channel punjabi
Canada International News North America

RCMP ਨੇ ਕੋਵਿਡ 19 ਪਾਬੰਦੀਆਂ ਦੇ ਖਿਲਾਫ ਕੈਲੋਵਨਾ ਰੈਲੀ ਦੇ ਪ੍ਰਬੰਧਕ ‘ਤੇ 2300 ਡਾਲਰ ਦਾ ਜ਼ੁਰਮਾਨਾ ਕੀਤਾ ਜਾਰੀ

ਸ਼ਨੀਵਾਰ ਦੁਪਿਹਰ ਸ਼ਹਿਰ ਕੈਲੋਵਨਾ, ਬੀ.ਸੀ ‘ਚ ਕੋਵਿਡ 19 ਪਾਬੰਦੀਆਂ ਦੇ ਖਿਲਾਫ ਰੈਲੀ ਕੱਢੀ ਗਈ ਸੀ।ਜਿਸ ਤੋਂ ਬਾਅਦ RCMP ਨੇ ਰੈਲੀ ਦੇ ਪ੍ਰਬੰਧਕ ਦੇ ਖਿਲਾਫ 2300 ਡਾਲਰ ਦਾ ਜ਼ੁਰਮਾਨਾ ਜਾਰੀ ਕੀਤਾ ਹੈ।

ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, ਇਹ ਜ਼ੁਰਮਾਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਸੂਬਾਈ ਸਿਹਤ ਆਦੇਸ਼ਾਂ ਦੀ ਉਲੰਘਣਾ ਕਰਨ ਲਈ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਜਨਤਕ ਇਕੱਠਾਂ ‘ਤੇ ਰੋਕ ਹੈ।

RCMP ਨੇ ਕਿਹਾ ਕੈਨੇਡਾ ਵਿਚ ਲੋਕਾਂ ਨੂੰ ਕਾਨੂੰਨੀ ਅਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦਾ ਲੋਕਤੰਤਰੀ ਅਧਿਕਾਰ ਹੈ ਅਤੇ ਵੱਡੇ ਜਨਤਕ ਇਕੱਠਾਂ ਨਾਲ ਜੁੜੇ ਮੌਜੂਦਾ ਸੰਭਾਵਿਤ ਸਿਹਤ ਜੋਖਮਾਂ ਨਾਲ ਇਕ ਨਾਗਰਿਕ ਦੇ ਅਧਿਕਾਰਾਂ ਵਿਚ ਸੰਤੁਲਨ ਰੱਖਣ ਵੇਲੇ RCMP ਨੂੰ ਸਮਝਦਾਰੀ ਵਰਤਣੀ ਚਾਹੀਦੀ ਹੈ।

ਰੈਲੀ ਸ਼ਹਿਰ ਕੈਲੋਵਨਾ ਦੇ ਕਈ ਵਿਅਸਤ ਰੋਡਵੇਜ ਨੂੰ ਪਾਰ ਕਰ ਕਰ ਰਹੀ ਸੀ। RCMP ਨੇ ਅੱਗੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਅਤੇ ਨੇੜਲੇ ਵਸਨੀਕਾਂ ਅਤੇ ਵਾਹਨ ਚਾਲਕਾਂ ਦਰਮਿਆਨ ਟਕਰਾਅ ਨੂੰ ਰੋਕਣ ਲਈ ਅਧਿਕਾਰੀ ਮੌਜੂਦ ਸਨ।

ਰੈਲੀ ‘ਚ ਲਗਭਗ 1,000 ਲੋਕ ਇੱਕਠੇ ਹੋਏ ਸਨ। ਮੁਜ਼ਾਹਰਾਕਾਰੀਆਂ ਨੇ ਅਜਿਹੇ ਸੰਕੇਤ ਫੜੇ ਸਨ ਜਿਨ੍ਹਾਂ ਤੇ ਲਿ ਖਿਆ ਸੀ ” ਸਾਡੀਆਂ ਚਰਚਾਂ ਖੋਲ੍ਹੋ” ਅਤੇ “ਆਜ਼ਾਦੀ ਲਈ ਖੜੇ ਹੋਵੋ।”

RCMP ਨੇ ਕਿਹਾ ਕਿ ਉਹ ਇਸ ਸਮੇਂ ਪ੍ਰਬੰਧਕ ਦਾ ਨਾਮ ਜਾਰੀ ਨਹੀਂ ਕਰ ਰਹੇ । ਇੱਕ ਬਿਆਨ ਵਿੱਚ ਕੈਲੋਵਨਾ RCMP Supt. Kara Triance ਨੇ ਕਿਹਾ ਕਿ ਜ਼ਿਆਦਾਤਰ ਲੋਕ ਜਨਤਕ ਸਿਹਤ ਦੇ ਆਦੇਸ਼ਾਂ ਦੀ ਪਾਲਣਾ ਕਰ ਰਹੇ ਹਨ।

Related News

ਕੋਵਿਡ 19 ਦੇ 19 ਕੇਸ ਅਸਿਮਪਟੋਮੈਟਿਕ ਟੈਸਟਿੰਗ ਤੋਂ ਬਾਅਦ ਥੌਰਨ ਕਲਿਫ ਪਾਰਕ ਪਬਲਿਕ ਸਕੂਲ ‘ਚੋਂ ਸਾਹਮਣੇ ਆਏ

Rajneet Kaur

ਕੈਨੇਡਾ ਵਿੱਚ ਵੀ ਉਤਸ਼ਾਹ ਪੂਰਵਕ ਮਨਾਇਆ ਗਿਆ ਭਾਰਤ ਦਾ ਆਜ਼ਾਦੀ ਦਿਹਾੜਾ, ਵੱਡੀ ਗਿਣਤੀ ਭਾਰਤੀ ਲੋਕ ਹੋਏ ਸ਼ਾਮਲ

Vivek Sharma

ਉਪਰਾਸ਼ਟਰਪਤੀ ਉਮੀਦਵਾਰ ਵਜੋਂ ਚੁਣੇ ਜਾਣ ਤੋਂ ਬਾਅਦ ਕਮਲਾ ਹੈਰਿਸ ਦਾ ਜੋਸ਼ ਅਤੇ ਉਤਸ਼ਾਹ ਸਿਖਰਾਂ ‘ਤੇ

Vivek Sharma

Leave a Comment