channel punjabi
International News USA

ਅਮਰੀਕਾ ਨੇ MODERNA ਵੈਕਸੀਨ‌ ਨੂੰ ਦਿੱਤੀ ਪ੍ਰਵਾਨਗੀ,ਵੈਕਸੀਨ 94% ਪ੍ਰਭਾਵੀ

ਵਾਸ਼ਿੰਗਟਨ : ਆਖਰਕਾਰ ਅਮਰੀਕਾ ਨੇ ਵੀ ਮਾਡਰਨਾ ਦੀ ਵੈਕਸੀਨ ਨੂੰ ਪ੍ਰਵਾਨਗੀ ਦੇ ਦਿੱਤੀ । ਦੁਨੀਆ ‘ਚ ਕੋਰੋਨਾ ਮਹਾਮਾਰੀ ਦੀ ਮਾਰ ਸਭ ਤੋਂ ਜ਼ਿਆਦਾ ਝੱਲ ਰਹੇ ਅਮਰੀਕਾ ਨੇ ਮਾਡਰਨਾ ਨੂੰ ਹਰੀ ਝੰਡੀ ਦੇ ਦਿੱਤੀ ਹੈ। ਮਨਜ਼ੂਰੀ ਪਾਉਣ ਵਾਲੀ ਇਹ ਦੂਜੀ ਵੈਕਸੀਨ ਬਣ ਗਈ ਹੈ। ਇਸ ਤੋਂ ਪਹਿਲੇ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ ਮਿਲੀ ਸੀ।

ਐੱਫਡੀਏ ਤੋਂ ਫਾਈਜ਼ਰ ਵੈਕਸੀਨ ਦੀ ਹੰਗਾਮੀ ਵਰਤੋਂ ਦੀ ਇਜਾਜ਼ਤ ਮਿਲਣ ਪਿੱਛੋਂ ਅਮਰੀਕਾ ਵਿਚ ਟੀਕਾਕਰਨ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਗਈ। ਸਭ ਤੋਂ ਪਹਿਲੇ ਸਿਹਤ ਕਰਮਚਾਰੀਆਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ। ਅਮਰੀਕਾ ਵਿਚ ਹੁਣ ਤਕ ਇਕ ਕਰੋੜ 70 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਪ੍ਰਭਾਵਿਤ ਮਿਲੇ ਹਨ ਅਤੇ ਤਿੰਨ ਲੱਖ 10 ਹਜ਼ਾਰ ਤੋਂ ਜ਼ਿਆਦਾ ਪੀੜਤਾਂ ਦੀ ਮੌਤ ਹੋਈ ਹੈ।

ਐੱਫਡੀਏ ਦੀ ਸਲਾਹਕਾਰ ਕਮੇਟੀ ਨੇ ਵੀਰਵਾਰ ਨੂੰ ਇਕ ਮੈਂਬਰ ਦੀ ਗ਼ੈਰ-ਹਾਜ਼ਰੀ ਵਿਚ ਠਪ੍ਰ ਵੋਟਾਂ ਨਾਲ ਮਾਡਰਨਾ ਦੀ ਵੈਕਸੀਨ ਦੀ ਹੰਗਾਮੀ ਵਰਤੋਂ ਦੀ ਸਿਫ਼ਾਰਸ਼ ਕੀਤੀ। ਵੈਕਸੀਨ ‘ਤੇ ਗਠਿਤ ਇਸ ਕਮੇਟੀ ਵਿਚ ਸੁਤੰਤਰ ਵਿਗਿਆਨੀਆਂ, ਖੋਜਕਰਤਾਵਾਂ ਅਤੇ ਇਨਫੈਕਸ਼ਨ ਰੋਗ ਮਾਹਿਰਾਂ ਅਤੇ ਅੰਕੜਾ ਮਾਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸਿਫ਼ਾਰਸ਼ ‘ਤੇ ਜਲਦੀ ਹੀ ਐੱਫਡੀਏ ਦੀ ਵੀ ਮੋਹਰ ਲੱਗ ਸਕਦੀ ਹੈ। ਇਹ ਮਨਜ਼ੂਰੀ ਮਿਲਣ ਪਿੱਛੋਂ ਇਕ ਹਫ਼ਤੇ ਅੰਦਰ ਮਾਡਰਨਾ ਵੈਕਸੀਨ ਦੀ 60 ਲੱਖ ਖ਼ੁਰਾਕ ਅਮਰੀਕਾ ਵਿਚ 3,285 ਥਾਵਾਂ ‘ਤੇ ਪਹੁੰਚਾ ਦਿੱਤੀ ਜਾਵੇਗੀ। ਅਮਰੀਕੀ ਕੰਪਨੀ ਮਾਡਰਨਾ ਨੇ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇੰਫੈਕਸ਼ੀਅਸ ਡਿਜ਼ੀਜ਼ ਨਾਲ ਮਿਲ ਕੇ ਇਹ ਵੈਕਸੀਨ ਵਿਕਸਿਤ ਕੀਤੀ ਹੈ। ਪ੍ਰਰੀਖਣ ਵਿਚ ਇਹ ਵੈਕਸੀਨ 94 ਫ਼ੀਸਦੀ ਪ੍ਰਭਾਵੀ ਪਾਈ ਗਈ ਸੀ। ਐੱਫਡੀਏ ਤੋਂ ਇਕ ਹਫ਼ਤਾ ਪਹਿਲੇ ਫਾਈਜ਼ਰ ਦੀ ਵੈਕਸੀਨ ਦੀ ਹੰਗਾਮੀ ਵਰਤੋਂ ਦੀ ਮਨਜ਼ੂਰੀ ਮਿਲੀ ਸੀ।

Related News

ਹਫ਼ਤੇ ਦੇ ਆਖ਼ਰੀ ਦਿਨ ਓਂਟਾਰੀਓ ‘ਚ 2063 ਕੋਰੋਨਾ ਸੰਕਰਮਣ ਦੇ ਮਾਮਲੇ ਆਏ ਸਾਹਮਣੇ, ਵੈਕਸੀਨ ਦੇਣ ਦੇ ਕੰਮ ਨੇ ਵੀ ਫੜੀ ਤੇਜ਼ੀ

Vivek Sharma

ਜਸਟਿਨ ਟਰੂਡੋ ਨੇ ਕੈਨੇਡਾ ਵਾਸੀਆਂ ਨੂੰ ਵਿਦੇਸ਼ ਯਾਤਰਾ ਕਰਨ ਤੋਂ ਕੀਤਾ ਖ਼ਬਰਦਾਰ! ਕਿਸੇ ਵੀ ਸਮੇਂ ਲਾਗੂ ਹੋ ਸਕਦੀਆਂ ਹਨ ਕਿ ਯਾਤਰਾ ਪਾਬੰਦੀਆਂ!

Vivek Sharma

ਵੈਨਕੂਵਰ ਸ਼ਹਿਰ ‘ਚ ਤਿੰਨ ਕਤਲੇਆਮ ਦੀ ਹੋਈ ਪੁਸ਼ਟੀ

Rajneet Kaur

Leave a Comment