channel punjabi
Canada News North America

ਕੈਲਗਰੀ ਪੁਲਿਸ ਦਾ ਅਧਿਕਾਰੀ ਗ੍ਰਿਫ਼ਤਾਰ ਮਹਿਲਾ ‘ਤੇ ਤਸ਼ੱਦਦ ਕਰਨ ਦਾ ਪਾਇਆ ਗਿਆ ਦੋਸ਼ੀ, ਅਦਾਲਤ ਦੇਵੇਗੀ ਸਜ਼ਾ

ਕੈਨੇਡਾ ਪੁਲਿਸ ਹਿਰਾਸਤ ਵਿੱਚ ਲਏ ਗਏ ਮੁਲਜ਼ਮਾਂ ‘ਤੇ ਕਈ ਵਾਰ ਕਿਸ ਤਰ੍ਹਾਂ ਗੈਰ ਮਨੁੱਖੀ ਤਸ਼ੱਦਦ ਕਰਦੀ ਹੈ ਇਸਦੀ ਮਿਸਾਲ ਕਰੀਬ 3 ਸਾਲ ਪੁਰਾਣੇ ਕੇਸ ਦੇ ਇੱਕ ਵੀਡੀਓ ਤੋਂ ਸਹਿਜੇ ਹੀ ਲਗਾਈ ਜਾ ਸਕਦੀ ਹੈ ।

ਕੈਲਗਰੀ ਪੁਲਿਸ ਦਾ ਇਕ ਅਧਿਕਾਰੀ ਗ੍ਰਿਫ਼ਤਾਰ ਕੀਤੀ ਗਈ ਇੱਕ ਮਹਿਲਾ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਵਾਲੇ ਹਮਲੇ ਦਾ ਦੋਸ਼ੀ ਪਾਇਆ ਗਿਆ ਹੈ । ਮਾਮਲਾ ਕਰੀਬ ਤਿੰਨ ਸਾਲ ਪੁਰਾਣਾ ਹੈ, ਜਿਸਦਾ ਵੀਡੀਓ ਇਸ ਸਾਲ ਅਕਤੂਬਰ ਮਹੀਨੇ ਵਿੱਚ ਅਦਾਲਤ ਵਿੱਚ ਜਾਰੀ ਕੀਤਾ ਗਿਆ। ਇੱਕ ਪ੍ਰੇਸ਼ਾਨ ਕਰਨ ਵਾਲੀ ਵੀਡੀਓ ਵਿੱਚ ਕਾਂਸਟੇਬਲ ਅਲੈਕਸ ਡਨ ਹਥਕੜੀਆਂ ਵਾਲੀ ਇਕ ਔਰਤ ਨੂੰ ਜ਼ਮੀਨ ‘ਤੇ ਸੁੱਟਦਾ ਦੇਖਿਆ ਜਾ ਸਕਦਾ ਹੈ।

ਮਾਮਲਾ ਦਸੰਬਰ ਸਾਲ 2017 ਦਾ ਹੈ, ਜਦੋਂ ਕਾਂਸਟੇਬਲ ਅਲੈਕਸ ਡਨ ਨੇ ਵਿਚ ਇਕ ਔਰਤ ਨੂੰ ਕਿਸੇ ਜੁਰਮ ਅਧੀਨ ਗ੍ਰਿਫਤਾਰ ਕੀਤਾ ਸੀ।

ਮਹਿਲਾ ਜੱਜ ਮਿਸ਼ੇਲ ਕ੍ਰਿਸਟੋਫਰ ਨੇ ਵੀਰਵਾਰ ਨੂੰ ਕੈਲਗਰੀ ਕੋਰਟਸ ਸੈਂਟਰ ਵਿਖੇ ਆਪਣਾ ਫੈਸਲਾ ਦਿੱਤਾ ਅਤੇ ਅਲੈਕਸ ਡਨ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਵਾਲੇ ਹਮਲੇ ਦਾ ਦੋਸ਼ੀ ਪਾਇਆ ਹੈ।

ਕ੍ਰਿਸਟੋਫਰ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਡਨ ਦੀ ਕੀਤੀ ਇਸ ਹਰਕਤ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।

13 ਦਸੰਬਰ 2017 ਦੀ ਗ੍ਰਿਫਤਾਰੀ ਦੇ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਡਨ ਵਲੋਂ ਡਾਲੀਆ ਕਾਫੀ ਨਾਮਕ ਔਰਤ ਨੂੰ ਉਸਦੀ ਤਸਵੀਰ ਖਿੱਚਣ ਲਈ ਗ੍ਰਿਫਤਾਰੀ ਪ੍ਰਕਿਰਿਆ ਯੂਨਿਟ ਵਿੱਚ ਲਿਜਾਇਆ ਗਿਆ।

ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਗ੍ਰਿਫ਼ਤਾਰ ਕੀਤੀ ਔਰਤ ਕਾਫੀ ਦੇ ਹੱਥ ਪਿੱਛੇ ਬਣ੍ਹੇ ਹੋਏ ਸਨ ਅਤੇ ਉਹ ਕੰਧ ਨਾਲ ਖੜ੍ਹੀ ਨਜ਼ਰ ਆ ਰਹੀ ਹੈ । ਇਸ ਦੌਰਾਨ ਜਦੋਂ ਡਨ ਉਸ ਦੇ ਸਿਰ ਵਿੱਚੋਂ ਇੱਕ ਸਕਾਰਫ਼ ਨੂੰ ਹਟਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਮਹਿਲਾ ਸਿਰ ਖਿੱਚ ਲੈਂਦੀ ਹੈ ।

ਪੁਲਿਸ ਮੁਲਾਜ਼ਮ ਡਨ ਕਾਫੀ ਦੇ ਸਿਰ ਤੋਂ ਸਕਾਰਫ ਨੂੰ ਬਾਹਰ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਉਹ ਉਸਨੂੰ ਰੋਕਣ ਲਈ ਸੰਘਰਸ਼ ਕਰ ਰਹੀ ਹੈ।

ਆਖਰਕਾਰ ਡਨ ਹੱਥਕੜੀਆਂ ਵਾਲੀ ਔਰਤ ਨੂੰ ਪਹਿਲਾਂ ਧਰਤੀ ‘ਤੇ ਬੜ੍ਹਕਾ ਕੇ ਸੁੱਟਦਾ ਦੇਖਿਆ ਗਿਆ,ਇਸ ਦੌਰਾਨ ਔਰਤ ਦਾ ਚਿਹਰਾ ਫਰਸ਼’ ਤੇ ਲਗਦਾ ਹੈ,ਇਸ ਤੋਂ
ਬਾਅਦ ਵਿਚ, ਲਹੂ ਉਸ ਜ਼ਮੀਨ ‘ਤੇ ਦੇਖਿਆ ਜਾ ਸਕਦਾ ਹੈ ।
ਬਚਾਅ ਪੱਖ ਦੇ ਵਕੀਲ ਕੋਰੀ ਵਿਲਸਨ ਨੇ ਆਪਣੇ ਤਰਕਾਂ ਨਾਲ ਅਦਾਲਤ ਨੂੰ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਪੁਲਿਸ ਅਧਿਕਾਰੀ ਅਲੈਕਸ ਡਨ ਨੇ ਉਸ ਸਮੇਂ ਜੋ ਕੁਝ ਕੀਤਾ ਉਹ ਉਸ ਸਥਿਤੀ ਮੁਤਾਬਕ ਸਹੀ ਸੀ, ਪਰ ਅਦਾਲਤ ਨੇ ਇਹਨਾਂ ਤਰਕਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।
ਹੁਣ ਅਦਾਲਤ ਇਸ ਮਾਮਲੇ ਵਿੱਚ 17 ਦਸੰਬਰ ਨੂੰ ਆਪਣਾ ਫੈਸਲਾ ਸੁਣਾਵੇਗੀ

ਦੱਸ ਦਈਏ ਕਿ ਸਾਲ 2019 ਵਿੱਚ ਇਸ ਮਾਮਲੇ ਅਧੀਨ ਅਲੈਕਸ ਡਨ ਤੇ ਇਲਜ਼ਾਮ ਲਗਾਇਆ ਗਿਆ ਸੀ ਜਿਸ ਸਮੇਂ ਉਸ ਨੂੰ ਤਨਖਾਹ ਨਾਲ ਮੁਅੱਤਲ ਕਰ ਦਿੱਤਾ ਗਿਆ ਸੀ – ਪਰ ਬਾਅਦ ਵਿਚ ਉਹ ਕੈਲਗਰੀ ਪੁਲਿਸ ਸੇਵਾ ਵਿਚ ਕੰਮ ਕਰਨ ਲਈ ਵਾਪਸ ਪਰਤ ਆਇਆ ਸੀ।

Related News

ਅਧਿਆਪਕ ਉਨ੍ਹਾਂ ਛੇ ਲੋਕਾਂ ਵਿਚੋਂ ਇਕ ਹੈ ਜੋ ਸ਼ਨੀਵਾਰ ਨੂੰ ਜਾਨਲੇਵਾ ਚਾਕੂ ਮਾਰਨ ਵਾਲੇ ਹਮਲੇ ਤੋਂ ਬਚੀ ਜਦੋਂ ਉਸਨੇ ਹਮਲਾਵਰ ਤੋਂ ਇਕ ਹੋਰ ਔਰਤ ਦਾ ਬਚਾਅ ਕਰਨ ਦੀ ਕੀਤੀ ਕੋਸ਼ਿਸ਼

Rajneet Kaur

ਬੀਤੇ ਦਿਨੀਂ ਕੈਲਗਰੀ ਦੇ ਟ੍ਰੈਫਿਕ ਪੁਲਸ ਅਧਿਕਾਰੀ ਦਾ ਪੁਲਸ ਸਨਮਾਨਾਂ ਨਾਲ ਕੀਤਾ ਗਿਆ ਅੰਤਮ ਸੰਸਕਾਰ

Rajneet Kaur

ਅਮਰੀਕੀ ਯੂਨੀਵਰਸਿਟੀ ਨੇ ਸ਼੍ਰੀਸ਼੍ਰੀ ਰਵੀਸ਼ੰਕਰ ਨੂੰ ‘ਗਲੋਬਲ ਸਿਟੀਜ਼ਨਸ਼ਿਪ ਅੰਬੈਸਡਰ’ ਵਜੋਂ ਦਿੱਤੀ ਮਾਨਤਾ

Vivek Sharma

Leave a Comment