channel punjabi
International News USA

ਲੋਕਤੰਤਰ ਹੋਇਆ ਮਜ਼ਬੂਤ, ਸੱਚਾਈ ਦੀ ਹੋਈ ਜਿੱਤ : JOE BIDEN

ਵਿਲਮਿੰਗਟਨ USA: Joe Biden ਇਨ੍ਹੀਂ ਦਿਨੀਂ ਆਤਮ-ਵਿਸ਼ਵਾਸ ਨਾਲ ਭਰਪੂਰ ਨਜ਼ਰ ਆ ਰਹੇ ਹਨ ਅਤੇ ਉਹ ਅਮਰੀਕੀ ਨਾਗਰਿਕਾਂ ਨੂੰ ਪੁਰਾਣੀਆਂ ਗੱਲਾਂ ਭੁਲਾ ਕੇ ਅੱਗੇ ਵਧਣ ਦੀ ਅਪੀਲ ਕਰਦੇ ਦਿਖਾਈ ਦਿੰਦੇ ਹਨ। Joe Biden ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਿੱਚ ਹਾਲੇ ਇੱਕ ਮਹੀਨੇ ਦਾ ਸਮਾਂ ਬਾਕੀ ਹੈ । ਚੋਣ ਮੰਡਲ ਵਲੋਂ ਉਨ੍ਹਾਂ ਦੀ ਜਿੱਤ ‘ਤੇ ਮੋਹਰ ਲਾਉਣ ਪਿੱਛੋਂ ਮੰਗਲਵਾਰ ਅਮਰੀਕਾ ਦੇ ਲੋਕਾਂ ਨੂੰ ਕਿਹਾ ਕਿ ਦੇਸ਼ ਵਿਚ ਲੋਕਰਾਜ ਬਰਕਰਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਦਿਸ਼ਾ-ਨਿਰਦੇਸ਼ ਦੇਣ ਵਾਲੇ ਸਿਧਾਂਤਾ ਨੂੰ ਬੇਧਿਆਨ ਕਰਨ ਦਾ ਯਤਨ ਕੀਤਾ ਗਿਆ ਪਰ ਉਹ ਕਮਜ਼ੋਰ ਨਹੀਂ ਹੋਇਆ। ਵਿਲਮਿੰਗਟਨ ਵਿਖੇ ਆਪਣੇ ਇਕ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਸਮੇਂ ਦੋਸ਼ਾਂ-ਜਵਾਬੀ ਦੋਸ਼ਾਂ ਅਤੇ ਟਰੰਪ ਵਲੋਂ ਆਪਣੀ ਹਾਰ ਨੂੰ ਨਾ ਮੰਨਣ ਨੂੰ ਭੁੱਲ ਕੇ ਹੁਣ ਅਮਰੀਕੀ ਲੋਕਾਂ ਦੀ ਸੇਵਾ ਕਰਨ ਦਾ ਸਮਾਂ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਜਿਹੜੇ ਨਹੀਂ ਜਾਣਦੇ ਸਨ, ਹੁਣ ਉਹ ਵੀ ਇਸ ਤੋਂ ਜਾਣੂੰ ਹੋ ਗਏ ਹਨ। ਅਮਰੀਕੀ ਲੋਕਾਂ ਦੇ ਦਿਲਾਂ ਵਿਚ ਇਹ ਗੱਲ ਡੂੰਘਾਈ ਨਾਲ ਬੈਠ ਗਈ ਹੈ ਕਿ ਲੋਕਰਾਜ ਬਰਕਰਾਰ ਰਿਹਾ ਹੈ। ਸੱਚਾਈ ਦੀ ਜਿੱਤ ਹੋਈ ਹੈ। ਲੋਕਾਂ ਦੀਆਂ ਵੋਟਾਂ ਦੀ ਗਿਣਤੀ ਹੋਈ ਅਤੇ ਹੁਣ ਲੋਕਾਂ ਵਲੋਂ ਚੁਣੇ ਗਏ ਨੇਤਾ ਹੀ ਦੇਸ਼ ਦੀ ਅਗਵਾਈ ਕਰਨਗੇ। Joe Biden 20 ਜਨਵਰੀ ਨੂੰ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ।

Related News

ਬਰੈਂਪਟਨ: ਐਮਪੀ ਰੂਬੀ ਸਹੋਤਾ ਨੇ ਇਮੀਗ੍ਰੇਸ਼ਨ ਦੇ ਮੁੱਦਿਆ ਨੂੰ ਲੈ ਕੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨਾਲ ਕੀਤੀ ਗੱਲਬਾਤ

Rajneet Kaur

BIG NEWS : ਅਫ਼ਗਾਨਿਸਤਾਨ ਵਿਚ ਤਿੰਨ ਧਮਾਕੇ,8 ਦੀ ਮੌਤ, ਅਨੇਕਾਂ ਜ਼ਖ਼ਮੀ

Vivek Sharma

ਮਹਾਂਮਾਰੀ ਦੌਰਾਨ ਸਾਰੀਆਂ ਤਬਦੀਲੀਆਂ ਕਰਨ ਦੇ ਬਾਵਜੂਦ, ਗ੍ਰੇਟਰ ਵੈਨਕੁਵਰ ਫੂਡ ਬੈਂਕ ਪਹਿਲਾਂ ਦੀ ਬਜਾਏ ਵਧੇਰੇ ਲੋਕਾਂ ਦੀ ਸਹਾਇਤਾ ਕਰਨ ਦੀ ਸਥਿਤੀ ‘ਚ

Rajneet Kaur

Leave a Comment