channel punjabi
International News

ਹੁਣ ਕੋਰੋਨਾ ਵੈਕਸੀਨ ‘ਤੇ ਵਿਵਾਦ! ਸੁੰਨੀ ਜਮੀਅਤ-ਏ-ਉਲੇਮਾ ਨੇ ਬਾਈਕਾਟ ਦਾ ਕੀਤਾ ਐਲਾਨ

ਨਵੀਂ ਦਿੱਲੀ/ਮੁੰਬਈ : ਇੱਕ ਪਾਸੇ ਦੁਨੀਆ ਦੇ ਵੱਖ-ਵੱਖ ਦੇਸ਼ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ ਤਾਂ ਦੂਜੇ ਪਾਸੇ ਵੈਕਸੀਨ ਨੂੰ ਤਿਆਰ ਕਰਨ ਦੌਰਾਨ ਇਸਤੇਮਾਲ ਸਮੱਗਰੀ ਬਾਰੇ ਨਵਾਂ ਬਖੇੜਾ ਖੜਾ ਹੋ ਚੁੱਕਾ ਹੈ। ਦੁਨੀਆ ਦੇ ਕਈ ਦੇਸ਼ਾਂ ਦੀ ਤਰ੍ਹਾਂ ਭਾਰਤ ਵਿੱਚ ਵੀ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਲਈ ਵੈਕਸੀਨ ਦੀ ਖੋਜ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਉਮੀਦ ਹੈ ਕਿ ਛੇਤੀ ਹੀ ਮਹਾਮਾਰੀ ਖ਼ਿਲਾਫ਼ ਦੇਸ਼ ਵਿੱਚ ਟੀਕਾਕਰਣ ਸ਼ੁਰੂ ਹੋ ਜਾਵੇਗਾ। ਵੈਕਸੀਨ ਬਣਾਏ ਜਾਣ ਤੋਂ ਬਾਅਦ ਆਪਣੀ ਤਰਾਂ ਦੇ ਪਹਿਲੇ ਮਾਮਲੇ ਵਿੱਚ ਭਾਰਤੀ ਮੁਸਲਿਮ ਸੰਗਠਨ ਸੁੰਨੀ ਜਮੀਅਤ-ਏ-ਉਲੇਮਾ ਨੇ ਇਸ ਦੀ ਬਣਤਰ ਨੂੰ ਲੈ ਕੇ ਕੁੱਝ ਸ਼ੰਕੇ ਜ਼ਾਹਰ ਕੀਤੇ ਹਨ । ਆਲ ਇੰਡੀਆ ਸੁੰਨੀ ਜਮੀਅਤ-ਏ-ਉਲੇਮਾ ਅਤੇ ਰਜਾ ਅਕਾਦਮੀ ਨੇ ਚੀਨ ਵਿੱਚ ਬਣੀ ਕੋਰੋਨਾ ਵੈਕਸੀਨ ਦੇ ਇਸਤੇਮਾਲ ਨਾ ਕਰਨ ਦਾ ਐਲਾਨ ਕੀਤਾ ਹੈ।

ਆਲ ਇੰਡੀਆ ਸੁੰਨੀ ਜਮੀਅਤ-ਏ-ਉਲੇਮਾ ਅਤੇ ਰਜਾ ਅਕਾਦਮੀ ਨੇ ਬੁੱਧਵਾਰ ਨੂੰ ਮੁੰਬਈ ਵਿੱਚ ਇੱਕ ਬੈਠਕ ਵਿੱਚ ਫੈਸਲਾ ਲਿਆ ਕਿ ਚੀਨ ਵਿੱਚ ਬਣੀ ਕੋਰੋਨਾ ਵੈਕਸੀਨ ਵਿੱਚ ਸੂਰ ਦੀ ਚਰਬੀ ਦਾ ਇਸਤੇਮਾਲ ਕੀਤਾ ਗਿਆ ਹੈ ਇਸ ਲਈ ਉਹ ਇਸ ਦਾ ਇਸਤੇਮਾਲ ਨਹੀਂ ਕਰਨਗੇ।

ਉਲੇਮਾਵਾਂ ਦੀ ਬੁੱਧਵਾਰ ਨੂੰ ਹੋਈ ਬੈਠਕ ਵਿੱਚ ਇਹ ਤੈਅ ਕੀਤਾ ਗਿਆ ਕਿ ਜੇਕਰ ਵੈਕਸੀਨ ਵਿੱਚ ਸੂਰ ਦੇ ਸਰੀਰ ਦੀ ਕਿਸੇ ਵੀ ਚੀਜ਼ ਦਾ ਇਸਤੇਮਾਲ ਕੀਤਾ ਗਿਆ ਹੈ ਤਾਂ ਉਹ ਇਸਲਾਮ ਖ਼ਿਲਾਫ਼ ਹੈ। ਇਸਲਾਮ ਵਿੱਚ ਸੂਰ ਦੇ ਮਾਸ ‘ਤੇ ਰੋਕ ਹੈ। ਉਲੇਮਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਜਾਵੇ ਕਿ ਵੈਕਸੀਨ ਦੇ ਇਸਤੇਮਾਲ ਵਿੱਚ ਕਿਹੜੇ-ਕਿਹੜੇ ਚੀਜ਼ਾਂ ਦਾ ਇਸਤੇਮਾਲ ਕੀਤਾ ਗਿਆ ਹੈ।

Related News

DSGMC ਚੋਣਾਂ : ਆਖ਼ਰਕਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਵੀ ਚੋਣ ਲੜਣ ਦਾ ਰਾਹ ਹੋਇਆ ਪੱਧਰਾ, ਦਿੱਲੀ ਹਾਈਕੋਰਟ ਨੇ ਪੁਰਾਣੇ ਚੋਣ ਨਿਸ਼ਾਨ ‘ਤੇ ਚੋਣ ਲੜਣ ਦੀ ਦਿੱਤੀ ਇਜਾਜ਼ਤ

Vivek Sharma

ਟੋਰਾਂਟੋ, ਪੀਲ ਰੀਜਨ ਅਤੇ ਵਿੰਡਸਰ-ਏਸੇਕਸ ਦੇ ਅਜ ਤੀਜੇ ਪੜਾਅ ‘ਚ ਸ਼ਾਮਲ ਹੋਣ ਦੀ ਉਮੀਦ

Rajneet Kaur

ਹੁਣ ਵੀ ਨਹੀਂ ਖੁੱਲ੍ਹੇਗੀ ਕੈਨੇਡਾ ਅਤੇ ਅਮਰੀਕਾ ਦੀ ਸਰਹੱਦ, ਪਾਬੰਦੀਆਂ ਨੂੰ ਮੁੜ ਤੋਂ ਜਾਰੀ ਰੱਖਿਆ ਗਿਆ

Vivek Sharma

Leave a Comment