channel punjabi
Canada International News North America

ਟੋਰਾਂਟੋ: ਮੇਅਰ ਜੌਹਨ ਟੋਰੀ ਨੇ ਸ਼ਹਿਰ ਅੰਦਰ ਕੋਵਿਡ 19 ਦੀ ਸਥਿਤੀ ਬਾਰੇ ਦਿਤੀ ਅਪਡੇਟ

ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਸ਼ਹਿਰ ਅੰਦਰ ਕੋਵਿਡ 19 ਦੀ ਸਥਿਤੀ ਬਾਰੇ ਅਪਡੇਟ ਪ੍ਰਦਾਨ ਕੀਤੀ। ਉਹਨਾਂ ਦੱਸਿਆ ਕਿ ਟੋਰਾਂਟੋ ਸ਼ਹਿਰ ਅਜੇ ਵੀ ਲਾਕਡਾਊਨ ਦੀ ਸਥਿਤੀ ਵਿਚ ਹੈ।ਉਹਨਾਂ ਕਿਹਾ ਕਿ ਕ੍ਰਿਸਮਿਸ ਵਰਗੇ ਤਿਉਹਾਰ ਤੋਂ ਪਹਿਲਾਂ ਲਾਕਡਾਊਨ ਲਾਗੂ ਕਰਨਾ ਮੁਸ਼ਕਿਲ ਫ਼ੈਸਲਾ ਸੀ। ਪਰ ਜਨਤਕ ਸੁਰੱਖਿਆ ਲਈ ਅਜਿਹਾ ਕਰਨਾ ਜ਼ਰੂਰੀ ਸੀ।ਉਹਨਾਂ ਨੇ ਨਾਲ ਹੀ ਟੋਰਾਂਟੋ ਵਾਸੀਆਂ ਨੂੰ ਘਰ ਰਹਿਣ ਅਤੇ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ।ਉਹਨਾਂ ਕਿਹਾ ਕਿ ਲੋਕਾਂ ਨੂੰ ਇਹ ਸਮਝਣਾ ਹੋਵੇਗਾ ਕਿ ਇਹ ਕ੍ਰਿਸਮਿਸ ਬਾਕੀ ਕ੍ਰਿਸਮਿਸ ਵਰਗੀ ਨਹੀਂ ਹੈ। ਮਹਾਂਮਾਰੀ ਕਾਰਨ ਇਹ ਤਿਉਹਾਰ ਮਨਾਉਣ ਦੀ ਰੀਤ ਬਦਲਣੀ ਪਵੇਗੀ ਅਤੇ ਨਾਲ ਹੀ ਉਹਨਾਂ ਨੇ ਟੋਰਾਂਟੋ ਲਈ ਐਡੀਸ਼ਨਲ ਫੰਡਿੰਗ ਦਾ ਐਲਾਨ ਕੀਤਾ।

ਦਸ ਦਈਏ ਮੈਡੀਕਲ ਅਧਿਕਾਰੀ ਡਾ. ਏਲਿਨ ਡਿਬੇਲਾ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਦਾ ਸਵਾਲ ਹੈ ਕਿ ਲਾਕਡਾਊਨ ਅੰਦਰ ਕੰਮ ਕਿਵੇਂ ਹੋ ਸਕੇਗਾ? ਉਹਨਾਂ ਦਾ ਕਹਿਣਾ ਹੈ ਕਿ ਸ਼ਹਿਰ ਅੰਦਰ ਲਗਾਤਾਰ ਵੱਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਇਹ ਬਹੁਤ ਜ਼ਰੂਰੀ ਹੈ।ਉਹਨਾਂ ਕਿਹਾ ਕਿ ਲਾਕਡਾਊਨ ਦਾ ਬਾਕੀ ਸ਼ਹਿਰਾਂ ਦੇ ਮੁਕਾਬਲੇ ਰਿਸਪਾਂਸ ਵਧੀਆ ਹੈ।ਉਹਨਾਂ ਕਿਹਾ ਕਿ ਲਾਕਡਾਊਨ ਦਾ ਕੋਰੋਨਾ ਵਾਇਰਸ ‘ਤੇ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ।

Related News

ਕੈਨੇਡਾ ਵਿੱਚ ‌ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 10,000 ਤੋਂ ਹੋਈ ਪਾਰ : ਕੋਰੋਨਾ ਦੀ ਦੂਜੀ ਲਹਿਰ ਦਾ ਜ਼ੋਰ ਬਰਕਰਾਰ

Vivek Sharma

ਨਵਦੀਪ ਸਿੰਘ ਬੈਂਸ ਦੇ ਅਸਤੀਫ਼ੇ ਤੋਂ ਬਾਅਦ ਟਰੂਡੋ ਨੇ ਆਪਣੇ ਮੰਤਰੀ ਮੰਡਲ ਵਿਚ ਕੀਤਾ ਵੱਡਾ ਫੇ਼ਰਬਦਲ

Vivek Sharma

ਕੈਨੇਡਾ ਨੇ ਐਸਟਰਾਜ਼ੇਨੇਕਾ ਦੇ ਕੋਵਿਡ-19 ਟੀਕੇ ਨੂੰ ਦਿੱਤੀ ਮਨਜ਼ੂਰੀ, ਹੁਣ ਕੈਨੇਡਾ ਵਿੱਚ ਤਿੰਨ ਅਧਿਕਾਰਿਤ ਵੈਕਸੀਨ

Vivek Sharma

Leave a Comment