channel punjabi
Canada International News North America

ਸਰੀ : ਸ਼ੁਕਰਵਾਰ ਦਿਨ ਹਨੇਰਾ ਅਤੇ ਭਾਰੀ ਬਾਰਸ਼ ਕਾਰਨ ਲੋਕਾਂ ਲਈ ਖਤਰਨਾਕ ਦਿਨ ਸਾਭਿਤ ਹੋਇਆ

ਸ਼ੁਕਰਵਾਰ ਦਿਨ ਮੈਟਰੋ ਵੈਨਕੂਵਰ ਦੀਆਂ ਸੜਕਾਂ ‘ਤੇ ਹਨੇਰਾ ਅਤੇ ਭਾਰੀ ਬਾਰਸ਼ ਕਾਰਨ ਲੋਕਾਂ ਲਈ ਖਤਰਨਾਕ ਦਿਨ ਸਾਭਿਤ ਹੋਇਆ ਹੈ। ਕਈ ਵਾਹਨਾਂ ਦੀ ਆਪਸੀ ਟੱਕਰ ਕਾਰਨ ਕਈਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਸਰੀ ਵਿੱਚ ਘੱਟੋ ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ।

ਇਕ ਘਟਨਾ ਸਵੇਰੇ 8 ਵਜੇ ਤੋਂ ਤੁਰੰਤ ਬਾਅਦ 134 ਵੀਂ ਸਟ੍ਰੀਟ ਅਤੇ 93ਏ ਐਵੇਨਿਉ ਵਿਚ ਹੋਈ ਜਿਸ ‘ਚ ਇਕ ਰਾਹਗੀਰ ਗੰਭੀਰ ਜ਼ਖਮੀ ਹੋਇਆ।

ਇੱਕ 69 ਸਾਲਾ ਔਰਤ ਨੂੰ ਬਾਅਦ ਵਿੱਚ 144 ਵੀਂ ਸਟ੍ਰੀਟ ਅਤੇ 32 ਵੇਂ ਐਵੇਨਿਉ ਦੇ ਨੇੜੇ ਟੱਕਰ ਮਾਰੀ ਗਈ। ਦੋਵੇਂ ਡਰਾਈਵਰ ਘਟਨਾ ਸਥਾਨ ‘ਤੇ ਠਹਿਰੇ ਹੋਏ ਸਨ।

ਵੈਨਕੂਵਰ ਵਿਚ, ਦੋ ਪੈਦਲ ਯਾਤਰੀਆਂ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਦੋਂ ਕੈਮਬੀ ਅਤੇ ਯੁਕਨ ਗਲੀਆਂ ਵਿਚ ਹਾਦਸੇ ਵਿਚ ਸ਼ਾਮਲ ਇਕ ਵਾਹਨ ਫੁੱਟਪਾਥ ਤੇ ਚੜ੍ਹ ਗਿਆ ਅਤੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਪੁਲਿਸ ਨੇ ਦੱਸਿਆ ਕਿ ਉਸ ਘਟਨਾ ਵਿੱਚ ਦੋਵੇਂ ਡਰਾਈਵਰ ਵੀ ਮੌਕੇ ‘ਤੇ ਰਹੇ ਅਤੇ ਸਹਿਯੋਗ ਕਰ ਰਹੇ ਸਨ।

ਸਰੀ RCMP ਨੇ ਸ਼ੁੱਕਰਵਾਰ ਨੂੰ ਇੱਕ ਚਿਤਾਵਨੀ ਜਾਰੀ ਕੀਤੀ ਜਿਸ ‘ਚ ਖਰਾਬ ਮੌਸਮ ਕਾਰਨ ਡਰਾਇਵਰਾਂ ਨੂੰ ਵਾਹਨ ਹੋਲੀ ਚਲਾਉਣ ਅਤੇ ਸੜਕ ‘ਤੇ ਨਿਗ੍ਹਾ ਰੱਖਣ ਲਈ ਕਿਹਾ ਗਿਆ ਹੈ।

Related News

ਕੈਨੇਡਾ ਵਿੱਚ ਨਹੀਂ ਵਰਤ ਸਕੋਗੇ ਪਲਾਸਟਿਕ ਵਾਲੇ ਉਤਪਾਦ, ਸਰਕਾਰ ਦਾ ਅਹਿਮ ਫੈਸਲਾ

Vivek Sharma

ਸਤੰਬਰ ’ਚ ਖੁੱਲ੍ਹ ਸਕਦੇ ਨੇ ਅਲਬਰਟਾ ’ਚ ਸਕੂਲ, ਕੁਝ ਬੰਦਿਸ਼ਾਂ ਨੂੰ ਸਖ਼ਤੀ ਨਾਲ਼ ਕੀਤਾ ਜਾਵੇਗਾ ਲਾਗੂ

Vivek Sharma

ਰਿਚਮੰਡ RCMP ਨੇ 15 ਸਾਲਾ ਲਾਪਤਾ ਲੜਕੀ ਨੂੰ ਲੱਭਣ ‘ਚ ਲੋਕਾਂ ਤੋਂ ਕੀਤੀ ਮਦਦ ਦੀ ਮੰਗ

Rajneet Kaur

Leave a Comment