channel punjabi
Canada International News North America

ਸਤੰਬਰ ’ਚ ਖੁੱਲ੍ਹ ਸਕਦੇ ਨੇ ਅਲਬਰਟਾ ’ਚ ਸਕੂਲ, ਕੁਝ ਬੰਦਿਸ਼ਾਂ ਨੂੰ ਸਖ਼ਤੀ ਨਾਲ਼ ਕੀਤਾ ਜਾਵੇਗਾ ਲਾਗੂ

ਮਹਾਂਮਾਰੀ ਦੀ ਮਾਰ ਹੇਠ ਸਕੂਲ ਖੋਲ੍ਹਣ ਦੀ ਤਿਆਰੀ !

ਸਤੰਬਰ ਮਹੀਨੇ ਵਿੱਚ ਖੁੱਲ੍ਹ ਸਕਦੇ ਨੇ ਸਕੂਲ !

ਕੈਲਗਰੀ : ਕੋਰੋਨਾ ਵਾਇਰਸ ਕਾਰਨ ਅਲਬਰਟਾ ’ਚ ਬੰਦ ਪਏ ਸਕੂਲਾਂ ’ਚ ਸਤੰਬਰ ’ਚ ਵਿਦਿਆਰਥੀ ਫਿਰ ਸੱਦੇ ਜਾ ਸਕਦੇ ਹਨ। ਇਹ ਸੰਭਾਵਨਾ ਸੂਬੇ ਦੇ ਸਿੱਖਿਆ ਮੰਤਰੀ ਐਡਰਿਨਾ ਲਾਗਰੈਂਜ ਨੇ ਜਤਾਈ ਹੈ। ਰਿਪੋਰਟਾਂ ਮੁਤਾਬਕ, 14 ਜੁਲਾਈ ਨੂੰ ‘ਅਲਬਰਟਾ ਟੀਚਰਜ਼ ਐਸੋਸੀਏਸ਼ਨ’ ਨੂੰ ਲਿਖੇ ਇਕ ਪੱਤਰ ’ਚ ਕਿਹਾ ਗਿਆ ਸੀ ਕਿ ਕੋਵਿਡ-19 ਸੰਕਰਮਣ ਦੇ ਫੈਲਣ ਨੂੰ ਸੀਮਤ ਕਰਨ ਲਈ ਸਕੂਲਾਂ ’ਚ ਸਿਹਤ ਉਪਾਵਾਂ ਦੇ ਨਾਲ ਕਲਾਸਾਂ ਨੂੰ ਦੁਬਾਰਾ ਸ਼ੁਰੂ ਕੀਤੇ ਜਾਣ ਦਾ ਵਿਚਾਰ ਹੈ।

ਹਾਲਾਂਕਿ ਇਸ ਸੰਬੰਧ ਵਿਚ ਕੁਝ ਵੱਡੇ ਸਵਾਲ ਵੀ ਹਨ, ਕਿ
ਵਿਦਿਆਰਥੀਆਂ ਦੀ ਸੁਰੱਖਿਆ ਨੂੰ ਕਿਵੇਂ ਯਕੀਨੀ ਬਣਾਇਆ ਜਾ ਸਕਦਾ ਹੈ, ਖ਼ਾਸਕਰ ਜਿਹੜੇ ਅਜੇ ਵੀ ਛੋਟੀ ਉਮਰ ’ਚ ਹਨ, ਉਨ੍ਹਾਂ ਲਈ ਸਰੀਰਕ ਦੂਰੀ ਬਣਾਉਣਾ ਕਿਵੇਂ ਸੰਭਵ ਹੋਵੇਗਾ।

ਕਿਹਾ ਜਾ ਰਿਹਾ ਹੈ ਕਿ ਸਕੂਲ ਖੋਲ੍ਹਣ ਦੀ ਯੋਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਅਲਬਰਟਾ ’ਚ 300 ਤੋਂ ਵੱਧ ਕੋਰੋਨਾ ਵਾਇਰਸ ਮਾਮਲੇ ਦਰਜ ਹੋਏ ਹਨ। ਸੂਬਾ ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਸ਼ੁੱਕਰਵਾਰ ਨੂੰ 165, ਸ਼ਨੀਵਾਰ ਨੂੰ 106 ਅਤੇ ਐਤਵਾਰ ਨੂੰ 97 ਕੋਵਿਡ-19 ਮਾਮਲੇ ਦਰਜ ਕੀਤੇ ਗਏ, ਯਾਨੀ ਤਿੰਨ ਦਿਨਾਂ ’ਚ ਕੁੱਲ ਮਿਲਾ ਕੇ 368 ਕੋਵਿਡ-19 ਮਾਮਲੇ ਸਾਹਮਣੇ ਆਏ ਹਨ। ਮਹਾਮਾਰੀ ਸ਼ੁਰੂ ਹੋਣ ਤੋਂ ਹੁਣ ਤੱਕ ਕੁੱਲ 9,587 ਮਾਮਲੇ ਦਰਜ ਹੋਏ ਹਨ ਅਤੇ 8,308 ਲੋਕ ਇਸ ਤੋਂ ਠੀਕ ਹੋ ਚੁੱਕੇ ਹਨ, ਜਦੋਂ ਕਿ 170 ਲੋਕਾਂ ਦੀ ਮੌਤ ਹੋ ਚੁੱਕੀ ਹੈ।

Related News

ਅਡਮਿੰਟਨ ‘ਚ ਹੋਲੀ ਦਾ ਤਿਓਹਾਰ ਉਂਦੋ ਤਣਾਅਪੂਰਨ ਬਣ ਗਿਆ ਜਦੋਂ ਹੋਲੀ ਮਨਾ ਰਹੇ ਲੋਕਾਂ ਦੇ ਸਮਾਰੋਹ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਰੈਲੀ ਕੱਢ ਰਹੇ ਪ੍ਰਵਾਸੀ ਭਾਰਤੀ ਵੀ ਪਹੁੰਚੇ

Rajneet Kaur

ਅਮਰੀਕਾ ਕੋਰੋਨਾ ਨਾਲ ਹਾਲੇ ਵੀ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ‌ : Joe Biden

Vivek Sharma

ਕੋਰੋਨਾ ਦੀ ਨਵੀਂ ਲਹਿਰ ਦੇ ਨਾਂ ‘ਤੇ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਤੋਂ ਹਟਾਉਣ ਦੀ ਤਿਆਰੀ !

Vivek Sharma

Leave a Comment