channel punjabi
Canada International North America

ਐਡਮੰਟਨ ਵਿਖੇ ਇੱਕ ਰੈਸਟੋਰੈਂਟ ਨੂੰ ਅੱਗ ਲੱਗਣ ਕਾਰਨ ਹੋਇਆ ਭਾਰੀ ਨੁਕਸਾਨ

ਐਤਵਾਰ ਦਾ ਦਿਨ ਐਡਮੰਟਨ ਦੇ ਇੱਕ ਰੈਸਟੋਰੈਂਟ ਦੇ ਮਾਲਕ ਲਈ ਖਾਸਾ ਭਿਆਨਕ ਰਿਹਾ। ਐਡਮੰਟਨ ਦੇ ਇਸ ਰੈਸਟੋਰੈਂਟ ਨੂੰ ਐਤਵਾਰ ਸਵੇਰੇ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਪਹੁੰਚਿਆ। 109 ਸਟ੍ਰੀਟ ‘ਤੇ ‘ਵਾਏ ਨਾਟ ਕੈਫੇ ਐਂਡ ਬਾਰ’ ਦੀਆਂ ਤਸਵੀਰਾਂ ਤੋਂ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਅੱਗ ਕਿੰਨੀ ਭਿਆਨਕ ਲੱਗੀ ਹੋਵੇਗੀ ।

ਰੈਸਟੋਰੈਂਟ ਦੇ ਮਾਲਕ ਨੇ ਇੰਸਟਾਗ੍ਰਾਮ’ ਤੇ ਹੋਏ ਨੁਕਸਾਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ । “ਅੱਜ ਸਵੇਰੇ ਜਾਗਿਆ ਤਾਂ ਪਤਾ ਲਗਾ ਕਿ ਮੇਰੇ ਰੈਸਟੋਰੈਂਟ ਨੂੰ ਅੱਗ ਲੱਗ ਗਈ ਹੈ’ ਸ਼ੈੱਫ ਲੇਵੀ ਬਿਡਕਾੱਮਬੇ ਨੇ ਕਿਹਾ।

https://www.instagram.com/p/CIeNIuRg4ts/?igshid=14drks0w4y50j

ਲੇਵੀ ਨੇ ਕਿਹਾ ਕਿ ‘ਅੱਜ ਸਾਡੇ ਰੈਸਟੋਰੈਂਟ ਖੋਲ੍ਹਣ ਦੀ ਤੀਜੀ ਵਰ੍ਹੇਗੰਢ ਸੀ । ਮੈਂ ਇਸ ਦੀਆਂ ਤਿਆਰੀਆਂ ਵਿਚ ਸੀ ਕਿ ਰਾਤ ਸਮੇਂ ਇਹ ਹਾਦਸਾ ਵਾਪਰ ਗਿਆ । ਉਸ ਨੇ ਕਿਹਾ ਕਿ ਮੈਂ ਜਲਦੀ ਹੀ ਫੈਸਲਾ ਕਰਾਂਗਾ ਕਿ ਅੱਗੇ ਮੈਂ ਕੀ ਕਰਨਾ‌ ਹੈ।

ਐਡਮੰਟਨ ਫਾਇਰ ਸਰਵਿਸਿਜ਼ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 7 ਵਜੇ ਤੋਂ ਪਹਿਲਾਂ 109 ਸਟ੍ਰੀਟ ਅਤੇ 85 ਐਵੀਨਿਊ ਵਿਖੇ ਬੁਲਾਇਆ ਗਿਆ ਸੀ । ਜਦੋਂ ਅਸੀਂ ਉਥੇ ਪਹੁੰਚੇ ਤਾਂ ਰੈਸਟੋਰੈਂਟ ਦੀ ਛੱਤ ਤੋਂ ਅੱਗ ਦੀਆਂ ਲਪਟਾਂ ਆ ਰਹੀਆਂ ਸਨ। ਸਵੇਰੇ 8:37 ਵਜੇ ਲੱਗੀ ਅੱਗ ਨੂੰ ਕਾਬੂ ਹੇਠ ਕਰਾਰ ਦਿੱਤਾ ਗਿਆ। ਇਸ ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ‌।
ਰੈਸਟੋਰੈਂਟ ਨੂੰ ਅੱਗੇ ਕਿਵੇਂ ਲਗੀ, ਇਸ ਬਾਰੇ ਫਿਲਹਾਲ ਪੜਾ ਨਹੀਂ ਚਲ ਸਕਿਆ ਹੈ। ਉਧਰ ਪੁਲਿਸ ਦੀ ਟੀਮ ਵੱਲੋਂ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਕਾਰਨਾਂ ਦਾ ਪਤਾ ਚੱਲ ਸਕੇਗਾ ।

Related News

ਕੋਰੋਨਾ ਦੀ ਵੈਕਸੀਨ ਬਾਰੇ ਵੱਡਾ ਖ਼ੁਲਾਸਾ ! ਸ਼ਕਤੀਸ਼ਾਲੀ ਦੇਸ਼ ਰੂਸ ‘ਤੇ ਲੱਗੇ ਚੋਰੀ ਦੇ ਗੰਭੀਰ ਇਲਜ਼ਾਮ !

Vivek Sharma

ਫ਼ਿਲਮੀ ਸਟਾਇਲ ‘ਚ ਗਹਿਣਿਆਂ ਦੀ ਲੁੱਟ ਦਾ ਮਾਮਲਾ, ਪੁਲਿਸ ਨੇ ਇੱਕ ਸ਼ਾਤਰ ਨੂੰ ਕੀਤਾ ਕਾਬੂ ਦੂਜਾ ਫ਼ਰਾਰ

Vivek Sharma

ਅਮਰੀਕੀ ਕਾਂਗਰਸੀ ਮੈਂਬਰਾਂ ਨੇ ਕੈਨੇਡਾ-ਅਮਰੀਕਾ ਸਰਹੱਦ ਨੂੰ ਮੁੜ ਖੋਲ੍ਹਣ ਲਈ ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ ਨੂੰ ਲਿੱਖਿਆ ਪੱਤਰ

Rajneet Kaur

Leave a Comment