channel punjabi
Canada News North America

ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਕੁਝ ਸਮੇਂ ਲਈ ਪੜ੍ਹਾਈ ਬੰਦ ਕਰਨ ਦੀ ਕੀਤੀ ਮੰਗ

ਟੋਰਾਂਟੋ : ਟੋਰਾਂਟੋ ਦੇ ਸਭ ਤੋਂ ਵੱਡੇ ਸਕੂਲ ਬੋਰਡ ਦੇ ਸਟਾਫ਼ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਕੂਲਾਂ ਨੂੰ ਜਨਵਰੀ ਦੇ ਪਹਿਲੇ ਦੋ ਹਫ਼ਤਿਆਂ ਲਈ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਨ-ਪਰਸਨ ਲਰਨਿੰਗ ਵੀ ਬੰਦ ਕੀਤੀ ਜਾਵੇ ਤਾਂਕਿ ਸ਼ਹਿਰ ਦੇ ਸਾਰੇ ਸਕੂਲਾਂ ਵਿਚ ਕੋਰੋਨਾ ਟੈਸਟਿੰਗ ਹੋ ਸਕੇ। ਓਂਟਾਰੀਓ ਸੂਬੇ ਵਿਚ ਕੋਰੋਨਾ ਦਾ ਸਭ ਤੋਂ ਵੱਧ ਕਹਿਰ ਟੋਰਾਂਟੋ ‘ਤੇ ਪਿਆ ਹੈ।

ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਬੀਤੇ ਦਿਨ ਓਂਟਾਰੀਓ ਦੇ ਸਿਹਤ ਅਤੇ ਸਿੱਖਿਆ ਮੰਤਰੀਆਂ ਨੂੰ ਖੁੱਲ੍ਹੀ ਚਿੱਠੀ ਲਿਖ ਕੇ ਮੰਗ ਕੀਤੀ ਕਿ ਪੜ੍ਹਾਈ ਕੁਝ ਦਿਨਾਂ ਲਈ ਬੰਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਦੀਆਂ ਇਹ ਬੇਨਤੀਆਂ ਮਨਜ਼ੂਰ ਕਰ ਲਈਆਂ ਜਾਣਗੀਆਂ।

ਓਂਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ ਨੇ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਨਾਲ-ਨਾਲ ਆਪਣੇ ਗੁਆਂਢ ਵਿਚ ਰਹਿੰਦੇ ਬੱਚਿਆਂ ਦੀ ਵੀ ਚਿੰਤਾ ਹੈ ਅਤੇ ਉਹ ਚਾਹੁੰਦੇ ਹਨ ਕਿ ਸਭ ਦੀ ਸੁਰੱਖਿਆ ਬਣੀ ਰਹੇ।

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਸੂਬੇ ਨੇ ਇਕ ਪਾਇਲਟ ਪ੍ਰਾਜੈਕਟ ਰਾਹੀਂ ਟੋਰਾਂਟੋ ਦੇ ਕੁਝ ਸਕੂਲਾਂ ਵਿਚ ਕੋਰੋਨਾ ਟੈਸਟ ਕੀਤੇ ਗਏ ਸਨ। ਇਸ ਦੌਰਾਨ ਕੋਰੋਨਾ ਦੇ ਕਈ ਮਾਮਲੇ ਵੀ ਸਾਹਮਣੇ ਆਏ ਸਨ ਤੇ ਦੋ ਸਕੂਲਾਂ ਨੂੰ ਬੰਦ ਵੀ ਕਰ ਦਿੱਤਾ ਗਿਆ ਸੀ। ਇਸ ਲਈ ਉਨ੍ਹਾਂ ਅਪੀਲ ਕੀਤੀ ਕਿ ਇਸੇ ਪ੍ਰਾਜੈਕਟ ਨੂੰ ਵਧਾ ਦਿੱਤਾ ਜਾਵੇ। ਅਧਿਆਪਕਾਂ ਨੇ ਕਿਹਾ ਕਿ ਸਟਾਫ, ਅਧਿਆਪਕ, ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਵੀ ਵੱਡੇ ਪੱਧਰ ‘ਤੇ ਟੈਸਟ ਹੋਣੇ ਚਾਹੀਦੇ ਹਨ।

Related News

ਯੂਨਾਇਟੇਡ ਨੇਸ਼ਨਜ਼ ਮਿਸ਼ਨ ਨੇ ਸਿੱਖ ਅਤੇ ਘੱਟ ਗਿਣਤੀਆਂ ‘ਤੇ ਹਮਲੇ ਦੀ ਰਿਪੋਰਟ ਕੀਤੀ ਤਿਆਰ

Vivek Sharma

ਕੋਰੋਨਾ ਵਾਇਰਸ ਦੇ ਜੋਖਮ ਨੂੰ ਘਟਾ ਸਕਦੀ ਹੈ ਕੋਲੈਸਟ੍ਰੋਲ ਦੀ ਦਵਾਈ: Hebrew University professor

Rajneet Kaur

ਐਸਟ੍ਰਾਜ਼ੇਨੇਕਾ ਵੈਕਸੀਨ ਦੇ ਦੋ ਜ਼ਹਾਜਾਂ ਦੇ ਪਹੁੰਚਣ ‘ਚ ਹੋਰ ਲੱਗ ਸਕਦੈ ਸਮਾਂ

Rajneet Kaur

Leave a Comment