channel punjabi
Canada International News North America

ਗੁਰੂ ਨਾਨਕ ਦੇਵ ਅਕਾਦਮਿਕ ਚੇਅਰ ਕੈਨੇਡਾ ਦੀ ਕੌਨਕੋਰਡੀਆ ਯੂਨੀਵਰਸਿਟੀ ‘ਚ ਕੀਤੀ ਗਈ ਸਥਾਪਿਤ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਾਰਿਆਂ ਨੇ ਬਹੁਤ ਹੀ ਸ਼ਰਧਾ ਨਾਲ ਮਨਾਇਆ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵਾਂ ਪ੍ਰਕਾਸ਼ ਪੂਰਬ ਮੋਕੇ ਮਾਂਟਰੀਅਲ ਵਿੱਚ ਕੌਨਕੋਰਡੀਆ ਯੂਨੀਵਰਸਿਟੀ ਨੇ ਧਰਮ ਦੇ ਅਧਿਐਨ ਨੂੰ ਉਤਸ਼ਾਹਤ ਕਰਨ ਲਈ ਇੱਕ ਗੁਰੂ ਨਾਨਕ ਦੇਵ ਅਕਾਦਮਿਕ ਚੇਅਰ ਦੀ ਸਥਾਪਨਾ ਕੀਤੀ ਹੈ। ਮਾਂਟਰੀਅਲ਼ਦੀ ਯੂਨੀਵਰਸਿਟੀ ਵਿਚ ਸਥਾਪਿਤ ਗੁਰੂ ਨਾਨਕ ਚੇਅਰ ਕੈਨੇਡਾ ਵਿਚ ਸਿੱਖ ਧਰਮ ਨਾਲ ਸਬੰਧਤ ਪਹਿਲੀ ਚੇਅਰ ਹੋਵੇਗੀ।

ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ਤੇ ਭਾਰਤ ਦਾ ਹਾਈ ਕਮਿਸ਼ਨ ਕੌਨਕੋਰਡੀਆ ਯੂਨੀਵਰਸਿਟੀ ਮਾਂਟਰੀਅਲ ਵਿਖੇ ਗੁਰੂ ਨਾਨਕ ਦੇਵ ਅਕਾਦਮਿਕ ਚੇਅਰ ਦੇ ਉਦਘਾਟਨ ਦੀ ਖੁਸ਼ੀ ਵਿੱਚ ਬੇਹੱਦ ਖੁਸ਼ ਹਨ। ਭਾਰਤ ਦੇ ਵਿਦੇਸ਼ੀ ਮੰਤਰਾਲੇ, ਇੰਡੀਅਨ ਕੌਂਸਲ ਫ਼ੌਰ ਕਲਚਰਲ ਰਿਲੇਸ਼ਨਜ਼ ਅਤੇ ਭਾਰਤੀ ਮੂਲ ਦੇ ਕੋਚਰ ਪਰਵਾਰ ਦੀ ਮਦਦ ਨਾਲ ਇਹ ਚੇਅਰ ਸਥਾਪਤ ਕੀਤੀ ਗਈ ਹੈ। ਕੈਨੇਡਾ ਸਥਿਤ ਭਾਰਤੀ ਹਾਈ ਕਮਿਸ਼ਨ ਲਗਭਗ 100 ਭਾਰਤੀ ਮਿਸ਼ਨਾਂ ਵਿੱਚ ਸ਼ਾਮਲ ਹੈ। ਬਰੈਂਪਟਨ ਸ਼ਹਿਰ ਵਿਚ ਪ੍ਰਕਾਸ਼ ਪੁਰਬ ਮੌਕੇ ਗੁਰੂ ਨਾਨਕ ਸਟ੍ਰੀਟ ਦਾ ਉਦਘਾਟਨ ਵੀ ਕੀਤਾ ਗਿਆ ।

Related News

ਬੀ.ਸੀ. ‘ਚ ਕੋਵਿਡ -19 ਦੇ 617 ਕੇਸਾਂ ਦੀ ਪੁਸ਼ਟੀ, ਛੇ ਹਫ਼ਤਿਆਂ ਵਿਚ ਸਭ ਤੋਂ ਵੱਧ ਨਵੇਂ ਇਨਫੈਕਸ਼ਨ

Rajneet Kaur

ਕੋਰੋਨਾ ਦੀ ਮੌਜੂਦਾ ਸਥਿਤੀ ਵੱਡਾ ਚੈਲੇਂਜ, ਜਨਤਾ ਦੇ ਹਿੱਤ ‘ਚ ਹੀ ਲਏ ਸਖ਼ਤ ਫੈ਼ਸਲੇ: ਜੌਹਨ ਟੋਰੀ

Vivek Sharma

ਟੋਰਾਂਟੋ ਵਿਖੇ ਦਿਨ ਦਿਹਾੜੇ ਹੋਈ ਛੁਰੇਬਾਜ਼ੀ , ਦੋ ਵਿਅਕਤੀਆਂ ਦੀ ਮੌਤ

Vivek Sharma

Leave a Comment