channel punjabi
International News

KISAN ANDOLAN : ਸੜਕਾਂ ਰੋਕਣ ਦੇ ਨਾਲ-ਨਾਲ ਕਿਸਾਨ ਕਰਨਗੇ ਭੁੱਖ ਹੜਤਾਲ

ਨਵੀਂ ਦਿੱਲੀ : ਕਿਸਾਨਾਂ ਦਾ ਅੰਦੋਲਨ ਹੋਰ ਤਿੱਖਾ ਹੋਣ ਜਾ ਰਿਹਾ ਹੈ ।ਕਿਸਾਨ ਨੇਤਾਵਾਂ ਨੇ ਸਨਿਚਰਵਾਰ ਨੂੰ ਨਵੇਂ ਖੇਤੀ ਕਾਨੂੰਨਾਂ ਦੇ ਵਾਪਸੀ ਦੀ ਮੰਗ ਨੂੰ ਲੈ ਕੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ਕਿਹਾ ਹੈ ਕਿ ਉਹ 14 ਤਰੀਕ ਨੂੰ ਭੁੱਖ ਹੜਤਾਲ ‘ਤੇ ਬੈਠਣਗੇ। ਇਸ ਦਰਮਿਆਨ ਕਿਸਾਨਾਂ ਨੇ ਕਈ ਟੋਲ ਪਲਾਜ਼ਾ ‘ਤੇ ਕਬਜ਼ਾ ਕਰ ਲਿਆ ਹੈ ਤੇ ਕਈ ਦੂਜੀਆਂ ਸੜਕਾਂ ਜਾਮ ਕਰਨ ਦੀ ਚਿਤਾਵਨੀ ਦਿੱਤੀ ਹੈ। ਉੱਧਰ, ਹਰਿਆਣਾ ਵਿਚ ਭਾਜਪਾ ਨਾਲ ਗੱਠਜੋੜ ਸਰਕਾਰ ਚਲਾ ਰਹੇ ਦੁਸ਼ਅੰਤ ਚੌਟਾਲਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਹੈ। ਇਸ ਨਾਲ ਸਿਆਸੀ ਹਲਚਲ ਵੱਧ ਗਈ ਹੈ ਤੇ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ।

3 ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਸੂਬਿਆਂ ਦੇ ਕਿਸਾਨਾਂ ਦਾ ਅੰਦੋਲਨ ਸ਼ਨਿੱਚਰਵਾਰ ਨੂੰ 17ਵੇਂ ਦਿਨ ‘ਚ ਪਹੁੰਚ ਗਿਆ ਹੈ। ਸਿੰਘੂ ਬਾਰਡਰ ‘ਤੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਡਾ. ਦਰਸ਼ਨਪਾਲ ਨੇ ਕਿਹਾ ਕਿ ਰਾਜਸਥਾਨ ਤੇ ਯੂਪੀ ਦੇ ਕਿਸਾਨ ਸੈਕੜਿਆਂ ਦੀ ਸੰਖਿਆ ‘ਚ ਹਾਈਵੇਅ ਨੂੰ ਬੰਦ ਕਰਨ ਲਈ ਨਿਕਲ ਗਏ ਹਨ।ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 14 ਦਸੰਬਰ ਨੂੰ ਭੁੱਖ ਹੜਤਾਲ ਕੀਤੀ ਜਾਵੇਗੀ।

ਰਾਜਸਥਾਨ ਦੇ ਸ਼ਾਹਜਹਾਂਪੁਰ ਬਾਰਡਰ ‘ਤੇ ਹਜ਼ਾਰਾਂ ਕਿਸਾਨ ਇਕੱਠਾ ਹੋ ਰਹੇ ਹਨ। ਇਹ ਸਾਰੇ ਐਤਵਾਰ ਸਵੇਰੇ 10:00 ਵਜੇ ਦਿੱਲੀ ਲਈ ਰਵਾਨਾ ਹੋਣਗੇ। ਉਧਰ ਪੰਜਾਬ ਦੇ ਅੰਮ੍ਰਿਤਸਰ ਤੋਂ 700 ਟਰੈਕਟਰ-ਟਰਾਲੀ ਤੇ ਜੈਪੁਰ ਤੋਂ 300 ਟਰੈਕਟਰ ਟਰਾਲੀ ‘ਚ ਹਜ਼ਾਰਾਂ ਕਿਸਾਨ ਗੁਰੂਗ੍ਰਾਮ ਲਈ ਕੂਚ ਕਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਕਿਸਾਨਾਂ ਨੂੰ ਰੋਕਿਆ ਜਾਵੇਗਾ ਉੱਥੇ ਉਹ ਬੈਠ ਜਾਣਗੇ। ਇਸ ਤੋਂ ਇਲਾਵਾ ਪੰਜਾਬ ਤੋਂ ਗੁਰੂਗ੍ਰਾਮ ਪੁੱਜੇ ਕਿਸਾਨ ਮੇਜਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਤਕ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਉਦੋਂ ਤਕ ਅੰਦੋਲਨ ਜਾਰੀ ਰਹੇਗਾ।

Related News

ਚੀਨ ਨੇ ਕੈਨੇਡਾ ਤੋਂ ਆਉਣ ਵਾਲਿਆਂ ‘ਤੇ ਲਾਈ ਰੋਕ

Vivek Sharma

ਡਾ਼. ਥੈਰੇਸਾ ਟਾਮ ਨੇ ਸੁਰੱਖਿਅਤ ਛੁੱਟੀਆਂ ਲਈ ਯੋਜਨਾ ਬਣਾਉਣ ਦੀ ਕੀਤੀ ਅਪੀਲ, ਅਲਬਰਟਾ ਵਿਚ ਲਗਾਤਾਰ ਚੌਥੇ ਦਿਨ ਰਿਕਾਰਡ ਮਾਮਲੇ ਹੋਏ ਦਰਜ

Vivek Sharma

ਮੈਪਲ ਰਿਜ ਦੇ ਇਕ ਹਾਈ ਸਕੂਲ ਵਿਚ ਵਿਦਿਆਰਥੀ ਅਤੇ ਸਟਾਫ ਕੋਰੋਨਾਵਾਇਰਸ ਦੇ ਵਧੇਰੇ ਸੰਚਾਰਿਤ ਰੂਪ ਵਿਚ ਆਏ ਸਾਹਮਣੇ

Rajneet Kaur

Leave a Comment