channel punjabi
Canada International News North America

ਵਿਨੀਪੈਗ ‘ਚ ਕਿਸਾਨਾਂ ਦੇ ਸੰਘਰਸ਼ ਦੀ ਹਿਮਾਇਤ ਕਰਨ ਲਈ ਲਗਭਗ 1000 ਵਾਹਨਾਂ ‘ਤੇ ਸਵਾਰ ਹੋ ਕੇ ਲੋਕਾਂ ਨੇ ਵਿਰੋਧ ਕੀਤਾ ਦਰਜ

ਵਿਨੀਪੈਗ ‘ਚ ਐਤਵਾਰ ਨੂੰ 1000 ਤੋਂ ਜ਼ਿਆਦਾ ਵਾਹਨ ਪੈਰੀਮੀਟਰ ਹਾਈਵੇ ‘ਤੇ ਕਿਸਾਨਾਂ ਦੇ ਸਮਰਥਨ ਲਈ ਇਕੱਠੇ ਹੋਏ। ਭਾਰਤ ਵਿਚ ਉਨ੍ਹਾਂ ਕਿਸਾਨਾਂ ਨਾਲ ਇਕਜੁਟਤਾ ਦੀ ਰੈਲੀ ਲਈ ਜੋ ਉਨ੍ਹਾਂ ਦੇ ਨਵੇਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਰੋਜ਼ੀ-ਰੋਟੀ ਖਤਮ ਹੋ ਜਾਵੇਗੀ। ਕਿਸਾਨਾਂ ਲਈ ਆਪਣਾ ਸਮਰਥਨ ਦੇਣ ਲਈ ਉਨ੍ਹਾਂ ਨੇ ਵਾਹਨਾਂ ‘ਤੇ ਝੰਡੇ ਵੀ ਲਾਏ ਸਨ। ਇਸ ਦੇ ਨਾਲ ਹੀ ਉਨ੍ਹਾਂ ਪੋਸਟਰ ਅਤੇ ਬੈਨਰ ਫੜੇ ਹੋਏ ਸਨ, ਜਿਨ੍ਹਾਂ ‘ਤੇ ਲਿਖਿਆ ਸੀ ‘ਨੋ ਫਾਰਮਰਜ਼, ਨੋ ਫੂਡ, ਨੋ ਫਿਊਚਰ’ ਅਤੇ ‘ਪ੍ਰੋਟੈਕਟ ਫਾਰਮਰਜ਼’।

ਪ੍ਰਬੰਧਕਾਂ ਵਿਚੋਂ ਇਕ ਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਉਹ ਕੈਨੇਡਾ ਵਿਚ ਭਾਰੀ ਇਕੱਠ ਕਰਕੇ ਇਹ ਦੱਸਣਾ ਚਾਹੁੰਦੇ ਹਨ ਕਿ ਉਹ ਭਾਰਤ ਵਿਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਨਾਲ ਖੜ੍ਹੇ ਹਨ। ਬਰਾੜ ਨੇ ਕਿਹਾ, ‘ਭਾਰਤ ਸਰਕਾਰ ਨੇ ਤਿੰਨ ਕਾਨੂੰਨ ਪਾਸ ਕੀਤੇ ਜੋ ਕਿ ਕਿਸਾਨਾਂ ਦੇ ਵਿਰੁੱਧ ਹਨ। ਕਿਰਪਾ ਕਰਕੇ ਕਿਸਾਨਾਂ ਦੀ ਗੱਲ ਸੁਣੋ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਦਾ ਸਨਮਾਨ ਕਰੋ ਅਤੇ ਇਨ੍ਹਾਂ ਕਾਨੂੰਨਾਂ ਤੋਂ ਬਚੋ।’

ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦਾ ਕਹਿਣਾ ਹੈ ਕਿ ਇਹ ਰੈਲੀ ਪੰਜਾਬ ਦੇ ਕਿਸਾਨਾਂ ਦੇ ਹੱਕ ‘ਚ ਕੱਢੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬੀ ਭਰਾ ਦਿੱਲੀ ਬਾਰਡਰ ‘ਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਅਤੇ ਅਸੀ ਵਿਦੇਸ਼ਾਂ ‘ਚ ਰਹਿ ਕੇ ਉਹਨਾਂ ਦੇ ਹੱਕਾਂ ਲਈ ਅਵਾਜ਼ ਬੁਲੰਦ ਕਰ ਰਹੇ ਹਾਂ।

ਮੈਨੀਟੋਬਾ ਵਿਚ ਕੋਰੋਨਾ ਵਾਇਰਸ ਕਾਰਨ ਅਜੇ ਰੈੱਡ ਜ਼ੋਨ ਹੈ ਅਤੇ ਇਸ ਕਾਰਨ ਇੱਥੇ 5 ਤੋਂ ਵੱਧ ਲੋਕਾਂ ਨੂੰ ਇਕੱਠੇ ਹੋਣ ਦੀ ਆਗਿਆ ਨਹੀਂ ਹੈ। ਆਰਸੀਐਮਪੀ, ਵਿਨੀਪੈਗ ਪੁਲਿਸ ਅਤੇ ਸੂਬਾਈ ਇਨਫੋਰਸਮੈਂਟ ਅਫਸਰਾਂ ਨੇ ਰੈਲੀ ਦੀ ਨਿਗਰਾਨੀ ਕੀਤੀ। ਤਾਂ ਜੋ ਕੋਈ ਕੋਵਿਡ 19 ਨਿਯਮਾਂ ਦੀ ਉਲੰਘਣਾ ਨਾ ਕਰੇ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਕਿਸੇ ਨੂੰ ਵੀ ਜੁਰਮਾਨਾ ਨਹੀਂ ਕੀਤਾ ਕਿਉਂਕਿ ਕਿਸੇ ਨੇ ਵੀ ਪਾਬੰਦੀਆਂ ਦੀ ਉਲੰਘਣਾ ਨਹੀਂ ਕੀਤੀ।

Related News

ਸਕਾਰਬੋਰੋ ਦੇ ਇੱਕ ਐਲੀਮੈਂਟਰੀ ਸਕੂਲ ‘ਚ ਕੋਵਿਡ 19 ਦੇ ਫੈਲਣ ਤੋਂ ਬਾਅਦ ਸਕੂਲ ਇੱਕ ਹਫਤੇ ਲਈ ਅਸਥਾਈ ਤੌਰ ਤੇ ਰਹੇਗਾ ਬੰਦ

Rajneet Kaur

ਅਮਰੀਕਾ ਦੀਆਂ ਚੋਣਾਂ ਵਿੱਚ ਭਾਰਤੀ ਮੂਲ ਦੇ ਉਮੀਦਵਾਰਾਂ ਨੇ ਗੱਡੇ ਜਿੱਤ ਦੇ ਝੰਡੇ

Vivek Sharma

ਵਕੀਲ ਐਨਮੀ ਪੌਲ ਚੁਣੀ ਗਈ ਗਰੀਨ ਪਾਰਟੀ ਦੀ ਪ੍ਰਧਾਨ, ਸਿਰਜਿਆ ਨਵਾਂ ਇਤਿਹਾਸ

Vivek Sharma

Leave a Comment