channel punjabi
Canada News North America

ਟੋਰਾਂਟੋ ਦੇ ਚਰਚ ਨੇ ਕੋਰੋਨਾ ਪਾਬੰਦੀਆਂ ਨੂੰ ਲੈ ਕੇ ਠੋਕਿਆ ਮੁਕੱਦਮਾ

ਟੋਰਾਂਟੋ : ਟੋਰਾਂਟੋ ਦੇ ਉੱਤਰ-ਪੂਰਬੀ ਕੋਨੇ ਵਿਚ ਇਕ ਚਰਚ ਨੇ ਓਂਟਾਰੀਓ ਦੀ ਕੋਵਿਡ-19 ਸਿਹਤ ਨਿਯਮਾਂ ਅਤੇ ਪਾਬੰਦੀਆਂ ਨੂੰ ਲੈ ਕੇ ਸੰਵਿਧਾਨਕ ਚੁਣੌਤੀ ਦਾਇਰ ਕੀਤੀ ਹੈ।

ਟੋਰਾਂਟੋ ਇੰਟਰਨੈਸ਼ਨਲ ਸੈਲੀਬ੍ਰੇਸ਼ਨ ਚਰਚ ਵਲੋਂ ਅਦਾਲਤ ਦੇ ਦਸਤਾਵੇਜ਼ਾਂ ਵਿੱਚ ਕਿਹਾ ਹੈ ਕਿ ਉਹ ਮੁੜ ਖੋਲ੍ਹਣ ਵਾਲੇ ਓਂਟਾਰੀਓ ਐਕਟ ਦੀ ਸੰਵਿਧਾਨਕ ਵੈਧਤਾ ਉੱਤੇ ਸਵਾਲ ਉਠਾਉਣ ਦਾ ਇਰਾਦਾ ਰੱਖਦਾ ਹੈ।

ਅਰਜ਼ੀ ਦੇ ਨੋਟਿਸ ਵਿਚ ਕਿਹਾ ਗਿਆ ਹੈ ਕਿ ਚਰਚ ਸੂਬਾਈ ਸਿਹਤ ਦਿਸ਼ਾ-ਨਿਰਦੇਸ਼ਾਂ ਨੂੰ ਚੁਣੌਤੀ ਦੇ ਰਿਹਾ ਹੈ ਜੋ ਓਂਟਾਰੀਓ ਵਿਖੇ ਵਿਆਹ, ਸੰਸਕਾਰਾਂ ਅਤੇ ਧਾਰਮਿਕ ਸੇਵਾਵਾਂ ਤੇ ਲਾਗੂ ਕੀਤੇ ਗਏ ਹਨ । ਇਨ੍ਹਾਂ ਨਿਯਮਾਂ ਤਹਿਤ ਟੋਰਾਂਟੋ ਅਤੇ ਪੀਲ ਵਰਗੇ ਖੇਤਰਾਂ ਵਿੱਚ ਖੁਸ਼ੀ-ਗਮੀ ਦੇ ਸਮਾਗਮਾਂ ਵਿਚ ਲੋਕਾਂ ਦੀ ਗਿਣਤੀ ਨੂੰ 10 ਜਾਂ ਘੱਟ ਲੋਕਾਂ ਤੱਕ ਸੀਮਿਤ ਕੀਤਾ ਗਿਆ ਹੈ ।

ਚਰਚ ਦੇ ਬਾਨੀ ਪਾਦਰੀ ਪੀਟਰ ਯੰਗਰੇਨ ਨੇ ਇੱਕ ਆਨਲਾਈਨ ਵੀਡੀਓ ਵਿੱਚ ਕਿਹਾ ਹੈ ਕਿ ਚਰਚ ਦੀ ਸਭਾਵਾਂ ਕੋਵਿਡ -19 ਤੋਂ ਇਨਕਾਰ ਨਹੀਂ ਕਰਦੀ ਹੈ ਅਤੇ ਉਨ੍ਹਾਂ ਨੇ ਜਨਤਕ ਸਿਹਤ ਦੀਆਂ ਪਾਬੰਦੀਆਂ ਦਾ ਧਿਆਨ ਨਾਲ ਪਾਲਣ ਕੀਤਾ ਹੈ।

ਅਰਜ਼ੀ ਵਿੱਚ ਦਲੀਲ ਦਿੱਤੀ ਗਈ ਹੈ ਕਿ ਤਾਲਾਬੰਦੀ ਦੀਆਂ ਪਾਬੰਦੀਆਂ, ਕੈਨੇਡੀਅਨ ਚਾਰਟਰ ਆਫ਼ ਰਾਈਟਸ ਐਂਡ ਫਰੀਡਮਜ਼ ਦੇ ਵਿਰੁੱਧ ਹਨ, ਜੋ ਜ਼ਮੀਰ ਅਤੇ ਧਰਮ ਦੀ ਆਜ਼ਾਦੀ ਅਤੇ ਸ਼ਾਂਤਮਈ ਅਸੈਂਬਲੀ ਦੀ ਆਜ਼ਾਦੀ ਦੀ ਗਰੰਟੀ ਦਿੰਦੀ ਹੈ।

Related News

ਅਮਰੀਕਾ ਵਿਚ ਬਰਫ਼ਬਾਰੀ ਕਾਰਨ 58 ਲੋਕਾਂ ਦੀ ਗਈ ਜਾਨ, ਪਾਣੀ, ਬਿਜਲੀ, ਗੈਸ ਸਭ ਠੱਪ

Vivek Sharma

ਸਕਾਰਬੋਰੋ ‘ਚ ਟੀਕੇ ਦੀ ਘਾਟ ਕਾਰਨ ਦੋ COVID-19 ਟੀਕੇ ਕਲੀਨਿਕ ਅਸਥਾਈ ਤੌਰ ‘ਤੇ ਹੋਣਗੇ ਬੰਦ

Rajneet Kaur

ਚੀਨ ਨੂੰ ਲੈ ਕੇ ਨਰਮ ਪਏ ਟਰੰਪ ਦੇ ਸੁਰ ! ਵੈਕਸੀਨ ਲਈ ਚੀਨ ਨਾਲ ਕੰਮ ਕਰਨ ਨੂੰ ਤਿਆਰ ਅਮਰੀਕਾ !

Vivek Sharma

Leave a Comment