channel punjabi
Canada International News North America

ਬਰੈਂਪਟਨ ਦੇ ਵਿਅਕਤੀ ‘ਤੇ CRA ਘੁਟਾਲੇ ਸਮੇਤ, ਫੋਨ ਘੁਟਾਲਿਆਂ ਦੇ ਮਾਮਲੇ ‘ਚ ਦੋਸ਼ ਕੀਤੇ ਗਏ ਆਇਦ

ਬਰੈਂਪਟਨ ਦਾ ਇੱਕ ਵਿਅਕਤੀ ਫੋਨ ਘੁਟਾਲਿਆਂ ਦੇ ਸੰਬੰਧ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿੱਚ CRA ਘੁਟਾਲੇ, ਬੈਂਕ ਮੈਨੇਜਰ ਘੁਟਾਲੇ ਅਤੇ ਤਕਨੀਕੀ ਸਹਾਇਤਾ ਘੁਟਾਲੇ ਸ਼ਾਮਲ ਹਨ। RCMP ਦੇ ਵਿੱਤੀ ਅਪਰਾਧ ਵਿਭਾਗ ਨੇ ਓਂਟਾਰੀਓ ਦੇ ਸ਼ਹਿਰ ਬਰੈਂਪਟਨ ਦੇ ਇਕ 25 ਸਾਲਾ ਨੌਜਵਾਨ ਅਭਿਨਵ ਵੇਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਦਸ ਦਈਏ ਇਸ ਤੋਂ ਪਹਿਲਾਂ ਇਸੇ ਸਾਲ ਫਰਵਰੀ ਵਿਚ ਬਰੈਂਪਟਨ ਦੇ ਗੁਰਿੰਦਰਪ੍ਰੀਤ ਧਾਲੀਵਾਲ ਅਤੇ ਇੰਦਰਪ੍ਰੀਤ ਧਾਲੀਵਾਲ ਨੂੰ ਵੀ ਇਸੇ ਤਰ੍ਹਾਂ ਦੇ ਘੁਟਾਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।

RCMP ਨੇ ਪ੍ਰੋਜੈਕਟ ਕੈਨੇਡੀਅਨਾਂ ਨੂੰ ਨਿਸ਼ਾਨਾ ਬਣਾ ਰਹੇ ਟੈਲੀਫੋਨ ਧੋਖੇਬਾਜ਼ਾਂ ਦਾ ਮੁਕਾਬਲਾ ਕਰਨ ਲਈ ਅਕਤੂਬਰ, 2018 ਵਿਚ ਪ੍ਰੋਜੈਕਟ ਓਕਟਾਵੀਆ ਦੀ ਸ਼ੁਰੂਆਤ ਕੀਤੀ ਸੀ। RCMP ਨੇ ਪ੍ਰੋਜੈਕਟ ਓਕਟੀਵੀਆ ਦੇ ਹਿੱਸੇ ਵਜੋਂ ਇਕ ਬਰੈਂਪਟਨ ਦੇ ਰਹਿਣ ਵਾਲੇ ਅਭਿਨਵ ਵੇਕਟਰ ਨੂੰ ਗ੍ਰਿਫਤਾਰ ਕੀਤਾ ਹੈ। ਇਹ ਅਭਿਨਵ ਵੇਕਟਰ ਦੇ ਨਾਲ-ਨਾਲ ਕੈਨੇਡਾ ਅਤੇ ਭਾਰਤ ਵਿਖੇ ਸਥਾਨਕ ਪੁਲਸ ਦੀ ਮਦਦ ਨਾਲ 10 ਹੋਰ ਮੁਲਜ਼ਮ ਵੀ ਹੁਣ ਤੱਕ ਕਾਬੂ ਆ ਚੁੱਕੇ ਹਨ । ਪੁਲਿਸ ਦਾ ਕਹਿਣਾ ਹੈ ਕਿ ਘਪਲੇਬਾਜ਼ 2014 ਤੋਂ ਕੈਨੇਡੀਅਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਧੋਖਾਧੜੀ ਜਾਰੀ ਹੈ, ਹਾਲਾਂਕਿ ਉਨ੍ਹਾਂ ਨੇ ਭਾਰਤ ਵਿੱਚ ਗੈਰਕਾਨੂੰਨੀ ਕਾਲ ਸੈਂਟਰਾਂ ਤੇ ਛਾਪੇ ਮਾਰੇ ਹਨ ਅਤੇ ਕੈਨੇਡਾ ਵਿੱਚ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸਾਲ 2014 ਅਤੇ 2020 ਵਿਚਾਲੇ, ਇਕੱਲੇ ਸੀ. ਆਰ. ਏ. ਘੁਟਾਲੇ ਦੇ ਨਤੀਜੇ ਵਜੋਂ 18.5 ਮਿਲੀਅਨ ਡਾਲਰ ਦੀ ਧੋਖਾਧੜੀ ਹੋ ਚੁੱਕੀ ਸੀ ।

ਅਕਤੂਬਰ, 2020 ਤੱਕ CRA ਬੈਂਕ ਜਾਂਚਕਰਤਾ ,ਨਕਲੀ ਆਰ. ਸੀ. ਐੱਮ. ਪੀ. ਅਫਸਰਾਂ ਅਤੇ ਤਕਨੀਕੀ ਸਹਾਇਤਾ ਘੁਟਾਲਿਆਂ ਵਜੋਂ ਹੋਏ ਘਾਟੇ 34 ਮਿਲੀਅਨ ਤੋਂ ਵੱਧ ਦੇ ਹਨ। ਅਭਿਨਵ ਵੇਕਟਰ ‘ਤੇ 5,000 ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ ਲਗਾਏ ਗਏ ਹਨ। ਬਰੈਂਪਟਨ ਦੀ ਅਦਾਲਤ ਵਿਖੇ ਅਭਿਨਵ ਵੇਕਟਰ ਦੀ ਪੇਸ਼ੀ 18 ਜਨਵਰੀ, 2021 ਨੂੰ ਹੋਵੇਗੀ।

Related News

COVID-19 vaccine delivery date: ਕੈਨੇਡਾ ਸਰਕਾਰ ਦਾ ਟੀਚਾ ਜਨਵਰੀ ‘ਚ ਹੀ ਸਾਰਿਆ ਨੂੰ ਕੋਵਿਡ 19 ਵੈਕਸੀਨ ਲਗਾ ਦਿਤੀ ਜਾਵੇ

Rajneet Kaur

ਲਿਬਰਲ ਪਾਰਟੀ ਦੇ ਐਮਪੀ ਸੁੱਖ ਧਾਲੀਵਾਲ ਨੇ ਭਾਰਤ ਵਿਚ ਕੋਰੋਨਾ ਵਾਇਰਸ ਦੇ ਡਬਲ ਮਿਊਟੈਂਟ ਦੇ ਕੇਸਾਂ ਵਿਚ ਤੇਜ਼ੀ ਨਾਲ ਹੋ ਰਹੇ ਵਾਧੇ ’ਤੇ ਪ੍ਰਗਟਾਈ ਚਿੰਤਾ,ਭਾਰਤ ਗਏ ਕੈਨੇਡੀਅਨਾਂ ਨੂੰ ਜਲਦ ਕੈਨੇਡਾ ਵਾਪਸ ਪਰਤਣ ਦੀ ਕੀਤੀ ਅਪੀਲ

Rajneet Kaur

ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਆਂਕੜਾ 5 ਲੱਖ ਤੋਂ ਪਾਰ

team punjabi

Leave a Comment