channel punjabi
Canada International News North America

ਓਂਟਾਰੀਓ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ

ਓਨਟਾਰੀਓ ਐਸੋਸੀਏਟ ਮੈਡੀਕਲ ਅਧਿਕਾਰੀ ਡਾ.ਯਾਫੀ ਨੇ ਦੱਸਿਆ ਕਿ ਓਨਟਾਰੀਓ 26 ਦਸੰਬਰ ਨੂੰ ਹੋਣ ਵਾਲੀ ਤਾਲਾਬੰਦੀ ਵੱਲ ਵਧ ਰਿਹਾ ਹੈ।ਉਹਨਾਂ ਕਿਹਾ ਕਿ ਕੋਰੋਨਾ ਦੇ ਵੱਧਦੇ ਪ੍ਰਭਾਵ ਕਾਰਨ ਜਨਤਕ ਸਿਹਤ ਉਪਾਵਾਂ ਲਈ ਦੱਖਣੀ ਓਨਟਾਰੀਓ ‘ਚ ਲਾਕਡਾਊਨ ਵੱਧ ਤੋਂ ਵੱਧ 28 ਦਿਨ ਅਤੇ ਘੱਟ ਤੋਂ 14 ਦਿਨ ਰਹੇਗਾ। ਓਂਟਾਰੀਓ ਸੂਬੇ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,400 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

ਸੂਬੇ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਬੀਤੇ ਦਿਨ ਸੂਬੇ ਵਿਚ ਕੋਰੋਨਾ ਦੇ 2,408 ਨਵੇਂ ਮਾਮਲੇ ਦਰਜ ਹੋਏ ਹਨ। ਮੰਗਲਵਾਰ ਨੂੰ ਇੱਥੇ 2,202 ਨਵੇਂ ਮਾਮਲੇ ਦਰਜ ਹੋਏ ਸਨ।

ਸੂਬੇ ‘ਚ ਕੁਲ 56,660 ਕੋਰੋਨਾ ਰੈਸਟ ਕੀਤੇ ਗਏ ਹਨ। ਜਿਨ੍ਹਾਂ ਵਿਚੋਂ 4.8 ਫੀਸਦੀ ਮਾਮਲੇ ਕੋਰੋਨਾ ਪਾਜ਼ੀਟਿਵ ਮਿਲੇ ਹਨ। 24 ਘੰਟਿਆਂ ਦੌਰਾਨ 41 ਹੋਰ ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿਚੋਂ 16 ਲਾਂਗ ਟਰਮ ਕੇਅਰ ਹੋਮ ਦੇ ਰਹਿਣ ਵਾਲੇ ਸਨ। ਲਗਭਗ 1000 ਲੋਕ ਹਸਪਤਾਲ ਵਿਚ ‘ਚ ਦਾਖਲ ਹਨ। ਜਿਨ੍ਹਾਂ ਵਿਚੋਂ 275 ਲੋਕ ਆਈ. ਸੀ. ਯੂ. ਵਿਚ ਭਰਤੀ ਹਨ। ਬੀਤੇ ਦਿਨ ਟੋਰਾਂਟੋ ਵਿਚ 629, ਪੀਲ ਰੀਜਨ ਵਿਚ 448, ਵਿੰਡਸਰ ਅਸੈਕਸ ਵਿਚ 234 ਅਤੇ ਯਾਰਕ ਰੀਜਨ ਵਿਚ 150 ਨਵੇਂ ਮਾਮਲੇ ਦਰਜ ਹੋਏ ਹਨ।

Related News

ਕੋਰੋਨਾ ਵਾਇਰਸ ਬਾਰੇ ਇਕ ਹੋਰ ਨਵਾ ਖੁਲਾਸਾ, ਜਾਪਾਨ ਤੇ ਕੰਬੋਡੀਆ ਲੈਬ ‘ਚ ਰੱਖੇ ਗਏ ਚਮਗਾਦੜਾਂ ‘ਚ ਮਿਲਿਆ SARS Cov-2 ਵਾਇਰਸ

Rajneet Kaur

ਅਮਰੀਕਾ: 6 ਲੋਕਾਂ ਨੂੰ ਲੈ ਜਾ ਰਿਹਾ ਜਹਾਜ਼ ਹਾਦਸਾਗ੍ਰਸਤ, ਤਿੰਨ ਘਰਾਂ ਨੂੰ ਪਹੁੰਚਿਆ ਨੁਕਸਾਨ

Rajneet Kaur

DSGMC ਚੋਣਾਂ : ਆਖ਼ਰਕਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਵੀ ਚੋਣ ਲੜਣ ਦਾ ਰਾਹ ਹੋਇਆ ਪੱਧਰਾ, ਦਿੱਲੀ ਹਾਈਕੋਰਟ ਨੇ ਪੁਰਾਣੇ ਚੋਣ ਨਿਸ਼ਾਨ ‘ਤੇ ਚੋਣ ਲੜਣ ਦੀ ਦਿੱਤੀ ਇਜਾਜ਼ਤ

Vivek Sharma

Leave a Comment