੁੱਕਲ ਹੇਠ ਆ ਗਿਆ ਹੋਵੇ।

ਦਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵਾਤਾਵਰਣ ਕੈਨੇਡਾ ਨੇ ਕਿਹਾ ਸੀ ਕਿ ਕ੍ਰਿਸਮਸ ਤੱਕ ਸੂਬੇ ਵਿਚ ਬਰਫੀਲਾ ਤੂਫਾਨ ਆ ਸਕਦਾ ਹੈ ਅਤੇ ਭਾਰੀ ਮੀਂਹ ਵੀ ਪਵੇਗਾ। ਜਿਹੜੀ ਕਾਫੀ ਹੱਦ ਤੱਕ ਸਹੀ ਸਾਬਤ ਹੋਈ। ਮੌਸਮ ਵਿਭਾਗ ਵਲੋ ਚਿਤਾਵਨੀ ਜਾਰੀ ਕੀਤੀ ਗਈ ਸੀ ਕਿ ਵੀਰਵਾਰ ਦੁਪਹਿਰ ਸਮੇਂ ਨਿਆਗਰਾ ਫਾਲਜ਼, ਵੈੱਲਲੈਂਡ, ਗ੍ਰਿਮਸਬੀ ਅਤੇ ਸੈਂਟ ਕੈਥਰਿਨਜ਼ ਵਿਚ ਭਾਰੀ ਬਰਫਬਾਰੀ ਹੋਣ ਦੇ ਆਸਾਰ ਹਨ। ਹੋ ਸਕਦਾ ਹੈ ਕਿ 20 ਸੈਂਟੀਮੀਟਰ ਤਕ ਬਰਫਬਾਰੀ ਹੋਵੇ।

ਪੀਅਰਸਨ ਹਵਾਈ ਅੱਡੇ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਸਮੇਂ ਤੋਂ ਪਹਿਲਾਂ ਘਰੋਂ ਨਿਕਲਣ ਤਾਂ ਕਿ ਉਹ ਦੇਰ ਨਾਲ ਨਾ ਪੁੱਜਣ ਤੇ ਸੜਕ ਹਾਦਸਿਆਂ ਨੂੰ ਵੀ ਘਟਾਇਆ ਜਾ ਸਕੇ। ਇੱਥੇ ਦੱਸਣਯੋਗ ਹੈ ਕਿ ਇਸ ਪੈ ਰਹੀ ਬਰਫ਼ ਕਾਰਨ ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ਹੈ। ਕਿਉਕਿ ਲੋਕ ਇਸ ਬਰਫ਼ ਨੂੰ ਕ੍ਰਿਸਮਿਸ ਨਾਲ ਜੋੜ ਕੇ ਵੇਖ ਰਹੇ ਹਨ। ਇਸ ਬਰਫ਼ ਨਾਲ ਲੋਕ ਸਾਂਟਾ ਕਲਾਜ ਬਣਾ ਰਹੇ ਹਨ। ਲੰਮੇ ਸਮੇਂ ਬਾਅਦ ਲੋਕ ਕੋਰੋਨਾ ਦੇ ਖੌਫ ਤੋਂ ਆਜ਼ਾਦ ਬਰਫ਼ਬਾਰੀ ਦਾ ਲੁਤਫ਼ ਲੈਂਦੇ ਨਜ਼ਰ ਆਏ ।

Related News

ਕੋਰੋਨਾ ਦੇ ਮਾਮਲੇ ਵਧੇ ਤਾਂ ਕੈਨੇਡਾ ‘ਚ ਮੁੜ ਹੋਵੇਗੀ ਤਾਲਾਬੰਦੀ !

Vivek Sharma

ਕੈਨੇਡਾ ਵੀ ਆਸਟ੍ਰੇਲੀਆ ਦੀ ਰਾਹ ‘ਤੇ, ਜਲਦੀ ਹੀ ਆਵੇਗਾ ਨਵਾਂ ਕਾਨੂੰਨ, ਖ਼ਬਰ ਸਮੱਗਰੀ ਲਈ ਕਰਨਾ ਹੋਵੇਗਾ ਭੁਗਤਾਨ

Vivek Sharma

ਅਲਬਰਟਾ: ਸਟੁਰਜਨ ਕਾਉਂਟੀ ਦੇ ਇੱਕ ਬਾਰਨ ‘ਚ ਲੱਗੀ ਭਿਆਨਕ ਅੱਗ , 32 ਫਾਇਰ ਫਾਇਟਰਜ਼ ਕੀਤੇ ਗਏ ਸਨ ਤਾਇਨਾਤ

Rajneet Kaur

Leave a Comment