channel punjabi
Canada International North America

ਸਰੀ ਦੇ ਨਵੇਂ ਪੁਲਿਸ ਬੋਰਡ ਦੇ ਮੈਂਬਰ ਦੀ ‘ਹੇਲਜ਼ ਐਂਜਲਸ’ ਨਾਲ ਤਸਵੀਰ ਨੇ ਖੜ੍ਹਾ ਕੀਤਾ ਬਖੇੜਾ, ਜਾਂਚ ਸ਼ੁਰੂ

ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਫੋਟੋਆਂ ਵਿਚ ਸਰੀ ਦੇ ਨਵੇਂ ਪੁਲਿਸ ਬੋਰਡ ਦੇ ਇਕ ਮੈਂਬਰ ਨੂੰ ਦਿਖਾਇਆ ਗਿਆ ਹੈ ਜਿਹੜੀ ਵਿਵਾਦਤ ਮੋਟਰ ਬਾਇਕ ਗਰੁੱਪ ‘ਹੇਲਜ਼ ਐਂਜਲਸ’ ਦੇ ਮੈਂਬਰਾਂ ਨਾਲ ਪੋਜ਼ ਦਿੰਦੇ ਦੀ ਹੈ। ਇਸ ਤਸਵੀਰ ਨੇ ਨਵਾਂ ਬਖੇੜਾ ਖੜ੍ਹਾ ਕਰ ਦਿੱਤਾ ਹੈ। ਹੁਣ ਬੀ.ਸੀ. ਦੇ ਸਾਲਿਸਿਟਰ ਜਨਰਲ ਦੁਆਰਾ ਇਸ ਮਾਮਲੇ ਬਾਰੇ ਪੜਤਾਲ ਕੀਤੀ ਜਾ ਰਹੀ ਹੈ।

ਹਾਰਲੀ ਚੈਪਲ, ਜੋ ਕਿ ਸੇਮੀਆਮੂ ਫਸਟ ਨੇਸ਼ਨ ਦਾ ਚੁਣਿਆ ਗਿਆ ਮੁਖੀ ਹੈ, ਨੂੰ ਫੇਸਬੁੱਕ ਦੀਆਂ ਫੋਟੋਆਂ ਵਿਚ ਗਿਰੋਹ ਦੇ ਫੁੱਲ ਪੈਚ ਮੈਂਬਰਾਂ ਨਾਲ ਦੇਖਿਆ ਗਿਆ ਸੀ । ਇੱਕ ਹੋਰ ਫੋਟੋ ਵਿਚ ਚੈਪਲ ਦੇ ਪਿਤਾ ਨੇ ਕਲੱਬ ਦੇ ਰੰਗ ਦੇ ਕਪੜੇ ਪਹਿਨੇ ਦਿਖਾਇਆ ਗਿਆ ਹੈ। ਚੈਪਲ ਨੇ ਕਿਹਾ ਕਿ ਇਹ ਜਾਣਿਆ ਜਾਂਦਾ ਹੈ ਕਿ ਉਸ ਦੇ ਡੈਡੀ ਮੈਂਬਰ ਸਨ, ਪਰ ਉਨ੍ਹਾਂ ਨੇ ਕਿਹਾ ਕਿ ਉਹ ਕਦੇ ਵੀ ਕਿਸੇ ਵੀ ਤਰੀਕੇ ਨਾਲ ਕਲੱਬ ਨਾਲ ਨਹੀਂ ਜੁੜੇ।

ਉਧਰ ਬੀ.ਸੀ. ਦੇ ਸਾਲਿਸਿਟਰ ਜਨਰਲ, ਮਾਈਕ ਫਰਨਵਰਥ ਨੇ ਪੁਸ਼ਟੀ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਕੋਈ ਵੀ ਵਿਅਕਤੀ ਜੋ ਸੰਗਠਿਤ ਅਪਰਾਧ ਨਾਲ ਜੁੜੇ ਹੋਏ ਮਾਮੂਲੀ ਜਿਹੇ ਇਸ਼ਾਰੇ ਨਾਲ ਪੁਲਿਸ ਬੋਰਡ ਉੱਤੇ ਬੈਠਾ ਹੈ, ਉਸ ਮਸਲੇ ਨੂੰ ਹੱਲ ਕਰਨ ਦੀ ਜ਼ਰੂਰਤ ਹੈ।

ਹੇਡ ਨੇ ਕਿਹਾ, ‘ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਪੁਲਿਸ ਬੋਰਡਾਂ ‘ਤੇ ਬੈਠੇ ਲੋਕ ਬਹੁਤ ਜ਼ਿਆਦਾ ਉੱਚੇ ਚਰਿੱਤਰ ਵਾਲੇ ਹੋਣ।’

Related News

ਐਡਮਿੰਟਨ: ਪੌਲ ਬੈਂਡ ਫਸਟ ਨੇਸ਼ਨ ‘ਚ RCMP ਦੋ ਵਖਰੀਆਂ ਮੌਤਾਂ ਦੀ ਕਰ ਰਹੀ ਹੈ ਜਾਂਚ

Rajneet Kaur

ਕੈਨੇਡਾ ਸਰਕਾਰ ਨੇ AIR CANADA ਨੂੰ ਦਿੱਤੇ ਨਵੇਂ ਖੰਭ, ਉਪ-ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕੀਤਾ ਵੱਡਾ ਐਲਾਨ

Vivek Sharma

ਮੋਡੇਰਨਾ ਟੀਕਾ ਫਾਈਨਲ ਟੈਸਟਿੰਗ ਪੜਾਅ ਵਿੱਚ ਹੋਇਆ ਦਾਖਲ : ਡੋਨਾਲਡ ਟਰੰਪ

Rajneet Kaur

Leave a Comment