channel punjabi
Canada Frontline International News North America

ਓਂਟਾਰੀਓ ‘ਚ ਮੁੜ ਵਧੇ ਕੋਰੋਨਾ ਦੇ ਮਾਮਲੇ, ਲੋਕਾਂ ਦੀ ਵਧੀ ਚਿੰਤਾ

ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ

ਵੀਰਵਾਰ ਨੂੰ ਸਾਹਮਣੇ ਆਏ 170 ਕੋਰੋਨਾ ਪਾਜ਼ਿਟਿਵ

ਓਂਟਾਰੀਓ : ਕਦੇ ਘੱਟ ਕਦੇ ਵੱਧ ਕੋਰੋਨਾ ਦੇ ਮਾਮਲੇ ਹਰ ਰੋਜ਼ ਸਾਹਮਣੇ ਆ ਰਹੇ ਨੇ। ਕਰੀਬ ਦਸ ਦਿਨਾਂ ਤੋਂ ਬਾਅਦ ਓਂਟਾਰੀਓ ਵਿਚ ਅਚਾਨਕ 150 ਤੋਂ ਵੱਧ ਮਾਮਲੇ ਪਾਏ ਗਏ। 29 ਜੂਨ ਤੋਂ ਬਾਅਦ ਪਹਿਲੀ ਵਾਰ ਓਂਟਾਰੀਓ ਵਿੱਚ ਵੀਰਵਾਰ ਨੂੰ ਸਭ ਤੋਂ ਵੱਧ 170 ਹੋਰ ਨਵੇਂ ਮਾਮਲੇ ਦਰਜ ਕੀਤੇ ਹਨ, ਜੋ ਜੁਲਾਈ ‘ਚ ਇਸ ਤੋਂ ਘੱਟ ਹੀ ਦਰਜ ਹੋ ਰਹੇ ਸਨ। ਇਸ ਦੇ ਨਾਲ ਸੂਬੇ ‘ਚ 3 ਹੋਰ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। 29 ਜੂਨ ਨੂੰ ਸੂਬੇ ‘ਚ 257 ਨਵੇਂ ਮਾਮਲੇ ਦਰਜ ਹੋਏ ਸਨ, ਜਿਸ ‘ਚ 177 ਮਾਮਲੇ ਵਿੰਡਸਰ-ਐਸੇਕਸ ਨਾਲ ਜੁੜੇ ਸਨ, ਇਸ ਤੋਂ ਮਗਰੋਂ ਸੂਬੇ ‘ਚ ਲਗਾਤਾਰ 170 ਤੋਂ ਘੱਟ ਮਾਮਲੇ ਹੀ ਸਨ।

ਸਿਹਤ ਮੰਤਰੀ ਕ੍ਰਿਸਟੀਨ ਈਲੀਅਟ ਨੇ ਕਿਹਾ ਕਿ 170 ਨਵੇਂ ਮਾਮਲਿਆਂ ‘ਚੋਂ 86 ਵਿੰਡਸਰ-ਐਸੇਕਸ ਦੇ ਹਨ, ਜੋ ਕਿ ਪ੍ਰਵਾਸੀ ਖੇਤ ਮਜ਼ਦਰਾਂ ਨਾਲ ਸੰਬੰਧਤ ਹਨ।

ਵਿੰਡਸਰ-ਐਸੇਕਸ ਤੋਂ ਇਲਾਵਾ, ਟੋਰਾਂਟੋ ‘ਚ 27 ਨਵੇਂ ਮਾਮਲੇ ਦਰਜ ਕੀਤੇ ਗਏ, ਪੀਲ ਰੀਜਨ ‘ਚ 28 ਨਵੇਂ ਅਤੇ ਯੌਰਕ ਖੇਤਰ ‘ਚ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ, ਰਾਹਤ ਦੀ ਗੱਲ ਇਹ ਹੈ ਕਿ 20 ਪਬਲਿਕ ਹੈਲਥ ਯੂਨਿਟਾਂ ‘ਚ ਨਵੇਂ ਮਾਮਲੇ ਨਹੀਂ ਆਏ ਹਨ, ਜਦੋਂ ਕਿ 30 ‘ਚ ਪੰਜ ਜਾਂ ਇਸ ਤੋਂ ਘੱਟ ਮਾਮਲੇ ਦਰਜ ਹੋਏ ਹਨ। ਇਸ ਤੋਂ ਪਹਿਲਾਂ ਓਂਟਾਰੀਓ ‘ਚ ਬੁੱਧਵਾਰ ਨੂੰ 118, ਮੰਗਲਵਾਰ ਨੂੰ 112, ਸੋਮਵਾਰ ਨੂੰ 154, ਐਤਵਾਰ ਨੂੰ 138 ਅਤੇ ਸ਼ਨੀਵਾਰ ਨੂੰ 121 ਨਵੇਂ ਮਾਮਲੇ ਸਾਹਮਣੇ ਆਏ ਸਨ।

ਵੀਰਵਾਰ ਨੂੰ ਸੂਬੇ ਭਰ ਦੇ ਹਸਪਤਾਲਾਂ ‘ਚ ਬੁੱਧਵਾਰ ਜਿੰਨੇ ਹੀ 123 ਲੋਕ ਕੋਰੋਨਾ ਵਾਇਰਸ ਦਾ ਇਲਾਜ ਕਰਾਉਣ ਲਈ ਦਾਖ਼ਲ ਹੋਏ, ਜਿਨ੍ਹਾਂ ‘ਚੋਂ 36 ਆਈ. ਸੀ. ਯੂ. ‘ਚ ਹਨ, ਜਦੋਂ ਕਿ 23 ਵੈਂਟੀਲੇਟਰ ਦੇ ਸਹਾਰੇ ਹਨ। ਸੂਬੇ ‘ਚ ਮਹਾਮਾਰੀ ਸ਼ੁਰੂ ਹੋਣ ਤੋਂ ਹੁਣ ਤੱਕ 2,703 ਲੋਕਾਂ ਦੀ ਮੌਤ ਕੋਵਿਡ-19 ਕਾਰਨ ਹੋ ਚੁੱਕੀ ਹੈ, ਜਦੋਂ 36,348 ਸੰਕ੍ਰਮਿਤਾਂ ‘ਚੋਂ 31,977 ਲੋਕ ਠੀਕ ਹੋ ਚੁੱਕੇ ਹਨ। ਫਿਲਹਾਲ ਪ੍ਰਸ਼ਾਸਨ ਨੇ ਮੁੜ ਤੋਂ ਲੋਕਾਂ ਨੂੰ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਦੀ ਅਪੀਲ ਕੀਤੀ ਹੈ। ਸਮੇਂ-ਸਮੇਂ ਸਿਰ ਹੱਥ ਧੋਣਾ, ਮੂੰਹ ਢੱਕ ਕੇ ਰੱਖਣਾ, ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਅਤੇ ਬੇਹੱਦ ਜ਼ਰੂਰਤ ਹੋਣ ‘ਤੇ ਹੀ ਘਰੋਂ ਬਾਹਰ ਆਉਣ ਦੀਆਂ ਹਦਾਇਤਾਂ ਪਹਿਲਾਂ ਹੀ ਦਿੱਤੀਆਂ ਜਾ ਚੁੱਕੀਆਂ ਹਨ।

Related News

ਬੀ.ਸੀ: ਸਿਹਤ ਅਧਿਕਾਰੀਆਂ ਨੇ 121 ਨਵੇਂ ਕੇਸਾਂ ਅਤੇ ਇੱਕ ਨਵੀਂ ਮੌਤ ਦੀ ਕੀਤੀ ਪੁਸ਼ਟੀ

Rajneet Kaur

ASTRAZENECA ਦੇ ਬਾਲਟੀਮੋਰ ਪਲਾਂਟ ਵਾਲੇ 1.5 ਮਿਲੀਅਨ ਕੋਵਿਡ-19 ਸ਼ਾਟ ਪੂਰੀ ਤਰ੍ਹਾਂ ਸੁਰੱਖਿਅਤ : ਹੈਲਥ ਕੈਨੇਡਾ

Vivek Sharma

ਟੋਰਾਂਟੋ ‘ਚ ਇੱਕ  ਅਸਥਾਈ ਬੇਘਰ ਪਨਾਹ ਦੇ ਨੇੜੇ ਇਕ ਵਿਅਕਤੀ ‘ਤੇ ਚਾਕੂ ਨਾਲ ਹਮਲਾ, ਪੁਲਿਸ ਵਲੋਂ ਸ਼ੱਕੀਆਂ ਦੀ ਤਸਵੀਰ ਜਾਰੀ

Rajneet Kaur

Leave a Comment