channel punjabi
International News USA

CANADA ਤੋਂ ਬਾਅਦ ਹੁਣ ਅਮਰੀਕਾ ਨੇ ਵੀ ਵਧਾਈਆਂ ਯਾਤਰਾ ਪਾਬੰਦੀਆਂ

ਵਾਸ਼ਿੰਗਟਨ : ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਵਿਚ ਕੋਰੋਨਾ ਦਾ ਅਸਰ ਹੁਣ ਵੀ ਬਰਕਰਾਰ ਹੈ । ਵੈਕਸੀਨ ਦੇ ਉਪਲੱਬਧਤਾ ਦੇ ਬਾਵਜੂਦ ਅਮਰੀਕਾ ਨੇ ਪਾਬੰਦੀਆਂ ਨੂੰ ਪਹਿਲਾਂ ਦੀ ਤਰ੍ਹਾਂ ਬਰਕਰਾਰ ਰੱਖਿਆ ਹੈ । ਅਮਰੀਕਾ ਨੇ ਦੂਜੇ ਦੇਸ਼ਾਂ ਲਈ ਗੈਰਜ਼ਰੂਰੀ ਯਾਤਰਾ ਪਾਬੰਦੀ ਦਾ ਸਮਾਂ 21 ਜਨਵਰੀ ਤਕ ਵਧਾ ਦਿੱਤਾ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਹੋਮਲੈਂਡ ਸਕਿਓਰਿਟੀ ਸੇਕ੍ਰੇਟਰੀ ਚਾਡ ਵੋਲਫ ਨੇ ਇਸ ਫੈਸਲੇ ਦਾ ਐਲਾਨ ਕੀਤਾ। ਕੋਵਿਡ-19 ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਦੀ ਲੜੀ ‘ਚ ਅਮਰੀਕਾ, ਮੈਕਸਿਕੋ ਤੇ ਕੈਨੇਡਾ ਯਾਤਰਾ ‘ਤੇ ਪਾਬੰਦੀਆਂ ਨੂੰ 21 ਜਨਵਰੀ ਤਕ ਵਧਾ ਦਿੱਤਾ ਹੈ।

ਇਸ ਤੋਂ ਪਹਿਲਾਂ ਕੈਨੇਡਾ ਵੱਲੋਂ ਵੀ ਯਾਤਰੀ ਪਾਬੰਦੀਆਂ ਨੂੰ 21 ਜਨਵਰੀ ਤੱਕ ਵਧਾਇਆ ਗਿਆ ਹੈ। ਕੈਨੇਡਾ ਵੱਲੋਂ ਅਮਰੀਕਾ ਨਾਲ ਲੱਗਦੀ ਸਰਹੱਦ ਨੂੰ ਹੁਣ ਵੀ ਸੀਲ ਕੀਤਾ ਹੋਇਆ ਹੈ । ਕੈਨੇਡਾ ਅਤੇ ਅਮਰੀਕਾ ਵਿਚਾਲੇ ਪਿਛਲੇ ਕਰੀਬ ਨੌ ਮਹੀਨਿਆਂ ਤੋਂ ਸਰਹੱਦ ਨੂੰ ਸੀਲ ਰੱਖਿਆ ਗਿਆ ਹੈ ।

ਦੱਸ ਦਈਏ ਕਿ ਅਮਰੀਕਾ, ਕੈਨੇਡਾ ਤੇ ਮੈਕਸਿਕੋ ਤਿੰਨਾਂ ਦੇਸ਼ਾਂ ‘ਚ ਕੋਵਿਡ-19 ਮਹਾਮਾਰੀ ਦਾ ਕਹਿਰ ਕਾਫੀ ਜ਼ਿਆਦਾ ਵਧ ਗਿਆ ਹੈ। ਉਨ੍ਹਾਂ ਨੇ ਕਿਹਾ, ਅਸੀਂ ਮੈਕਸਿਕੋ ਤੇ ਕੈਨੇਡਾ ਦੇ ਨਾਲ ਜ਼ਰੂਰੀ ਵਪਾਰ ਤੇ ਯਾਤਰੀਆਂ ਨੂੰ ਜਾਰੀ ਰੱਖ ਰਹੇ ਹਨ ਪਰ ਦੇਸ਼ ਦੀ ਜਨਤਾ ਨੂੰ ਕੋਵਿਡ-19 ਸੰਕ੍ਰਮਣ ਤੋਂ ਬਚਣ ਲਈ ਉਨ੍ਹਾਂ ਦੀ ਯਾਤਰੀਆਂ ਨੂੰ ਰੋਕ ਰਹੇ ਹਨ। ਸਰਹੱਦ ਤੇ ਲੱਗੀ ਰੋਕ ਪਹਿਲੀ ਵਾਰ ਕੋਵਿਡ-19 ਸੰਕ੍ਰਮਣ ਫੈਲਣ ਤੋਂ ਬਾਅਦ 21 ਮਾਰਚ ਨੂੰ ਲਾਗੂ ਕੀਤੇ ਗਏ ਸੀ। ਇਸ ਵਿਚਕਾਰ ਕੈਨੇਡਾ ਤੇ ਅਮਰੀਕਾ ਦੇ ਵਿਚਕਾਰ ਦੀ ਸੀਮਾ ‘ਤੇ ਲਾਗੂ ਪਾਬੰਦੀਆਂ ਨੂੰ ਹਰ ਮਹੀਨੇ ਅੱਗੇ ਵਧਾਇਆ ਗਿਆ ਹੈ।

ਇਹ ਰੋਕ 21 ਦਸੰਬਰ ਨੂੰ ਖ਼ਤਮ ਹੋਣ ਵਾਲੀ ਸੀ ਪਰ ਹੁਣ ਸੰਕ੍ਰਮਣ ਦਾ ਹਾਲ ਦੇਖਦੇ ਹੋਏ ਇਕ ਮਹੀਨੇ ਤੇ ਇਸ ਰੋਕ ਨੂੰ ਵਧਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਮੈਕਸਿਕੋ ਦੇ ਵਿਦੇਸ਼ ਮੰਤਰਾਲੇ ਵੱਲੋ ਪੁਸ਼ਟੀ ਕੀਤੀ ਗਈ ਹੈ। ਇਹ ਰੋਕ 21 ਜਨਵਰੀ 2021 ਦੀ ਰਾਤ 11.59 ਵਜੇ ਲਾਗੂ ਕੀਤਾ ਗਿਆ ਹੈ। ਇਸ ‘ਚ ਸਿਰਫ਼ ਉਨ੍ਹਾਂ ਲੋਕਾਂ ਨੂੰ ਛੋਟ ਦਿੱਤੀ ਜਾਵੇਗੀ ਜੋ ਸਰਹੱਦ ਤੋਂ ਪਾਰ ਆਪਣੀ ਡਿਊਟੀ ਕਰਨ, ਪੜਾਈ ਜਾਂ ਡਾਕਟਰੀ ਕਾਰਨ ਆਉਂਦੇ ਹਨ।

Related News

ਕੈਨੇਡੀਅਨ ਏਅਰਪੋਰਟਸ ‘ਤੇ ਲੈਂਡ ਕੀਤੇ 30 ਜਹਾਜ਼ਾਂ ਚੋਂ, ਹਰੇਕ ਜਹਾਜ਼ ‘ਚੋਂ ਮਿਲਿਆ ਇਕ ਯਾਤਰੀ ਕੋਰੋਨਾ ਪੋਜ਼ਟਿਵ

Rajneet Kaur

6 ਲੱਖ ’ਚ ਵਿਕਿਆ ਚਾਰ ਪੱਤੀਆਂ ਵਾਲਾ ਇਹ ਪੌਦਾ

Rajneet Kaur

ਟੋਰਾਂਟੋ: ਕੋਵਿਡ 19 ਦੇ ਨਵੇਂ ਕੇਸਾਂ ‘ਚ ਵਾਧੇ ਨੂੰ ਦੇਖ ਮੇਅਰ ਜੌਨ ਟੋਰੀ ਨੇ ਦਿੱਤੀ ਇਹ ਸਲਾਹ

Rajneet Kaur

Leave a Comment