channel punjabi
Canada International News North America

ਟੋਰਾਂਟੋ ਸ਼ਹਿਰ ਦੇ ਪੂਰਬੀ ਖੇਤਰ ‘ਚ ਛੁਰੇਬਾਜ਼ੀ ਦੀ ਘਟਨਾ ਕਾਰਨ 3 ਲੋਕ ਜ਼ਖ਼ਮੀ

ਟੋਰਾਂਟੋ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਪੂਰਬੀ ਖੇਤਰ ਵਿਚ ਛੁਰੇਬਾਜ਼ੀ ਦੀ ਘਟਨਾ ਕਾਰਨ 3 ਲੋਕ ਜ਼ਖ਼ਮੀ ਹੋਏ ਹਨ। ਐਮਰਜੈਂਸੀ ਚਾਲਕਾਂ ਨੂੰ ਦੁਪਿਹਰ 1 ਵਜੇ ਤੋਂ ਬਾਅਦ ਜੋਨਜ਼ ਅਤੇ ਬੁਉਟਬੀ ਐਵੇਨਿਊ ਖੇਤਰ ਵਿੱਚ ਬੁਲਾਇਆ ਗਿਆ। ਜਿਥੇ ਦੋ ਔਰਤਾਂ ਅਤੇ ਇਕ ਵਿਅਕਤੀ ਜ਼ਖਮੀ ਹਾਲਤ ‘ਚ ਸਨ। ਜਿੰਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਡਾਕਟਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਸ਼ੱਕੀ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ।

ਟੋਰਾਂਟੋ ਪੁਲਸ ਦੇ ਬੁਲਾਰੇ ਕਾਂਸਟੇਬਲ ਐਡਵਰਡ ਪਾਰਕਸ ਨੇ ਦੱਸਿਆ ਕਿ ਜਦ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਪਹੁੰਚੇ ਤਾਂ ਉਨ੍ਹਾਂ ਨੇ 3 ਵਿਅਕਤੀਆਂ ਨੂੰ ਖੂਨ ਨਾਲ ਲਥਪਥ ਦੇਖਿਆ। ਤਿੰਨਾਂ ਨੂੰ ਚਾਕੂ ਨਾਲ ਜ਼ਖ਼ਮੀ ਕੀਤਾ ਗਿਆ ਸੀ।

ਦੱਸ ਦਈਏ ਕਿ ਓਂਟਾਰੀਓ ‘ਚ ਕੋਵਿਡ 19 ਵਧਣ ਕਾਰਨ ਮੁੜ ਤੋਂ ਤਾਲਾਬੰਦੀ ਹੋਵੇਗੀ।

Related News

CORONA FORECAST : ਓਂਟਾਰੀਓ ਵਿੱਚ ਰੋਜ਼ਾਨਾ ਸਾਹਮਣੇ ਆਉਣਗੇ 1000 ਨਵੇਂ ਮਾਮਲੇ

Vivek Sharma

BIG NEWS : ਭਾਰਤ ਵਿੱਚ ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ, AIIMS ਦਿੱਲੀ ਦੇ ਡਾਇਰੈਕਟਰ ਨੇ ਕਿਹਾ ਲਾਪਰਵਾਹੀ ਪੈ ਸਕਦੀ ਹੈ ਭਾਰੀ

Vivek Sharma

ਟੀਕੇ ਨੂੰ ਲੈ ਕੇ ਬਹੁਤ ਖੁਸ਼ ਹਾਂ ਪਰ ਕੋਰੋਨਾ ਵੈਕਸੀਨ ਲਗਵਾਉਣ ਦੀ ਪਹਿਲ ਵਧੇਰੇ ਜ਼ਰੂਰਤਮੰਦ ਲੋਕਾਂ ਨੂੰ: PM Justin Trudeau

Rajneet Kaur

Leave a Comment