channel punjabi
Canada News

ਕੋਰੋਨਾ ਪਾਬੰਦੀਆਂ ਦੀ ਉਲੰਘਣਾ ਕਾਰਨ ਬਾਰ ਦਾ ਲਾਇਸੈਂਸ ਹੋਇਆ ਰੱਦ

ਟੋਰਾਂਟੋ : ਓਂਟਾਰੀਓ ਵਿਚ ਕੋਰੋਨਾ ਕਾਰਨ ਬਾਰ-ਰੈਸਟੋਰੈਂਟਾਂ ਲਈ ਵੀ ਸਖ਼ਤ ਨਿਯਮ ਲਾਗੂ ਕੀਤੇ ਗਏ ਹਨ ਪਰ ਲੋਕ ਇਨ੍ਹਾਂ ਦੀ ਉਲੰਘਣਾ ਕਰ ਕੇ ਹੋਰਾਂ ਦੀ ਜਾਨ ਵੀ ਖਤਰੇ ਵਿਚ ਪਾ ਰਹੇ ਹਨ। ਪਿਛਲੇ ਐਤਵਾਰ ਪੁਲਿਸ ਨੇ ਇਕ ਬਾਰ ਦਾ ਲਾਇਸੈਂਸ ਰੱਦ ਕਰ ਦਿੱਤਾ ਕਿਉਂਕਿ ਇੱਥੇ ਨਿਯਮਾਂ ਦੀ ਉਲੰਘਣਾ ਹੋ ਰਹੀ ਸੀ, ਲੋਕ ਬਿਨਾਂ ਮਾਸਕ ਦੇ ਬੈਠੇ ਸਨ ਅਤੇ ਸ਼ਰਾਬ ਪੀ ਰਹੇ ਸਨ।

ਓਨਟਾਰੀਓ ਦੇ ਅਲਕੋਹਲ ਐਂਡ ਗੇਮਿੰਗ ਕਮਿਸ਼ਨ (ਏਜੀਸੀਓ) ਨੇ ਸ਼ੁੱਕਰਵਾਰ ਨੂੰ ਸ਼ਰਾਬ ਲਾਇਸੈਂਸ ਐਕਟ ਦੀ ਉਲੰਘਣਾ ਲਈ ਕਵੀਨ ਸਟ੍ਰੀਟਵੈਸਟ ਵਿਖੇ ‘ਬਾਰ ਕਰਮਾ’ ਦਾ ਲਾਇਸੈਂਸ ਰੱਦ ਕਰਨ ਲਈ ਇੱਕ ਨੋਟਿਸ ਜਾਰੀ ਕੀਤਾ ਸੀ।

ਦੋਵਾਂ ਮਾਲਕਾਂ ਨੂੰ ਰੀਓਪਨਿੰਗ ਓਨਟਾਰੀਓ ਐਕਟ (ਆਰਓਏ) ਤਹਿਤ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਲਈ ਅਦਾਲਤ ਵਿੱਚ ਸੰਮਨ ਜਾਰੀ ਕੀਤੇ ਗਏ ਸਨ।

ਓਂਟਾਰੀਓ ਰੈਗੂਲੇਟਰ ਮੁਤਾਬਕ ਬਾਰ ਵਿਚ 13 ਦਸੰਬਰ ਨੂੰ ਪੁਲਿਸ ਨੇ ਛਾਪਾ ਮਾਰਿਆ ਤੇ ਦੇਖਿਆ ਕਿ ਲੋਕ ਅੰਦਰ ਬੈਠ ਕੇ ਸ਼ਰਾਬ ਪੀ ਰਹੇ ਸਨ ਤੇ ਸਰਕਾਰ ਵਲੋਂ ਲਾਗੂ ਸਮਾਜਕ ਦੂਰੀ ਦੇ ਨਿਯਮ ਦੀ ਉਲੰਘਣਾ ਹੋ ਰਹੀ ਸੀ। ਬਾਰ ਮਾਲਕਾਂ ਨੂੰ ਇਸ ਦਾ ਨੋਟਿਸ ਦਿੱਤਾ ਗਿਆ ਤੇ ਬਾਰ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।

ਦੱਸ ਦਈਏ ਕਿ ਇੱਥੇ ਕਿਸੇ ਨੂੰ ਵੀ ਬਾਰ ਜਾਂ ਰੈਸਟੋਰੈਂਟ ਵਿਚ ਬੈਠ ਕੇ ਖਾਣ-ਪੀਣ ਦੀ ਇਜਾਜ਼ਤ ਨਹੀਂ ਹੈ, ਇਸ ਦੇ ਬਾਵਜੂਦ ਬਾਰ ਵਿਚ 10 ਲੋਕ ਬੈਠੇ ਹੋਏ ਸਨ। ਨਾ ਹੀ ਕਿਸੇ ਕੋਲ ਮਾਸਕ ਸੀ ਤੇ ਨਾ ਹੀ ਕੋਈ ਦੂਰ ਬੈਠਾ ਸੀ। 4-5 ਦਿਨਾਂ ਤੋਂ ਓਂਟਾਰੀਓ ਵਿਚ ਕੋਰੋਨਾ ਦੇ ਮਾਮਲੇ 2000 ਤੋਂ ਵੱਧ ਦਰਜ ਹੋ ਰਹੇ ਹਨ ਤੇ ਬੀਤੇ ਦਿਨ ਤਾਂ ਇਹ 2400 ਤੋਂ ਵੀ ਪਾਰ ਚਲੇ ਗਏ ਸਨ, ਇਸ ਕਾਰਨ ਸੂਬੇ ਦੇ ਪ੍ਰੀਮੀਅਰ ਨੂੰ ਸਖ਼ਤ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ।

Related News

Trudeau ਸਰਕਾਰ ਨੇ ਕਿਵੇਂ ਨਜਿੱਠਿਆ Corona ਮਹਾਮਹਾਰੀ ਨਾਲ ਇਹ ਜਾਨਣ ਲਈ ਵਿਰੋਧੀ ਧਿਰਾਂ ਨੇ ਹਾਊਸ ਆਫ ਕਾਮਨਜ਼ ‘ਚ ਹੈਲਥ ਕਮੇਟੀ ਅੱਗੇ ਰਿਪੋਰਟ ਪੇਸ਼ ਕਰਨ ਲਈ ਪਾਇਆ ਮਤਾ

Rajneet Kaur

ਮੁੜ ਤੋਂ ਤਾਲਾਬੰਦੀ ਵੱਲ ਵਧਿਆ ਬ੍ਰਿਟਿਸ਼ ਕੋਲੰਬੀਆ (B.C.) ! ਮਾਹਿਰ ਦੇ ਤੱਥਾਂ ਨੇ ਉਡਾਏ ਹੋਸ਼ !

Vivek Sharma

BIG NEWS: ਭਾਰਤ ਦੀ ਮਦਦ ਲਈ ਸ਼ੋਇਬ ਅਖ਼ਤਰ ਨੇ ਕੀਤੀ ਅਪੀਲ, ਪਾਕਿਸਤਾਨੀ ਆਵਾਮ ਵੀ ਭਾਰਤ ਦੀ ਮਦਦ ਲਈ ਆਉਣ ਲੱਗਾ ਅੱਗੇ, #IndiaNeedsOxygen ਟ੍ਰੇਂਡਿੰਗ ‘ਚ

Vivek Sharma

Leave a Comment