channel punjabi
Canada International News

ਓਂਟਾਰੀਓ ‘ਚ ਕੋਰੋਨਾ ਦੇ 2,447 ਮਾਮਲੇ ਦਰਜ, ਪ੍ਰੀਮੀਅਰ ਡੱਗ ਫੋਰਡ ਨੇ ਤਾਲਾਬੰਦੀ ਨੂੰ ਸਫ਼ਲ ਬਣਾਉਣ ਲਈ ਲੋਕਾਂ ਤੋ ਮੰਗਿਆ ਸਹਿਯੋਗ

ਟੋਰਾਂਟੋ : ਓਂਟਾਰੀਓ ਵਿੱਚ ਵੀਰਵਾਰ ਨੂੰ ਕੋਰੋਨਾ ਦੇ ਰਿਕਾਰਡ 2447 ਮਾਮਲੇ ਦਰਜ ਕੀਤੇ ਗਏ । ਸੂਬੇ ਵਿੱਚ ਕੋਰੋਨਾ ਕਾਰਨ ਵਿਗੜਦੇ ਹਾਲਾਤਾਂ ਦੇ ਚਲਦਿਆਂ ਸਰਕਾਰ 26 ਦਸੰਬਰ ਤੋਂ ਲਾਕਡਾਊਨ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ । ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਨੇ ਲੋਕਾਂ ਨੂੰ ਇਸ ਵਾਰ ਕ੍ਰਿਸਮਸ ਦਾ ਤਿਉਹਾਰ ਘਰਾਂ ਵਿੱਚ ਹੀ ਮਨਾਉਣ ਦੀ ਅਪੀਲ ਕੀਤੀ ਹੈ ।

ਪ੍ਰੀਮੀਅਰ ਡੱਗ ਫੋਰਡ ਨੇ ਆਪਣੇ ਸੰਦੇਸ਼ ਵਿਚ ਕਿਹਾ, “ਮੈਂ ਜਾਣਦਾ ਹਾਂ ਕਿ ਤਾਲਾਬੰਦੀ 26 ਦਸੰਬਰ ਤੋਂ ਸ਼ੁਰੂ ਹੋਣੀ ਹੈ – ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਹਰ ਵਾਰ ਜਦੋਂ ਤੁਸੀਂ ਯਾਤਰਾ ਲਈ ਬਾਹਰ ਜਾਂਦੇ ਹੋ ਤਾਂ ਇਹ ਲੋਕਾਂ ਨੂੰ ਖਤਰੇ ਵਿੱਚ ਪਾਉਂਦਾ ਹੈ, ਇਸ ਲਈ ਕ੍ਰਿਪਾ ਕਰਕੇ, ਹੁਣ ਜਦੋਂ ਵੀ ਹੋ ਸਕੇ ਤਾਂ ਘਰ ਰਹੋ।”


26 ਦਸੰਬਰ ਤੋਂ ਸੂਬੇ ਵਿੱਚ ਚਾਰ ਹਫ਼ਤਿਆਂ ਲਈ ਲਾਗੂ ਹੋਣ ਵਾਲੇ ਲਾਕਡਾਊਨ ਨੂੰ ਸਫਲ ਬਣਾਉਣ ਲਈ ਪ੍ਰੀਮੀਅਰ ਡਗ ਫੋਰਡ ਨੇ ਲੋਕਾਂ ਨੂੰ ਸਿਰਫ ਕਰਿਆਨਾ, ਡਾਕਟਰੀ ਮੁਲਾਕਾਤਾਂ ਜਾਂ ਐਮਰਜੈਂਸੀ ਹਾਲਾਤਾਂ ਲਈ ਹੀ ਬਾਹਰ ਜਾਣ ਦੀ ਅਪੀਲ ਕੀਤੀ।

ਫੋਰਡ ਨੇ ਕਿਹਾ,’ਸਾਡੇ ਕੋਲ 28 ਦਿਨ ਹਨ ਅਤੇ ਅਸੀਂ ਇਸ ਨੂੰ ਉਹ ਸਭ ਕੁਝ ਦੇਣ ਜਾ ਰਹੇ ਹਾਂ ਜੋ ਅਸੀਂ ਕਰ ਸਕਦੇ ਹਾਂ। ਅਸੀਂ ਇਸ ਤੋਂ ਬਾਅਦ ਪਹਿਲਾਂ ਨਾਲੋਂ ਵਧੇਰੇ ਮਜ਼ਬੂਤ ਹੋ ਕੇ ਬਾਹਰ ਆਵਾਂਗੇ।’ ਫੋਰਡ ਦੀਆਂ ਟਿੱਪਣੀਆਂ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮੋਡੇਰਨਾ ਦੀ ਕੋਵਿਡ-19 ਟੀਕੇ ਦੀ ਪਹਿਲੀ ਖੇਪ ਤੋਂ ਥੋੜ੍ਹੀ ਦੇਰ ਪਹਿਲਾਂ ਆਈਆਂ ਸਨ।

Related News

ਸੰਸਦ ਮੈਂਬਰ ਯਾਸਮੀਨ ਰਤਨਸੀ ਤੋਂ ਅਸਤੀਫੇ ਦੀ ਮੰਗ !

Vivek Sharma

ਮਹਾਂਮਾਰੀ ਦੇ ਚਲਦਿਆਂ ਸ਼ਰਾਬ ਦਾ ਸੇਵਨ ਵੀ ਛੂਹ ਰਿਹਾ ਅਸਮਾਨ: ਮਾਂਟਰੀਅਲ ਪਬਲਿਕ ਹੈਲਥ

Rajneet Kaur

ਨਾਇਗਰਾ ਵਿੱਚ ਪੁਲਿਸ ਵੱਲੋਂ ਗੋਲੀ ਮਾਰ ਕੇ ਇੱਕ ਵਿਅਕਤੀ ਦੀ ਮੌਤ: SIU

Rajneet Kaur

Leave a Comment