channel punjabi
Canada International News North America

ਸ਼ਨੀਵਾਰ ਨੂੰ 6346 ਕੋਰੋਨਾ ਸੰਕਰਮਣ ਦੇ ਨਵੇਂ ਮਾਮਲੇ ਕੀਤੇ ਦਰਜ

ਕੈਨੇਡਾ ਵਿੱਚ ਸ਼ਨੀਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 6,346 ਸੰਕਰਮਣ ਦੇ ਮਾਮਲੇ ਦਰਜ ਕੀਤੇ ਗਏ ਹਨ।
ਮਹਾਂਮਾਰੀ ਦੀ ਦੂਜੀ ਲਹਿਰ ਦੇ ਦੌਰਾਨ ਦੇਸ਼ ਦੇ ਕਈ ਪ੍ਰਾਂਤਾਂ ਵਿੱਚ ਰਿਕਾਰਡ ਨਵੇਂ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ। ਸੂਬਾ ਸਰਕਾਰ ਵੱਲੋਂ ਕੋਰੋਨਾ ਨੂੰ ਕਾਬੂ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਫਿਲਹਾਲ ਨਾਕਾਫ਼ੀ ਹੀ ਸਾਬਤ ਹੋਏ ਹਨ।

ਸ਼ਨਿਚਰਵਾਰ ਨੂੰ ਕੋਰੋਨਾ ਵਾਇਰਸ ਕਾਰਨ 93 ਹੋਰ ਲੋਕਾਂ ਦੀ ਜਾਨ ਚਲੀ ਗਈ । ਦੇਸ਼ ਅੰਦਰ ਕੁੱਲ ਕੇਸਾਂ ਦਾ ਅੰਕੜਾ 4 ਲੱਖ 8 ਹਜ਼ਾਰ 569 ਨੂੰ ਪਾਰ ਕਰ ਗਿਆ ।ਮਾਹਮਾਰੀ ਕਰਨ ਜਾਣ ਗਾਉਣ ਵਾਲਿਆਂ ਦੀ ਗਿਣਤੀ ਹੁਣ 12,589 ਤੱਕ ਪਹੁੰਚ ਗਈ ਹੈ ।

ਹੁਣ ਤੱਕ ਕੁੱਲ 3 ਲੱਖ 24 ਹਜ਼ਾਰ 800 ਮਰੀਜ਼ ਠੀਕ ਹੋ ਚੁੱਕੇ ਹਨ ਜਦੋਂ ਕਿ 1 ਕਰੋੜ 52 ਲੱਖ 83 ਹਜ਼ਾਰ ਤੋਂ ਵੱਧ ਟੈਸਟ ਕਰਵਾਏ ਗਏ ਹਨ।

ਸ਼ਨੀਵਾਰ ਦਾ ਅੰਕੜਾ ਕੈਨੇਡਾ ਵਿੱਚ ਵਾਇਰਸ ਦਾ ਸੀਮਿਤ ਜਾਣਕਾਰੀ ਪ੍ਰਦਾਨ ਕਰਦਾ ਹੈ। ਇਸ ਦਾ ਕਾਰਨ ਹੈ ਕਿ ਕਈ ਸੂਬੇ ਜਿਵੇਂ ਪੀ.ਈ.ਆਈ. ਅਤੇ ਬ੍ਰਿਟਿਸ਼ ਕੋਲੰਬੀਆ ਦੇ ਨਾਲ ਨਾਲ ਯੂਕਨ ਅਤੇ ਉੱਤਰ ਪੱਛਮੀ ਪ੍ਰਦੇਸ਼ ਦੋਵੇਂ ਵੀ ਹਫਤੇ ਦੇ ਅੰਤ ਵਿਚ ਨਵੇਂ ਕੇਸਾਂ ਦੇ ਅੰਕੜਿਆਂ ਦੀ ਰਿਪੋਰਟ ਨਹੀਂ ਕਰਦੇ। ਇਹ ਆਪਣੇ ਅੰਕੜੇ ਸੋਮਵਾਰ ਤਕ ਅਪਡੇਟ ਕਰਦੇ ਹਨ।

Related News

ਕੈਨੇਡਾ ਵਿੱਚ ‌ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 10,000 ਤੋਂ ਹੋਈ ਪਾਰ : ਕੋਰੋਨਾ ਦੀ ਦੂਜੀ ਲਹਿਰ ਦਾ ਜ਼ੋਰ ਬਰਕਰਾਰ

Vivek Sharma

ਸਾਬਕਾ ਡਿਪਟੀ ਪ੍ਰੀਮੀਅਰ ਨਥਾਲੀ ਨੌਰਮਾਂਡੋ ਮੁੜ ਵਿਵਾਦਾਂ ਵਿੱਚ

Vivek Sharma

ਤਾਲਾਬੰਦੀ ਦਾ ਐਲਾਨ :ਫਰਾਂਸ ਵਿੱਚ ਸੜਕਾਂ ‘ਤੇ ਲੱਗਾ ਸੈਂਕੜੇ ਕਿਲੋਮੀਟਰ ਲੰਮਾ ਜਾਮ

Vivek Sharma

Leave a Comment