channel punjabi
Canada International News North America

ਕਰੀਬ 9 ਮਹੀਨਿਆਂ ਤੋਂ ਕੋਰੋਨਾ ਨਾਲ ਜੂਝ ਰਹੀ ਹੈ ਮਹਿਲਾ, ਮਾਹਿਰ ਹੈਰਾਨ

ਟੋਰਾਂਟੋ : ਇੱਕ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕੋਰੋਨਾ ਦੀ ਵੈਕਸੀਨ ਤਿਆਰ ਹੋ ਚੁੱਕੀ ਹੈ ਪਰ ਹੁਣ ਵੀ ਕੋਰੋਨਾ ਵਾਇਰਸ ਇਕ ਦੈਂਤ ਵਾਂਗ ਮੁੰਹ ਖੋਲ੍ਹੀ ਖੜ੍ਹਾ ਹੈ । ਕਈ ਲੋਕ ਇਸ ਜਾਨਲੇਵਾ ਬੀਮਾਰੀ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ ਪਰ ਵੱਡੀ ਗਿਣਤੀ ਵਿਚ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਕੈਨੇਡਾ ਵਿਖੇ ਕੋਰੋਨਾ ਦਾ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਔਰਤ ਜਦੋਂ ਤੋਂ ਕੋਰੋਨਾ ਦੀ ਚਪੇਟ ਵਿਚ ਆਈ ਹੈ ਉਦੋਂ ਤੋਂ ਉਹ ਠੀਕ ਨਹੀਂ ਹੋਈ ਹੈ। 35 ਸਾਲਾ ਐਸ਼ਲੇ ਐਂਟੀਨਿਓ ਪਿਛਲੇ 9 ਮਹੀਨਿਆਂ ਤੋਂ ਕੋਰੋਨਾ ਦੀ ਚਪੇਟ ਵਿਚ ਹੈ ।

ਐਸ਼ਲੇ ਇੰਨਾ ਸਮਾਂ ਬੀਤ ਜਾਣ ਦੇ ਬਾਅਦ ਵੀ ਇਸ ਬੀਮਾਰੀ ਨੂੰ ਮਾਤ ਨਹੀਂ ਦੇ ਪਾਈ ਹੈ। ਐਸ਼ਲੇ ਦਾ ਕਹਿਣਾ ਹੈ ਕਿ ਕਦੇ-ਕਦੇ ਅਜਿਹਾ ਲੱਗਦਾ ਹੈ ਕਿ ਜਿਵੇਂ ਕੋਰੋਨਾ ਕਦੇ ਵੀ ਮੇਰਾ ਪਿੱਛਾ ਨਹੀਂ ਛੱਡੇਗਾ। ਐਸ਼ਲੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਨਾਲ ਪੀੜਤ ਹੈ। ਐਸਲੇ ਅਨੁਸਾਰ ਉਹ ਸਿਰਦਰਦ, ਫੇਫੜਿਆਂ ਵਿਚ ਦਰਦ, ਚੱਕਰ ਆਉਣੇ, ਦਿਲ ਦਾ ਤੇਜ਼ ਧੜਕਨਾ ਅਤੇ ਜੋੜਾਂ ਵਿਚ ਦਰਦ ਨਾਲ ਪੀੜਤ ਹੈ। ਐਸ਼ਲੇ ਨੇ ਕਿਹਾ,’ਕਦੇ-ਕਦੇ ਮੈਂ ਚੰਗਾ ਮਹਿਸੂਸ ਕਰਦੀ ਹਾਂ ਤਾਂ ਕਦੇ ਮੈਨੂੰ ਲੱਗਦਾ ਹੈ ਕਿ ਮੈਂ ਨਾ ਹੀ ਸਾਹ ਲੈ ਪਾ ਰਹੀ ਅਤੇ ਨਾ ਹੀ ਹਿੱਲ ਪਾ ਰਹੀ ਹਾਂ।’ ਫਿਲਹਾਲ ਐਸ਼ਲੇ ਦਾ ਇਲਾਜ ਜਾਰੀ ਹੈ ਅਤੇ ਆਸ ਹੈ ਕਿ ਉਹ ਜਲਦੀ ਠੀਕ ਹੋ ਜਾਵੇਗੀ। ਉਧਰ ਸਿਹਤ ਮਾਹਿਰ ਵੀ ਹੈਰਾਨ ਹਨ ਕਿ ਇਨ੍ਹਾਂ ਲੰਮਾ ਸਮਾਂ ਇਲਾਜ ਦੇ ਬਾਵਜੂਦ ਉਹ ਹੁਣ ਤਕ ਰਿਕਵਰ ਕਿਉਂ ਨਹੀਂ ਕਰ ਪਾ ਰਹੀ।

ਕੈਨੇਡਾ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ । ਕੈਨੇਡਾ ਵਿਚ ਅਗਲੇ ਹਫਤੇ ਤੋਂ ਆਮ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਮਿਲਣੀ ਸ਼ੁਰੂ ਹੋ ਜਾਵੇਗੀ। ਕੈਨੇਡਾ ਦੇ ਗੁਆਂਢੀ ਦੇਸ਼ ਅਮਰੀਕਾ ਵਿੱਚ ਵੀ ਇਸ ਸਮੇਂ ਕੋਰੋਨਾ ਦਾ ਖੌਫ਼ ਬਰਕਰਾਰ ਹੈ ।

Related News

ਸਸਕੈਚਵਨ’ਚ ਕੋਵਿਡ 19 ਕਾਰਨ ਇਕ ਵਿਅਕਤੀ ਨੂੰ ਜਾਰੀ ਕੀਤਾ 2,000 ਡਾਲਰ ਦਾ ਜ਼ੁਰਮਾਨਾ : Government officials

Rajneet Kaur

ਅਮਰੀਕੀ ਕਾਂਗਰਸੀ ਮੈਂਬਰਾਂ ਨੇ ਕੈਨੇਡਾ-ਅਮਰੀਕਾ ਸਰਹੱਦ ਨੂੰ ਮੁੜ ਖੋਲ੍ਹਣ ਲਈ ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ ਨੂੰ ਲਿੱਖਿਆ ਪੱਤਰ

Rajneet Kaur

ਚੀਨ ਵਲੋਂ ਕੋਰੋਨਾ ਤੋਂ ਬਾਅਦ ਇਕ ਹੋਰ ਵਾਇਰਸ ਦੀ ਚਿਤਾਵਨੀ, 7 ਲੋਕਾਂ ਦੀ ਮੌਤ, 60 ਬਿਮਾਰ, ਇਨਸਾਨਾਂ ‘ਚ ਫ਼ੈਲਣ ਦੀ ਜਤਾਈ ਸ਼ੰਕਾ

Rajneet Kaur

Leave a Comment