channel punjabi
Canada International News North America

ਕੈਨੇਡਾ ਵਿਚ ਅਗਲੇ ਹਫ਼ਤੇ ਤੋਂ ਉਪਲਬਧ ਹੋਵੇਗੀ ਕੋਰੋਨਾ ਦੀ ਵੈਕਸੀਨ

ਓਟਾਵਾ : ਇੰਤਜ਼ਾਰ ਦੀਆਂ ਘੜੀਆਂ ਖ਼ਤਮ , ਕੈਨੇਡਾ ਵਿੱਚ ਅਗਲੇ ਹਫ਼ਤੇ ਤੋਂ ਉਪਲਬਧ ਹੋਵੇਗੀ ਕੋਰੋਨਾ ਵਾਇਰਸ ਦੀ ਵੈਕਸੀਨ । ਕੈਨੇਡਾ ਨੇ ਫਾਈਜ਼ਰ ਇੰਕ ਅਤੇ ਬਾਇਓਐੱਨਟੇਕ ਐੱਸਈ ਕੰਪਨੀਆਂ ਦੀ ਵੈਕਸੀਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਤੋਂ ਪਹਿਲਾਂ ਬ੍ਰਿਟੇਨ ਅਤੇ ਬਹਿਰੀਨ ਵੀ ਫਾਈਜ਼ਰ ਦਵਾ ਕੰਪਨੀ ਦੀ ਵੈਕਸੀਨ ਨੂੰ ਮਨਜ਼ੂਰੀ ਦੇ ਚੁੱਕੇ ਹਨ। ਕੈਨੇਡਾ ਨੇ ਬੀਤੇ ਦਿਨ ਦੋ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ‘ਚ ਫਾਈਜ਼ਰ ਇੰਕ ਅਤੇ ਬਾਇਓਐੱਨਟੇਕ ਐੱਸਈ ਕੰਪਨੀਆਂ ਸ਼ਾਮਿਲ ਹਨ। ਕੈਨੇਡਾ ਸਰਕਾਰ ਦੀ ਪ੍ਰਵਾਨਗੀ ਤੋਂ ਬਾਅਦ ਕੈਨੇਡਾ ‘ਚ ਅਗਲੇ ਹਫਤੇ ਤੋਂ ਕੋਰੋਨਾ ਵੈਕਸੀਨ ਲੱਗਣ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਨਾਲ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਰਾਹਤ ਮਿਲੇਗੀ। ਇਸਤੋਂ ਬਾਅਦ ਅਮਰੀਕਾ ‘ਚ ਵੀ ਕ੍ਰਿਸਮਸ ਤੋਂ ਵੈਕਸੀਨ ਦਿੱਤੀ ਜਾਣੀ ਹੈ। ਕੈਨੇਡਾ ਵੈਕਸੀਨ ਨੂੰ ਮਨਜ਼ੂਰੀ ਦੇਣ ਵਾਲਾ ਤੀਸਰਾ ਦੇਸ਼ ਹੋ ਗਿਆ ਹੈ।

ਕੈਨੇਡਾ ‘ਚ ਇਕ ਅਸਥਾਈ ਦਵਾਈ ਸਮੀਖਿਆ ਪ੍ਰਣਾਲੀ ਹੈ ਜੋ ਅਮਰੀਕੀ ਖ਼ਾਦ ਅਤੇ ਔਸ਼ਧੀ ਪ੍ਰਸ਼ਾਸ਼ਨ ਦੇ ਐਮਰਜੈਂਸੀ ਉਪਯੋਗ ਅਥਾਰਟੀ ਦੇ ਬਰਾਬਰ ਹੈ। ਕੈਨੇਡਾ ਦੇ ਸਿਹਤ ਵਿਭਾਗ ਨੇ ਕਿਹਾ ਕਿ ਸਬੂਤ ਦੇ ਆਧਾਰ ‘ਤੇ ਵੈਕਸੀਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਹ ਕਾਫੀ ਸੁਰੱਖਿਅਤ, ਪ੍ਰਭਾਵੀ ਅਤੇ ਚੰਗੀ ਗੁਣਵੱਤਾ ਵਾਲੀ ਵੈਕਸੀਨ ਹੈ। ਵੈਕਸੀਨ ਨੂੰ ਸ਼ੁਰੂ ‘ਚ 16 ਸਾਲ ਜਾਂ ਉਸਤੋਂ ਵੱਧ ਉਮਰ ਦੇ ਲੋਕਾਂ ‘ਚ ਉਪਯੋਗ ਲਈ ਅਧਿਕਾਰਤ ਕੀਤਾ ਗਿਆ ਹੈਭ

ਦੱਸ ਦਈਏ ਕਿ ਫਾਈਜ਼ਰ ਅਤੇ ਬਾਇਓਐੱਨਟੇਕ ਦੀ ਕੋਰੋਨਾ ਵੈਕਸੀਨ ਨੂੰ ਅਮਰੀਕੀ ਰੈਗੂਲੇਟਰੀ ਨੇ ਪ੍ਰਭਾਵੀ ਪਾਇਆ ਹੈ। ਅਮਰੀਕੀ ਖ਼ਾਦ ਤੇ ਔਸ਼ਧੀ ਪ੍ਰਸ਼ਾਸਨ (ਐੱਫਡੀਏ) ਨੇ ਵਿਸ਼ਲੇਸ਼ਣ ਆਨਲਾਈਨ ਪੋਸਟ ਕੀਤੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਫਾਈਜ਼ਰ ਦੀ ਵੈਕਸੀਨ ਕੋਰੋਨਾ ਵਾਇਰਸ ਸੰਕ੍ਰਮਣ ਖ਼ਿਲਾਫ਼ ਬਹੁਤ ਸੁਰੱਖਿਅਤ ਅਤੇ ਪ੍ਰਭਾਵੀ ਹੈ। ਵੈਕਸੀਨ ਨੂੰ ਲੈ ਕੇ ਇਹ ਪਹਿਲਾ ਵਿਸਤ੍ਰਿਤ ਵਿਸ਼ਲੇਸ਼ਣ ਹੈ। ਐੱਫਡੀਏ ਨੇ ਇਹ ਵਿਸ਼ਲੇਸ਼ਣ ਅਜਿਹੇ ਸਮੇਂ ਪੋਸਟ ਕੀਤਾ ਹੈ, ਜਦੋਂ ਬ੍ਰਿਟੇਨ ਸਮੇਤ ਕਈ ਦੇਸ਼ਾਂ ਨੇ ਫਾਈਜ਼ਰ-ਬਾਇਓਐੱਨਟੇਕ ਦੀ ਵੈਕਸੀਨ ਲਗਾਉਣੀ ਸ਼ੁਰੂ ਕਰ ਦਿੱਤੀ ਹੈ।

Related News

ਸ਼ਨੀਵਾਰ ਨੂੰ 6346 ਕੋਰੋਨਾ ਸੰਕਰਮਣ ਦੇ ਨਵੇਂ ਮਾਮਲੇ ਕੀਤੇ ਦਰਜ

Vivek Sharma

ਟੋਰਾਂਟੋ ਪੁਲਿਸ ਦੁਆਰਾ ਮਿਡਲੈਂਡ ਅਤੇ ਐਗਲਿੰਟਨ ਵਿਖੇ ਗੋਲੀਆਂ ਮਾਰਨ ਤੋਂ ਬਾਅਦ SIU ਵਲੋਂ ਜਾਂਚ ਸ਼ੁਰੂ

Rajneet Kaur

ਸਾਂਤਾ ਰੋਜ਼ਾ ਗੈਂਗ ਦੇ ਨੇਤਾ ਦੀ ਗ੍ਰਿਫਤਾਰੀ ਤੋਂ ਬਾਅਦ ਹਿੰਸਾ ਘੱਟ ਜਾਣ ਦੀ ਸੀ ਉਮੀਦ, ਪਰ ਹਿੰਸਾ ਨੇ ਲਿਆ ਨਵਾ ਰੂਪ, 7 ਲੋਕਾਂ ਦੀਆਂ ਮਿਲ਼ੀਆਂ ਲਾਸ਼ਾਂ

Rajneet Kaur

Leave a Comment